
(ਸਰਬਜੀਤ ਸਿੰਘ ਸੋਨੀ) ਲੁਧਿਆਣਾ।
ਹਾਈ ਸਕਿਉਰਿਟੀ ਸੈਂਟਰਲ ਜੇਲ੍ਹ ਵਿੱਚ ਕੈਦੀਆਂ ਵੱਲੋਂ ਹਵਾਲਾ ਰਾਹੀਂ ਲਗਭਗ 2 ਲੱਖ ਰੁਪਏ ਟਰਾਂਸਫਰ ਕੀਤੇ ਗਏ ਸਨ। ਦੋਸ਼ ਹੈ ਕਿ 6 ਕੈਦੀਆਂ ਨੇ ਇਹ ਰਕਮ ਆਪਣੇ ਕਿਸੇ ਜਾਣਕਾਰ ਦੇ ਬੈਂਕ ਖਾਤੇ ਵਿੱਚ ਜਮ?ਹਾਂ ਕਰਵਾਈ ਸੀ। ਇਸ ਦੌਰਾਨ ਜੇਲ੍ਹ ਦੇ ਅੰਦਰ ਝੜਪ ਵੀ ਹੋਈ। ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਜਾਂਚ ਦੌਰਾਨ ਮੁਲਜ਼ਮਾਂ ਤੋਂ ਇੱਕ ਕੀਪੈਡ ਮੋਬਾਈਲ ਫੋਨ ਵੀ ਬਰਾਮਦ ਹੋਇਆ। ਸਹਾਇਕ ਸੁਪਰੀਡੈਂਟ ਦੀ ਅਧਿਕਾਰਤ ਸ਼ਿਕਾਇਤ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 7 ਚ ਸਾਰੇ ਨਾਮਜ਼ਦ 6 ਦੋਸ਼ੀਆਂ ਦੇ ਖ਼?ਲਾਫ਼ ਫ਼?ਰੌਤੀ, ਕੁੱਟਮਾਰ ਅਤੇ ਜੇਲ੍ਹ ਮੈਨੂਅਲ ਦੇ ਉਲੰਘਣ ਦੀਆਂ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਨਾਮਜ਼ਦ ਦੋਸ਼ੀਆਂ ਦੀ ਪਛਾਣ ਹਰਸਿਮਰਨ ਸਿੰਘ ਮੰਡ (ਹਵਾਲਾਤੀ), ਜਗਵੀਰ ਸਿੰਘ (ਹਵਾਲਾਤੀ), ਜਤਿੰਦਰ (ਹਵਾਲਾਤੀ), ਅਭੈ (ਹਵਾਲਾਤੀ), ਗੁਰਜੀਤ ਸਿੰਘ (ਦੋਸ਼ੀ ਕਰਾਰ ਕੈਦੀ), ਸੁਖਮਨ (ਹਵਾਲਾਤੀ) ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੇਂਦਰੀ ਜੇਲ੍ਹ ਮੁਲਜ਼ਮ ਨੇ ਇੱਕ ਜਾਣਕਾਰ ਦੇ ਬੈਂਕ ਖਾਤੇ ਵਿੱਚ 2 ਲੱਖ ਰੁਪਏ ਜਮ?ਹਾ ਕਰਵਾਏ। ਜਾਂਚ ਦੌਰਾਨ, ਜੇਲ੍ਹ ਪ੍ਰਸ਼ਾਸਨ ਨੂੰ ਮੁਲਜ਼ਮਾਂ ਕੋਲੋਂ ਇੱਕ ਕੀਪੈਡ ਮੋਬਾਈਲ ਫੋਨ ਵੀ ਮਿਲਿਆ। ਬਾਅਦ ਵਿੱਚ ਮਾਮਲੇ ਦੀ ਰਿਪੋਰਟ ਪੁਲਿਸ ਨੂੰ ਦਿੱਤੀ ਗਈ। ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ 6 ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮੁਲਜ਼ਮਾਂ ਖ਼?ਲਾਫ਼ ਬੀ.ਐਨ.ਐਸ ਦੀ ਧਾਰਾ 308 (4) ਅਤੇ ਪੰਜਾਬ ਪ੍ਰਿਜ਼ਨਜ਼ ਐਂਡ ਕਰੈਕਸ਼ਨਲ ਸਰਵਿਸਿਜ਼ ਐਕਟ, 2026 ਦੀ ਧਾਰਾ 42 (2) ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਜੇਲ੍ਹ ਦੇ ਅੰਦਰ ਕਥਿਤ ਹਵਾਲਾ ਪੈਸੇ ਦੇ ਤਬਾਦਲੇ ਅਤੇ ਮੋਬਾਈਲ ਫੋਨ ਦੀ ਵਰਤੋਂ ਦੀ ਜਾਂਚ ਕਰ ਰਹੀ ਹੈ।