ਬਸਪਾ ਵਫਦ ਦਿਨੇਸ਼ ਪਪੂ ਦੀ ਅਗਵਾਈ ’ਚ ਨਗਰ ਨਿਗਮ ਮੇਅਰ ਸੁਰਿੰਦਰ ਕੁਮਾਰ ਨੂੰ ਮਿਲਿਆ

Share and Enjoy !

Shares

(ਤਰਸੇਮ ਦੀਵਾਨਾ) ਹੁਸ਼ਿਆਰਪੁਰ। ਬਹੁਜਨ ਸਮਾਜ ਪਾਰਟੀ ਦਾ ਵਫਦ ਕਮਾਲਪੁਰ ਦੀ ਗਲੀ ਨੰਬਰ 11 ਨੂੰ ਜਲਦ ਬਣਾਉਣ ਦੀ ਮੰਗ ਨੂੰ ਲੈ ਕੇ ਦਿਨੇਸ਼ ਪਪੂ ਸਕੱਤਰ ਬਸਪਾ ਪੰਜਾਬ ਦੀ ਅਗਵਾਈ ਹੇਠ ਨਗਰ ਨਿਗਮ ਮੇਅਰ ਸੁਰਿੰਦਰ ਕੁਮਾਰ ਛਿੰਦਾ ਨੂੰ ਮਿਲਿਆ। ਬਸਪਾ ਆਗੂ ਦਿਨੇਸ਼ ਪਪੂ ਨੇ ਕਿਹਾ ਕਿ ਪਿਛਲੇ ਕਰੀਬ ਤਿੰਨ ਮਹੀਨੇ ਤੋਂ ਮੁਹੱਲਾ ਕਮਾਲਪੁਰ ਦੀ ਗਲੀ ਨੰਬਰ 11 ਪੱਟੀ ਪਈ ਹੈ ਜਿਥੋਂ ਆਮ ਲੋਕਾਂ ਦਾ ਅਤੇ ਸਕੂਲ ਜਾਣ ਵਾਲੇ ਬੱਚਿਆਂ ਦਾ ਲੰਘਣਾ ਬਹੁਤ ਮੁਸ਼ਕਿਲ ਹੈ। ਇਸ ਮੌਕੇ ਮੇਅਰ ਵਲੋਂ ਬਸਪਾ ਵਫਦ ਨੂੰ ਵਿਸ਼ਵਾਸ ਦਿਵਾਇਆ ਕਿ ਟੱਟੀ ਗਲੀ ਦਾ ਕੰਮ ਤਿੰਨ ਦਿਨਾਂ ਵਿੱਚ ਸ਼ੁਰੂ ਕਰਵਾ ਦਿਤਾ ਜਾਵੇਗਾ। ਮੇਅਰ ਨੇ ਮੌਕੇ ਤੇ ਠੇਕੇਦਾਰ ਨੂੰ ਬੁਲਾ ਕੇ ਗਲੀ ਦੇ ਕੰਮ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਠੇਕੇਦਾਰ ਨੂੰ ਤਿੰਨ ਦਿਨਾਂ ਵਿਚ ਕੰਮ ਸ਼ੁਰੂ ਕਰਨ ਲਈ ਕਿਹਾ। ਇਸ ਸਮੇਂ ਬਸਪਾ ਪੰਜਾਬ ਸਕੱਤਰ ਦਿਨੇਸ਼ ਪਪੂ ਨੇ ਮੇਅਰ ਦਾ ਧਨੰਵਾਦ ਕਰਦਿਆਂ ਕਿਹ ਕਿ ਜੇਕਰ ਇਕ ਹਫਤੇ ਦੇ ਅੰਦਰ ਅੰਦਰ ਗਲੀ ਨਾ ਬਣੀ ਤਾਂ ਮੁਹੱਲਾ ਵਾਸੀਆਂ ਨੂੰ ਨਾਲ ਲੈ ਕੇ ਨਗਰ ਨਿਗਮ ਦਾ ਵੱਡੇ ਪੱਧਰ ਤੇ ਘਿਰਾਓ ਕੀਤਾ ਜਾਵੇਗਾ। ਇਸ ਸਮੇਂ ਵਰਿੰਦਰ ਪਰਹਾਰ ਸ਼ਹਿਰੀ ਪ੍ਰਧਾਨ, ਜੌਨੀ ਬੋਹਰਾ, ਮਨਸਾ ਰਾਮ, ਸਤੀਸ਼ ਪਾਲ, ਰਵੀ ਕੁਮਾਰ, ਨਸੀਬ ਚੰਦ, ਬਿੱਲਾ ਕਮਾਲਪੁਰ, ਸੰਜੀਵ ਲਾਡੀ, ਵੀ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.