ਪੋਲੀਓ ਤੋਂ ਬਚਾਅ ਲਈ ਲਗੇਗੀ ਤੀਜੀ ਡੋਜ਼ : ਡਾ. ਜਤਿੰਦਰ ਪਾਲ ਸਿੰਘ

Share and Enjoy !

Shares


ਸਿਹਤ ਵਿਭਾਗ ਵਲੋਂ 1 ਜਨਵਰੀ 2023 ਤੋਂ ਸ਼ੁਰੂ ਹੋਵੇਗੀ ਮੁਹਿੰਮ
ਸ੍ਰੀ ਮੁਕਤਸਰ ਸਾਹਿਬ, 14 ਦਸੰਬਰ (ਸ਼ਮਿੰਦਰਪਾਲ, ਕੁਲਭੂਸ਼ਣ, ਪੂਜਾ) ਸਿਹਤ ਵਿਭਾਗ ਪੰਜਾਬ ਵਲੋਂ 1 ਜਨਵਰੀ 2023 ਤੋਂ ਸੁਰੂ ਹੋਣ ਵਾਲੇ ਪੋਲੀਓ ਟੀਕੇ ਦੀ ਤੀਜੀ ਡੋਜ ਸਬੰਧੀ ਇਕ ਬਲਾਕ ਪੱਧਰੀ ਟਰੇਨਿੰਗ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ ਦੇ ਨਿਰਦੇਸ਼ਾਂ ਅਤੇ ਸੀ.ਐਚ.ਸੀ ਚੱਕ ਸ਼ੇਰੇ ਵਾਲਾ ਡਾ. ਜਤਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਪਿਛਲੇ ਦਿਨੀਂ ਆਯੋਜਿਤ ਕੀਤੀ ਗਈ। ਟ੍ਰੇਨਿੰਗ ਵਿਚ ਬੀ.ਈ.ਈ ਮਨਬੀਰ ਸਿੰਘ, ਐਸ.ਆਈ ਪਰਮਜੀਤ ਸਿੰਘ, ਬੀ.ਐਸ.ਏ ਅਰੁਣ ਕੁਮਾਰ, ਬਲਾਕ ਦੀ ਸਮੂਹ ਐੱਲਐੱਚਵੀ ਅਤੇ ਏਐੱਨਐੱਮ ਸਟਾਫ ਨੇ ਭਾਗ ਲਿਆ। ਡਾ. ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਨਿਊ ਯਾਰਕ, ਇੰਡੋਨੇਸੀਆ ਅਤੇ ਲੰਡਨ ਵਰਗੇ ਵਿਕਸਤ ਮੁਲਕਾਂ ਵਿਚ ਇਸ ਵਰੇ ਪੋਲੀਓ ਵਾਇਰਸ ਦੇ ਸੱਕੀ ਮਰੀਜ ਸਾਹਮਣੇ ਆਏ ਹਨ। ਇਸ ਖਤਰੇ ਨੂੰ ਵੇਖਦੇ ਹੋਏ ਰਾਸਟਰੀ ਪੋਲੀਓ ਖਾਤਮਾ ਸਰਟੀਫਿਕੇਸਨ ਕਮੇਟੀ ਅਤੇ ਭਾਰਤੀ ਮਾਹਰ ਸਲਾਹਕਾਰੀ ਗਰੁੱਪ ਵੱਲੋਂ ਜੋਰਦਾਰ ਢੰਗ ਨਾਲ ਭਾਰਤ ਵਿਚ ਟੀਕਾਕਰਨ ਸੁੱਚੀ ਵਿਚ ਪੋਲੀਓ ਟੀਕੇ ਦੀ ਤੀਜੀ ਖੁਰਾਕ ਸਾਮਲ ਕਰਨ ਦੀ ਹਦਾਇਤ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਇਹ ਪੋਲੀਓ ਟੀਕੇ ਦੀ ਤੀਜੀ ਡੋਜ ਬੱਚੇ ਦੇ 9 ਮਹੀਨੇ ਪੂਰੇ ਹੋਣ ਤੋਂ ਬਾਅਦ ਮੀਜ਼ਲ ਰੁਬੇਲਾ ਦੀ ਡੋਜ਼ ਦੇ ਨਾਲ ਹੀ ਲੱਗੇਗੀ। ਬੀ.ਐਸ.ਏ ਅਰੁਣ ਕੁਮਾਰ ਨੇ ਇਸ ਪ੍ਰੋਗਰਾਮ ਅਧੀਨ ਕੀਤੀਆਂ ਜਾਣ ਵਾਲੀ ਰਿਪੋਰਟਾਂ ਸਬੰਧੀ ਅਤੇ ਪ੍ਰਫੋਰਮੇਂ ਭਰਨ ਸਬੰਧੀ ਜਾਣਕਾਰੀ ਦਿੱਤੀ। ਬੀ.ਈ.ਈ ਮਨਬੀਰ ਸਿੰਘ ਨੇ ਦੱਸਿਆ ਕਿ ਵਧੀਆ ਸਿਹਤ ਸੇਵਾਵਾਂ ਰਾਹੀਂ ਬੱਚਿਆਂ ਨੂੰ ਪੋਲੀਓ ਅਤੇ ਹੋਰ ਬਿਮਾਰੀਆਂ ਤੋਂ ਬਚਾਉਣਾ ਸਿਹਤ ਵਿਭਾਗ ਦਾ ਮੁੱਢਲਾ ਫਰਜ ਹੈ। ਟਰੇਨਿੰਗ ਦੌਰਾਨ ਆਈ.ਪੀ.ਵੀ ਦੀ ਤੀਜੀ ਡੋਜ਼ ਨਾਲ ਸੰਬੰਧਤ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਕਿਹਾ ਕਿ ਇਸ ਵੈਕਸੀਨ ਦੀ ਪਹਿਲੀ ਤੇ ਦੂਜੀ ਡੋਜ਼, ਡੇਢ ਮਹੀਨੇ ਅਤੇ ਸਾਡੇ ਤਿੰਨ ਮਹੀਨੇ ਤੇ ਲਗਾਈ ਜਾਂਦੀ ਹੈ ਜੋ ਕਿ ਅੱਗੇ ਵੀ ਜਾਰੀ ਰਹੇਗੀ। ਉਹਨਾਂ ਨੇ ਕਿਹਾ ਕਿ ਸਿਹਤ ਵਿਭਾਗ ਮੀਜ਼ਲ ਰੁਬੇਲਾ ਦੇ ਖਾਤਮੇ ਲਈ ਕੰਮ ਕਰ ਰਿਹਾ ਹੈ। ਆਸਾ ਵਰਕਰਾਂ ਰਾਹੀਂ ਫੀਲਡ ਵਿੱਚ 5 ਸਾਲ ਤੱਕ ਦੇ ਬੱਚਿਆਂ, ਜਿਨਾਂ ਨੂੰ ਮੀਜਲ ਰੁਬੇਲਾ ਦਾ ਟੀਕਾ ਨਹੀਂ ਲੱਗਿਆ, ਦਾ ਡਾਟਾ ਇੱਕਠਾ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਬਿਮਾਰੀ ਦੇ ਖਾਤਮੇ ਦਾ ਮਿੱਥਿਆ ਟੀਚਾ ਪੂਰਾ ਕੀਤਾ ਜਾ ਸਕੇ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੀ ਟੀਕਾਕਰਨ ਸੂਚੀ ਮੁਤਾਬਕ ਆਪਣੇ ਬੱਚਿਆਂ ਨੂੰ ਹਰੇਕ ਟੀਕਾ ਜਰੂਰ ਲਗਵਾਉਣ।

About Post Author

Share and Enjoy !

Shares

Leave a Reply

Your email address will not be published.