
(ਨਿਤਿਨ ਕੰਬੋਜ) ਲੁਧਿਆਣਾ। ਬਸਤੀ ਜੋਧੇਵਾਲ ਨਿਊ ਸੁਭਾਸ਼ ਨਗਰ ਗਲੀ ਨੰਬਰ 7 ਵਿਖੇ ਡੇਰਾ ਬਾਬਾ ਸ਼ਾਹ ਪੀਰ ਮੁਹੰਮਦ ਸ਼ਾਹ ਜੀ ਸਥਾਨ ਤੇ ਬਾਬਾ ਬਾਲਕ ਨਾਥ ਜੀ ਦੀ ਚੌਕੀ ਅਤੇ ਭੰਡਾਰਾ ਦਾ ਆਯੋਜਨ ਗੱਦੀ ਨਸ਼ੀਨ ਬਾਬਾ ਮਹੇਸ਼ ਮਨੀ ਸ਼ਾਹ ਜੀ ਦੇਖ ਰੇਖ ਵਿਚ ਕਰਵਾਇਆ ਗਿਆ। ਚੌਂਕੀ ਅਤੇ ਭੰਡਾਰੇ ਬਾਰੇ ਜਾਣਕਾਰੀ ਦਿੰਦੇ ਹੋਏ ਡੇਰੇ ਦੇ ਮੁੱਖ ਸੇਵਾਦਾਰ ਵਿਜੇ ਮਦਾਨ ਅਤੇ ਜਸਬੀਰ ਸਿੰਘ ਜੀ ਵੱਲੋਂ ਜਾਣਕਾਰੀ ਦਿੱਤੀ ਗਈ। ਉਨਾਂ ਨੇ ਦੱਸਿਆ ਕਿ ਇਹ ਭੰਡਾਰੇ ਅਤੇ ਚੌਂਕੀ ਹਰ ਸਾਲ ਦੀ ਤਰਾਂ ਇਸ ਵਾਰ ਬੜੀ ਸ਼ਰਧਾ ਭਾਵਨਾ ਨਾਂਲ ਕਰਵਾਇਆ ਗਿਆ ਜਿਸ ਵਿੱਚ ਸਤਨਾਮ ਵਰਮਾ ਐਂਡ ਪਾਰਟੀ ਲੁਧਿਆਣਾ ਵਾਲੇ ਅਤੇ ਪੰਮ ਸੋਡੀਆਂ ਵਾਲਾ ਵੱਲੋਂ ਬਾਬਾ ਜੀ ਦਾ ਗੁਣਗਾਨ ਕੀਤਾ ਗਿਆ ਜਿਸਦੇ ਵਿੱਚ ਭਗਤਾਂ ਨੂੰ ਭਗਤੀ ਦੇ ਰੰਗ ਵਿੱਚ ਸ਼ਾਹ ਤਲਾਈਆਂ ਬਾਬਾ ਬਾਲਕ ਨਾਥ ਜੀ ਦੇ ਚਰਨਾ ਨਾਂਲ ਜੋੜਿਆ ਗਿਆ। ਉਨਾਂ ਦੱਸਿਆ ਕਿ ਪਿਛਲੀ ਵਾਰ ਕਰੋਨਾ ਦੀ ਮਹਾਂਮਾਰੀ ਦੇਖਦੇ ਹੋਏ ਪਿਛਲੇ ਦੋ ਸਾਲਾਂ ਤੋਂ ਪ੍ਰਗਰਾਮ ਨਹੀਂ ਕਰਵਾਇਆ ਗਿਆ ਸੀ, ਪਰ ਹੁਣ ਬਾਬਾ ਜੀ ਦੇ ਆਸ਼ੀਰਵਾਦ ਨਾਲ ਹੁਣ ਸਭ ਕੁਝ ਠੀਕ ਹੋ ਗਿਆ ਹੈ ਅਤੇ ਇਸ ਵਾਰ ਬਾਬਾ ਜੀ ਦੀ ਚੌਂਕੀ ਅਤੇ ਭੰਡਾਰਾ ਬੜੀ ਧੂਮਧਾਮ ਨਾਲ ਕਰਵਾਇਆ ਗਿਆ ਹੈ। ਇਸ ਮੌਕੇ ਤੇ ਵਾਰਡ ਨੰਬਰ 12 ਤੋਂ ਰਵਿੰਦਰ ਸਿੰਘ ਰਾਜੂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਮੌਕੇ ਬਾਬਾ ਸੁਨੀਤਾ ਜੀ, ਬਾਬਾ ਰਾਜਿੰਦਰ ਘਈ, ਰਵਿੰਦਰ ਸਿੰਘ ਰਾਜੂ, ਆਸਾ ਸਿੰਘ ਤਲਵੰਡੀ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਹਿਊਮਨ ਰਾਈਟਸ ਕੌਸਲ, ਜਰਨੈਲ ਸਿੰਘ ਭੱਟੀ, ਜਸਬੀਰ ਸਿੰਘ, ਰਾਜ ਸੋਨੀ, ਓਮ ਪ੍ਰਕਾਸ਼ ਅਹੂਜਾ, ਵਿਜੇ ਮਦਾਨ, ਬੰਟੂ ਸ਼ਰਮਾ, ਦੀਪਕ ਵਰਮਾ, ਗੋਪਾਲ, ਪੰਮਾ ਸੋਡੀਆਂ ਵਾਲਾ, ਪਿ੍ਰੰਸ ਸੂਦ, ਹਰਸ਼ ਕੁਮਾਰ, ਰਜੀਵ ਰਾਣਾ, ਅਮਰ ਸਿੰਘ ,ਹਰਮੇਲ ਸਿੰਘ, ਠੇਕੇਦਾਰ ਮਹਿੰਦਰ ਸਿੰਘ ਆਦਿ ਹਾਜਰ ਸਨ। ਇਸ ਮੌਕੇ ਆਏ ਹੋਏ ਮੁੱਖ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਬਾਬਾ ਜੀ ਦੇ ਲੰਗਰ ਅਤੁੱਟ ਵਰਤਾਏ ਗਏ।
1