ਸੁਨਾਮ ਊਧਮ ਸਿੰਘ ਵਾਲਾ (ਜਗਸੀਰ ਲੌਂਗੋਵਾਲ) : ਸਥਾਨਕ ਸ਼ਹਿਰ ਦੇ ਸੀਨੀਅਰ ਪੱਤਰਕਾਰ ਰਾਜੇਸ਼ ਬਾਂਸਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਬੀਤੀ ਰਾਤ ਉਨ੍ਹਾਂ ਦੇ ਪਿਤਾ ਸ੍ਰੀ ਕ੍ਰਿਸ਼ਨ ਕੁਮਾਰ ਬਾਂਸਲ (63) ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਦੇ ਹੋਏ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ। ਅੱਜ ਸਵੇਰੇ 10 ਵਜੇ ਦੇ ਕਰੀਬ ਸਵਰਗਦੁਆਰ ਨਜ਼ਦੀਕ ਬੱਸ ਸਟੈਂਡ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਅੰਤਿਮ ਸੰਸਕਾਰ ਦੇ ਮੌਕੇ ਪ੍ਰੇਮ ਗੁਗਨਾਨੀ ਨੈਸ਼ਨਲ ਕੌਂਸਲ ਮੈਂਬਰ ਭਾਜਪਾ,ਆਮ ਆਦਮੀ ਪਾਰਟੀ ਦੇ ਮਨਪ੍ਰੀਤ ਬਾਂਸਲ, ਵਪਾਰ ਮੰਡਲ ਸੁਨਾਮ ਦੇ ਪ੍ਰਧਾਨ ਪਵਨ ਗੁੱਜਰਾਂ, ਕਰਿਆਨਾ ਐਸੋਸੀਏਸ਼ਨ ਦੇ ਜਗਜੀਤ ਸਿੰਘ ਅਹੁਜਾ, ਸ਼ੈਲੀ ਬਾਂਸਲ ਜ਼ਿਲ੍ਹਾ ਜਨਰਲ ਸਕੱਤਰ ਭਾਜਪਾ, ਸਾਬਕਾ ਕੌਂਸਲਰ ਵਿਕਰਮ ਗਰਗ ਵਿੱਕੀ, ਨਰੇਸ਼ ਛਾਹੜੀਆ, ਡਾ ਅੰਸ਼ੂਮਨ ਫੂਲ, ਰਾਜੀਵ ਸਿੰਗਲਾ, ਸਮਾਜ ਸੇਵੀ ਸੁਮਿਤ ਬੰਦਲਿਸ਼, ਅਰੋੜਵੰਸ਼ ਖੱਤਰੀ ਸਭਾ ਸੁਨਾਮ ਦੇ ਪ੍ਰਧਾਨ ਸੁਰਿੰਦਰਪਾਲ ਪਰੂਥੀ, ਪਵਨ ਛਾਹੜੀਆ, ਜਤਿੰਦਰ ਜੈਨ, ਸਮਾਜ ਸੇਵੀ ਪੰਕਜ ਅਰੋੜਾ, ਰੋਹਿਤ ਗੋਇਲ ਅਤੇ ਸਿਟੀ ਪ੍ਰੈਸ ਕਲੱਬ ਸੁਨਾਮ, ਪੰਜਾਬ ਪ੍ਰੈਸ ਕਲੱਬ ਸੁਨਾਮ, ਜਰਨਲਿਸਟ ਐਸੋਸੀਏਸ਼ਨ ਸੁਨਾਮ, ਐਸ.ਯੂ.ਐਸ.ਪ੍ਰੈਸ ਕਲੱਬ ਸੁਨਾਮ ਆਦਿ ਕਲੱਬਾਂ ਦਾ ਸਮੂਹ ਪੱਤਰਕਾਰ ਭਾਈਚਾਰਾ ਅਤੇ ਹੋਰ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ। ਉਨ੍ਹਾਂ ਦੀ ਇਸ ਅਚਨਚੇਤ ਹੋਈ ਮੌਤ ਤੇ ਸ਼ਹਿਰ ਦੇ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਵ: ਸ੍ਰੀ ਕ੍ਰਿਸ਼ਨ ਕੁਮਾਰ ਬਾਂਸਲ ਦੀ ਅੰਤਿਮ ਅਰਦਾਸ ਮੌਕੇ ਸ੍ਰੀ ਗਰੁਡ਼ ਪੁਰਾਣ ਪਾਠ ਦੇ ਭੋਗ 29 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸਥਾਨਕ ਸ਼ਿਵਨਿਕੇਤਨ ਧਰਮਸ਼ਾਲਾ ਵਿਖੇ ਦੁਪਹਿਰ 12 ਤੋਂ 2 ਵਜੇ ਦੇ ਦਰਮਿਆਨ ਪਾਏ ਜਾਣਗੇ।