
(ਕੌਸ਼ਲ ਮੱਲਾ) ਹਠੂਰ। ਆਮ ਆਦਮੀ ਪਾਰਟੀ ਵੱਲੋਂ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਅਗਵਾਈ ਹੇਠ ਮੰਡੀ ਨਿਹਾਲ ਸਿੰਘ ਵਾਲਾ ਦੀ ਸਹਿਰੀ ਕਮੇਟੀ ਦਾ ਗਠਨ ਕੀਤਾ ਗਿਆ । ਜਿਸ ਵਿੱਚ ਬਲਾਕ ਪ੍ਰਧਾਨ ਜੀਵਨ ਸਿੰਘ ਸੈਦੋਕੇ, ਦਫਤਰ ਇੰਚਾਰਜ ਸੁਖਦੀਪ ਸਿੰਘ ਭਾਗੀਕੇ , ਸੀਨੀਅਰ ਆਗੂ ਸੁਰਜੀਤ ਸਿੰਘ ਰਣਸੀਂਹ ਦੇ ਪੈਨਲ ਵੱਲੋਂ ਸਹਿਰੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਪੱਤਰਕਾਰ ਪੱਪੂ ਗਰਗ ਨੂੰ ਸਹਿਰੀ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਵਾਰਡਾਂ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਨ ਲਈ ਵਾਰਡ ਇੰਚਾਰਜਾਂ ਦੀ ਚੋਣ ਕੀਤੀ ਗਈ[ਜਿਸ ਵਿੱਚ ਵਾਰਡ ਨੰਬਰ 2 ਤੋਂ ਰਾਜਿੰਦਰ ਸਿੰਘ ਕਾਕਾ,ਵਾਰਡ ਨੰਬਰ 3 ਤੋਂ ਰਾਜਦੀਪ ਸਿੰਘ,ਵਾਰਡ ਨੰਬਰ 4 ਤੋਂ ਜਸਵਿੰਦਰ ਕੁਮਾਰ ਟੀਨੂੰ,ਵਾਰਡ ਨੰਬਰ 5 ਤੋਂ ਜੀਵਨ ਕੁਮਾਰ,ਵਾਰਡ ਨੰਬਰ 6 ਤੋਂ ਡਾਕਟਰ ਫਕੀਰ ਮੁਹੰਮਦ,ਵਾਰਡ ਨੰਬਰ 7 ਤੋਂ ਜਗਸੀਰ ਸਿੰਘ, ਵਾਰਡ ਨੰਬਰ 8 ਤੋਂ ਚਮਕੌਰ ਸਿੰਘ, ਵਾਰਡ ਨੰਬਰ 9 ਤੋਂ ਸੇਵਕ ਸਿੰਘ, ਵਾਰਡ ਨੰਬਰ 10 ਤੋਂ ਪ੍ਰਦੀਪ ਕੁਮਾਰ ਬਿੱਟੂ,ਵਾਰਡ ਨੰਬਰ 11 ਤੋਂ ਸੱਤਪਾਲ ਸਿੰਘ,ਵਾਰਡ ਨੰਬਰ 12 ਤੋ ਸੱਤਪਾਲ ਸਿੰਘ, ਵਾਰਡ ਨੰਬਰ 13 ਤੋਂ ਰੇਸਮ ਸਿੰਘ ਆਦਿ ਦੀ ਵਾਰਡ ਇੰਚਾਰਜ ਵਜੋਂ ਚੋਣ ਕੀਤੀ ਗਈ। ਇਸ ਮੌਕੇ ਬੋਲਦਿਆਂ ਬਲਾਕ ਪ੍ਰਧਾਨ ਜੀਵਨ ਸਿੰਘ ਸੈਦੋਕੇ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਨੁਸਾਰ ਇਮਾਨਦਾਰੀ ਨਾਲ ਆਮ ਲੋਕਾਂ ਦੇ ਵੱਧ ਤੋਂ ਵੱਧ ਕੰਮ ਕਰਵਾਉਣ ਲਈ ਕਿਹਾ। ਇਸ ਮੌਕੇ ਸਾਰੇ ਵਾਰਡ ਇੰਚਾਰਜ ਸਹਿਰੀ ਪ੍ਰਧਾਨ ਨਾਲ ਮਿਲ ਕੇ ਇੱਕ ਟੀਮ ਵਜੋਂ ਕੰਮ ਕਰਨਗੇ ਅਤੇ ਸਹਿਰ ਅੰਦਰ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਉਣ ਲਈ ਤੱਤਪਰ ਰਹਿਣਗੇ।ਇਸ ਮੌਕੇ ਐਡਵੋਕੇਟ ਚਮਨ ਲਾਲ, ਮੋਨੂੰ ਚੱਕੀ ਵਾਲਾ, ਅੰਮਿ੍ਰਤ ਪਾਲ ਸਿੰਘ ਖਾਲਸਾ, ਡਾਕਟਰ ਕੁਲਵੰਤ ਸਿੰਘ ਗਰੇਵਾਲ, ਦਵਿੰਦਰ ਸਿੰਘ ਲੁਹਾਰਾ, ਡਾਕਟਰ ਸਿੰਘ ਆਦਿ ਹਾਜਰ ਸਨ।