
ਫਗਵਾੜਾ (ਸ਼ਿਵ ਕੋੜਾ) : ਸ. ਮੱਖਣ ਸਿੰਘ ਜੋਹਲ ਦੀ ਯਾਦ ‘ਚ ਬਲੱਡ ਬੈਂਕ ਫਗਵਾੜਾ ਅਤੇ ਵਰਲਡ ਕੈਂਸਰ ਚੈਰੀਟੇਬਲ ਟਰੱਸਟ ਯੂ.ਕੇ. ਵਲੋਂ ਕੈਂਸਰ ਦੀ ਜਾਂਚ ਅਤੇ ਜਾਣਕਾਰੀ ਲਈ ਫਰੀ ਮੈਡੀਕਲ ਕੈਂਪ ਬੁੱਧਵਾਰ 8 ਜੂਨ ਨੂੰ ਸਵੇਰੇ 10 ਤੋਂ ਦੁਪਿਹਰ 3 ਵਜੇ ਤੱਕ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਲਗਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਔਰਤਾਂ ਅਤੇ ਮਰਦਾਂ ਦੇ ਕੈਂਸਰ ਦੀ ਸਰੀਰਿਕ ਜਾਂਚ, ਔਰਤਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ, ਔਰਤਾਂ ਦੇ ਬੱਚੇਦਾਨੀ ਦੇ ਕੈਂਸਰ ਦੀ ਜਾਂਚ, ਮਰਦਾਂ ਦੇ ਗਦੂਦਾਂ ਦੇ ਕੈਂਸਰ ਲਈ ਪੀ.ਐਸ.ਏ. ਟੈਸਟ, ਕੈਂਸਰ ਦੇ ਮਰੀਜਾਂ ਨੂੰ ਇਲਾਜ ਲਈ ਸਹੀ ਸਲਾਹ, ਔਰਤਾਂ ਤੇ ਮਰਦਾਂ ਦਾ ਸ਼ੁਗਰ, ਬਲੱਡ ਪਰੈਸ਼ਰ ਟੈਸਟ, ਫਰੀ ਦਵਾਈਆਂ, ਆਮ ਬਿਮਾਰੀਆਂ ਸਬੰਧੀ ਲੋੜਵੰਦਾਂ ਨੂੰ ਫਰੀ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਸ. ਰਘਬੋਤਰਾ ਨੇ ਸਮੂਹ ਇਲਾਕਾ ਨਿਵਾਸੀਆਂ ਅਤੇ ਲੋੜਵੰਦ ਮਰੀਜਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਵੀ ਕੀਤੀ।