– ਮਹਾਸ਼ਿਵਰਾਤਰੀ ’ਤੇ ਲੰਗਰ ਲਗਇਆ
– ਵਾਰਡ ਪ੍ਰਧਾਨ ਰਿੰਕੂ ਨੇ ਸੰਗਤਾਂ ਨੂੰ ਮਹਾਸ਼ਿਵਰਾਤਰੀ ਦੀਆਂ ਦਿੱਤੀਆਂ ਮੁਬਾਰਕਾਂ
ਲੁਧਿਆਣਾ, 2 ਮਾਰਚ (ਬਿਊਰੋ ਚੈਕ ਪੋਸਟ) : ਮਹਾਸ਼ਿਵਰਾਤਰੀ ’ਤੇ ਭਗਵਾਨ ਭੋਲੇ ਨਾਥ ਦੇ ਭਗਤਾਂ ਵੱਲੋਂ ਲੰਗਰ ਲਗਾਇਆ ਗਿਆ। ਇਸ ਤੋਂ ਪਹਿਲਾ ਭਗਵਾਨ ਭੋਲੇ ਨਾਥ ਜੀ ਦੇ ਨਾਮ ਦਾ ਪੂਜਨ ਅਤੇ ਅਰਾਧਨਾ ਕੀਤੀ। ਅਮਨ ਨਗਰ ਦੀ ਸ਼ਮਸ਼ਾਨਭੂਮੀ ਕਮੇਟੀ ਵੱਲੋਂ ਮੰਦਿਰ ਵਿਖੇ ਭਗਵਾਨ ਭੋਲੇ ਨਾਥ ਜੀ ਦੀਆਂ ਭੇਟਾਂ ਦਾ ਗੁਣਗਾਨ ਕੀਤਾ ਗਿਆ। ਭਾਰਤੀ ਕਾਲੋਨੀ ਨਿਵਾਸੀ ਅਨਿਲ ਗੁਪਤਾ (ਗੁਪਤਾ ਕਰਿਆਨਾ ਸਟੋਰ ਵਾਲੇ) ਨੇ ਵੀ ਵੱਖ

ਵੱਖ ਤਰਾਂ ਦੇ ਪਕਵਾਨ ਬਣਾ ਕੇ ਸਵੇਰੇ ਤੋਂ ਸ਼ਾਮ ਤੱਕ ਲੰਗਰ ਵਰਤਾਇਆ। ਅਮਨ ਨਗਰ ਐਕਟੇਸ਼ਨ ਦੇ ਵਸਨੀਕ ਸ਼ਿਵ ਬਾਵਾ ਨੇ ਵੀ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ’ਤੇ ਕਾਂਗਰਸ ਦੇ ਵਾਰਡ ਪ੍ਰਧਾਨ ਰਿੰਕੂ ਕੁਮਾਰ ਸਿੱਧੜ, ਜਿਲਾ ਜਨਰਲ ਸੈਕਟਰੀ ਜੋਰਾਵਰ ਸਿੰਘ ਜੋਹਲ,

ਜਿਲਾ ਵਾਇਸ ਪ੍ਰਧਾਨ ਸੋਹਨ ਲਾਲ ਕਪੂਰ, ਸੈਕਟਰੀ ਲਖਮੀ ਚੰਦ, ਵਰਿੰਦਰ ਕੁਮਾਰ, ਬਿੰਦਰਾਜ ਰਾਮ, ਸੂਰਤੀ ਗਿਰੀ, ਵਿੱਕੀ ਸਰਮਾ, ਲਲਿਤ ਸਰਮਾ, ਮੋਹਿੰਦਰਜੀਤ ਰੇਲਵੇ ਵਾਲੇ, ਦਿਨੇਸ ਸਹਿਗਲ, ਭੰਡਰੀ ਸਾਹਿਬ, ਚਾਰਟੇਡ ਅਕਾਉਟੈਂਟ ਵਿਪਨ ਖਤਰੀ, ਰਘੁਨੰਦਨ ਵਿੱਕੀ, ਅਵਤਾਰ ਕਾਕਾ, ਸ੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਕੁਲਵੀਰ ਰਾਮ, ਸੋਹਨ ਲਾਲ, ਰਾਮਪਤ ਯਾਦਵ, ਰਾਮ ਵਿਨੇ ਯਾਦਵ, ਸੁਦੇਸ ਕੁਮਾਰ ਸੋਢੀ ਦਵਿੰਦਰ ਕੁਮਾਰ, ਦਿਪੀ, ਰਣਜੀਤ ਕੁਮਾਰ ਆਦਿ ਬਹੁਤ ਸਾਰੇ ਸਾਥੀ ਮੰਜੂਦ ਸਨ। ![]()