ਪੱਤਰਕਾਰ ਗੁਰਦੀਪ ਸਿੰਘ ਛਾਜਲੀ ਨੂੰ ਸਦਮਾ ,, ਪਿਤਾ ਦੀ ਹੋਈ ਟਰੈਕਟਰ ਪਲਟਣ ਨਾਲ ਮੌਤ 

Share and Enjoy !

Shares
ਸੰਗਰੂਰ (ਜਗਸੀਰ ਲੌਂਗੋਵਾਲ) : ਪਿੰਡ ਛਾਜਲੀ ਦੇ ਖੇਤਾਂ ਵਿੱਚ ਇੱਕ ਕਿਸਾਨ ਦੀ ਟਰੈਕਟਰ ਪਲਟਣ ਨਾਲ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਦਰਬਾਰਾ ਸਿੰਘ ਛਾਜਲਾ ਨੇ ਦੱਸਿਆ ਕੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਛਾਜਲੀ ਦਾ ਆਗੂ ਮੱਘਰ ਸਿੰਘ  ਕਾਹਲ ਅੱਜ ਸਵੇਰੇ ਆਪਣੇ ਘਰ ਤੋਂ ਟਰੈਕਟਰ ਤੇ ਆਪਣੇ ਖੇਤ ਵੱਲ ਨੂੰ ਜਾ ਰਿਹਾ ਸੀ। ਜਦੋਂ ਉਹ ਰੇਲਵੇ ਫਾਟਕ ਛਾਜਲੀ ਕੋਲ ਪੁੱਜਾ ਤਾਂ ਅਚਾਨਕ ਮੱਘਰ ਸਿੰਘ ਦਾ ਟਰੈਕਟਰ ਕਾਫ਼ੀ ਨੀਵੇਂ ਖੇਤਾਂ ਵਿੱਚ ਜਾ ਕੇ ਪਲਟ ਗਿਆ। ਮੱਘਰ ਸਿੰਘ ਟਰੈਕਟਰ ਦੇ ਹੇਠਾਂ ਆਉਣ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਿਸ ਨੂੰ ਆਸ ਪਾਸ ਦੇ ਖੇਤਾਂ ਵਿੱਚ ਕੰਮ ਕਰਦੇ ਲੋਕਾਂ ਨੇ ਕਾਫੀ ਜੱਦੋ ਜਹਿਦ ਮਗਰੋਂ ਟਰੈਕਟਰ ਦੇ ਥੱਲਿਓੰ ਕੱਢਿਆ। ਉਕਤ ਕਿਸਾਨ ਨੂੰ ਤੁਰੰਤ ਨੇਡ਼ੇ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਨਾਜੁਕ ਹਾਲਤ ਨੂੰ ਦੇਖਦਿਆਂ ਕਿਸਾਨ ਨੂੰ ਸੰਗਰੂਰ  ਵਿਖੇ ਰੈਫਰ ਕਰ ਦਿੱਤਾ। ਪਰੰਤੂ ਸੰਗਰੂਰ ਦੇ ਨਿੱਜੀ ਹਸਪਤਾਲ ਚ ਇਲਾਜ ਦੌਰਾਨ ਹੀ ਕਿਸਾਨ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਮ੍ਰਿਤਕ ਕਿਸਾਨ ਪੱਤਰਕਾਰ ਗੁਰਦੀਪ ਸਿੰਘ ਛਾਜਲੀ ਅਤੇ ਗੁਰਜੀਤ ਸਿੰਘ ਕਾਹਲ ਦਾ ਪਿਤਾ ਸੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਕਿਸਾਨ ਆਗੂਆਂ ਤੋਂ ਇਲਾਵਾ ਜਥੇਦਾਰ  ਭਰਪੂਰ ਸਿੰਘ ਛਾਜਲੀ, ਇਕਾਈ ਦੇ ਪ੍ਰਧਾਨ  ਗੁਰਸੇਵਕ ਸਿੰਘ , ਸੰਤ ਰਾਮ ਸਿੰਘ ਛਾਜਲੀ, ਮਾਸਟਰ ਦਰਬਾਰਾ ਸਿੰਘ, ਕਰਮ ਸਿੰਘ ਸੱਤ, ਪੰਚਾਇਤ ਮੈਂਬਰ ਮੁਖਤਿਆਰ ਸਿੰਘ ਸਿੱਧੂ, ਨਾਜਰ ਸਿੰਘ, ਸੀਨੀਅਰ ਪੱਤਰਕਾਰ ਬਲਦੇਵ ਸਿੰਘ ਜਨੂਹਾ, ਪੱਤਰਕਾਰ ਜਗਤਰਾਰ ਬਾਵਾ, ਸੁਖਦੇਵ ਸਿੰਘ ਦੇਬੀ   ਸਮੇਤ ਇਲਾਕੇ ਦੀਆਂ ਧਾਰਮਿਕ ਆਗੂ, ਰਾਜਨੀਤਕ ਪਾਰਟੀਆਂ ਦੇ ਨੇਤਾ ਅਤੇ ਪੱਤਰਕਾਰ ਭਾਈਚਾਰੇ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

About Post Author

Share and Enjoy !

Shares

Leave a Reply

Your email address will not be published.