
ਮਲੋਟ (ਪ੍ਰੇਮ ਗਰਗ) : ਪੰਜਾਬ ਸਟੇਟ ਬਲੱਡ ਟਰਾਂਸਫਿਉਸ਼ਨ ਕੋਂਸਲ ਵਲੋਂ ਮਲੋਟ ਦੇ ਵਸਨੀਕ ਸਮਾਜਸੇਵੀ ਆਰ.ਟੀ.ਆਈ ਮੈਂਬਰ ਨਰੇਸ਼ ਚਰਾਇਆ ਨੂੰ ਪਿਛਲੇ ਕਈ ਸਾਲਾਂ ਤੋਂ ਲਗਾਤਾਰ (116 ਵਾਰ) ਖੂਨਦਾਨ ਕਰਨ ਬਦਲੇ ਅਵਾਰਡ ਆਫ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਭੇਜੇ ਗਏ ਇਸ ਸਨਮਾਨ ਨੂੰ ਅੱਜ ਸਰਕਾਰੀ ਹਸਪਤਾਲ ਮਲੋਟ ਦੇ ਐਸਐਮਓ ਮੈਡਮ ਡਾ.ਰਸ਼ਮੀ ਚਾਵਲਾ ਵਲੋਂ ਸੌਂਪਿਆ ਗਿਆ। ਇਸ ਮੌਕੇ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ, ਆਰ.ਟੀ.ਆਈ ਦੇ ਜਿਲਾ ਚੇਅਰਮੈਨ ਜੋਨੀ ਸੋਨੀ, ਜੀਓਜੀ ਤਹਿਸੀਲ ਮਲੋਟ ਦੇ ਇੰਚਾਰਜ ਹਰਪ੍ਰੀਤ ਸਿੰਘ, ਸ਼ਿਵਪੁਰੀ ਕਮੇਟੀ ਦੇ ਪ੍ਰਧਾਨ ਜੰਗਬਾਜ ਸ਼ਰਮਾ ਹਾਜ਼ਰ ਸਨ। ਮੈਡਮ ਚਾਵਲਾ ਵਲੋਂ ਬਲੱਡ ਬੈਂਕ ਮਲੋਟ ਦਾ ਹਮੇਸ਼ਾ ਸਹਿਯੋਗ ਕਰਨ ਲਈ ਸ਼੍ਰੀ ਨਰੇਸ਼ ਚਰਾਇਆ ਅਤੇ ਸੰਸਥਾਵਾਂ ਦਾ ਧੰਨਵਾਦ ਕੀਤਾ ਗਿਆ।
![]()