ਬਲਾਕ ਪੱਧਰੀ ਡਾ. ਅਬਦੂਲ ਕਲਾਮ ਕੰਪਿਊਟਰ ਸਾਇੰਸ ਕੁਇਜ਼ ਮੁਕਾਬਲਾ ਕਰਵਾਇਆ

Share and Enjoy !

Shares
ਚੀਮਾ ਮੰਡੀ, (ਗੁਰਵਿੰਦਰ ਸਿੰਘ ਚਹਿਲ) :
ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪੱਧਰੀ ਡਾ. ਅਬਦੂਲ ਕਲਾਮ ਕੰਪਿਊਟਰ ਸਾਇੰਸ ਕੁਇਜ਼ ਮੁਕਾਬਲਾ ਸਰਕਾਰੀ ਸਕੂਲ ਚੀਮਾ ਵਿਖੇ ਕਰਵਾਇਆ ਗਿਆ।ਇਸ ਮੁਕਾਬਲੇ ਵਿਚ ਬਲਾਕ ਦੇ 30 ਸਕੂਲਾਂ ਦੇ 100 ਵਿਦਿਆਰਥੀਆਂ ਨੇ ਭਾਗ ਲਿਆ।ਮੁਕਾਬਲੇ ਦੌਰਾਨ ਪ੍ਰਿੰਸੀਪਲ ਡਾ. ਓਮ ਪ੍ਰਕਾਸ਼ ਸੇਤੀਆ ਅਤੇ ਯਾਦਵਿੰਦਰ ਸਿੰਘ ਬੀ.ਐਮ. (ਕੰਪਿਊਟਰ ਸਾਇੰਸ) ਬਲਾਕ ਚੀਮਾ ਨੇ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੰਪਿਊਟਰ ਸਿੱਖਿਆਂ ਅੱਜ ਦੇ ਯੁੱਗ ਦੀ ਮੁੱਖ ਅਤੇ ਮਹੱਤਵਪੂਰਨ ਸਿੱਖਿਆ ਹੈ। ਜਿਸ ‘ਤੇ ਦੌਰ ਦਾ ਸਾਰਾ ਕੰਮ ਅਧਾਰਿਤ ਹੈ। ਉਹਨਾਂ ਵਿਦਿਆਰਥੀਆ ਨੂੰ ਕੰਪਿਊਟਰ ਸਿੱਖਿਆ ਨੂੰ ਆਪਣੀ ਜਿੰਦਗੀ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਇਸ ਸਿੱਖਿਆਂ ਰਾਹੀ ਅੱਗੇ ਵਧਣ ਲਈ ਆਸ਼ੀਰਵਾਦ ਦਿੱਤਾ। ਨਤੀਜਿਆਂ ਵਿੱਚ ਸੂਖਚੈਨ ਸਿੰਘ ਤੋਲਾਵਾਲ ਤੇ ਸੁਖਪ੍ਰੀਤ ਕੌਰ ਤੋਲਾਵਾਲ ਨੇ ਪਹਿਲਾ, ਇੰਦਰਦੀਪ ਸਿੰਘ ਤੋਲਾਵਾਲ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦੀ ਮੁੱਖ ਅਧਿਆਪਕਾ ਮਨਦੀਪ ਕੌਰ ਤੇ ਕੰਪਿਊਟਰ ਫੈਕਲਟੀ ਹਰਜਿੰਦਰ ਸਿੰਘ ਦਾ ਨਾਂ ਰੋਸ਼ਨ ਕੀਤਾ। ਉਹਨਾਂ ਦੱਸਿਆ ਕਿ ਮਨਜਿੰਦਰ ਸਿੰਘ ਊਗਰਾਹਾਂ ਨੇ ਦੂਜਾ ਸਥਾਨ,ਖੁਸ਼ਵਿੰਦਰ ਕੌਰ ਜਖੇਪਲ ਅਤੇ ਦਲਵੀਰ ਕੌਰ ਸਤੌਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀਆਂ ਨੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲ਼ੇ ਵਿਦਿਆਰਥੀਆਂ ਅਤੇ ਉਹਨਾਂ ਦੇ ਅਧਿਆਪਕਾਂ ਨੂੰ ਵਧਾਈ ਵੀ ਦਿੱਤੀ।

About Post Author

Share and Enjoy !

Shares

Leave a Reply

Your email address will not be published.