ਪੰਜਾਬ ਸਰਕਾਰ ਪਿੰਡਾ ਵਿੱਚ ਛੋਟੇ ਛੋਟੇ ਧਾਰਮਿਕ ਸਥਾਨਾਂ ਦੇ ਬਿੱਲ ਪੱਕੇ ਤੌਰ ਤੇ ਮਾਫ ਕਰੇ- ਸੰਤ ਬਾਬਾ ਤਰਵਿੰਦਰ ਸਿੰਘ 

Share and Enjoy !

Shares

ਹੁਸਿ਼ਆਰਪੁਰ (ਤਰਸੇਮ ਦੀਵਾਨਾ) | ਪਿੰਡਾ ਦੇ ਛੋਟੇ ਛੋਟੇ ਧਾਰਮਿਕ ਸਥਾਨਾਂ ਦੀ ਆਮਦਨ ਬਹੁਤ ਘੱਟ ਹੁੰਦੀ ਹੈ। ਇਸ ਲਈ ਅਜਿਹੇ ਧਾਰਮਿਕ ਸਥਾਨਾਂ ਦੇ ਬਿਜਲੀ ਦੇ ਬਿੱਲ ਸਰਕਾਰ ਮਾਫ ਕਰੇ ਚਾਹੇ ਉਹ ਗੁਰਦੁਆਰਾ ਸਾਹਿਬ ਹੈ ਚਾਹੇ ਉਹ ਮੰਦਿਰ ਹੈ ਚਾਹੇ ਉਹ ਗਿਰਜਾਘਰ ਹੈ ਚਾਹੇ ਉਹ ਚਰਚ ਹੈ ਚਾਹੇ ਉਹ ਧਰਮਸ਼ਾਲਾ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਨਜ਼ਦੀਕੀ ਪਿੰਡ ਡਗਾਣਾ ਖੁਰਦ ਦੇ ਗੁਰਦੁਆਰਾ ਨਿਹਕਲੰਕ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਤਰਵਿੰਦਰ ਸਿੰਘ  ਨੇ ਕਿਹਾ ਕਿ ਪਿੰਡਾਂ ਵਿੱਚ ਬਹੁਤ ਸਾਰੇ ਛੋਟੇ-ਛੋਟੇ ਧਾਰਮਿਕ ਸਥਾਨ ਹਨ,ਜਿਨ੍ਹਾਂ ਦੀ ਆਮਦਨ ਨਾਮਾਤਰ ਹੁੰਦੀ ਹੈ ਅਤੇ ਖ਼ਰਚੇ ਜ਼ਿਆਦਾ ਹੁੰਦੇ ਹਨ  ਜਿਹਨਾਂ ਵਿੱਚ ਬਿਜਲੀ ਦੇ ਕੁਨੈਕਸ਼ਨ ਲੱਗੇ ਹੋਏ ਹਨ । ਪਰ ਆਮਦਨ ਘੱਟ ਹੋਣ ਕਾਰਨ ਧਾਰਮਿਕ ਸਥਾਨਾਂ ਦੇ ਬਿਜਲੀ ਦੇ ਬਿੱਲ ਅਦਾ ਕਰਨ ਵਿੱਚ ਬਹੁਤ ਸਮੱਸਿਆ ਆਉਂਦੀ ਹੈ।ਉਹਨਾਂ  ਮੰਗ ਕੀਤੀ ਕਿ ਪੰਜਾਬ ਸਰਕਾਰ ਪਿੰਡਾਂ ਵਿੱਚ ਛੋਟੇ ਛੋਟੇ ਧਾਰਮਿਕ ਸਥਾਨਾਂ ਦੇ ਬਿਜਲੀ ਦੇ ਬਿੱਲ ਪੱਕੇ ਤੌਰ ਤੇ ਮਾਫ ਕਰੇ।

About Post Author

Share and Enjoy !

Shares

Leave a Reply

Your email address will not be published.