ਪੁੱਡਾ ਵਲੋਂ ਗਰੀਬਾਂ ਦੇ ਘਰ ਢਾਹੁਣ ਵਿਰੁੱਧ ਕਿਸਾਨ ਆਗੂਆਂ ਨੇ ਵਿੱਢਿਆ ਸੰਘਰਸ਼

Share and Enjoy !

Shares


ਉਜਾੜਾ ਰੋਕੂ ਕਮੇਟੀ ਤੇ ਪਰਿਵਾਰਾਂ ਵਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
ਬਠਿੰਡਾ : ਬਠਿੰਡਾ ਦੇ ਧੋਬੀਆਣਾ ਬਸਤੀ ਵਿੱਚ ਰਿੰਗ ਰੋਡ ਦੇ ਨਿਰਮਾਣ ਲਈ ਪੁੱਡਾ ਵੱਲੋਂ ਅੱਜ ਏਡੀਸੀ ਪੁੱਡਾ ਵਲੋਂ ਪੁਲਿਸ ਧੱਕੇ ਦੇ ਜੋਰ ਘਰ ਢਾਹੁਣੇ ਸ਼ੁਰੂ ਕਰ ਦਿੱਤੇ ਤਾਂ ਮਕਾਨ ਉਜਾੜਾ ਰੋਕੂ ਕਮੇਟੀ ਦੇ ਆਗੂ ਅਮਿੱਤ ਸਿੰਘ , ਗੋਪਾਲ ਗੁਪਤਾ , ਗੁਰਜੀਤ ਸਿੰਘ , ਸੁਖਵਿੰਦਰ ਕੌਰ ਸੁੱਖੀ ਅਤੇ ਗੁਰਦੀਪ ਕੌਰ ਦੀ ਅਗਵਾਈ ਵਿੱਚ ਮੁਹੱਲਾ ਵਾਸੀ ਜੇ ਸੀ ਬੀ ਮਸ਼ੀਨਾਂ ਅੱਗੇ ਪੈ ਗਏ ਅਤੇ ਕੰਮ ਰੋਕ ਦਿੱਤਾ । ਪੀਡਤ ਲੋਕਾਂ ਦੀ ਹਮਾਇਤ ਵਿੱਚ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਜ਼ਿਲਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜਗਸੀਰ ਸਿੰਘ ਝੁੰਬਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਮਨਦੀਪ ਸਿੰਘ ਸਿਵੀਆਂ ਨੇ ਕਿਹਾ ਕਿ ਪੁੱਡਾ ਦੀ ਪ੍ਰਸ਼ਾਸਕ ਏਡੀਸੀ ਨਾਲ ਕੱਲ ਵੀ ਮਕਾਨ ਉਜਾੜਾ ਰੋਕੂ ਕਮੇਟੀ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਹੋਈ ਸੀ ਅੱਜ ਵੀ ਏਡੀਸੀ ਵੱਲੋਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨਾਲ ਫੋਨ ਤੇ 9 ਮੀਟਿੰਗ ਹੋਣੀ ਤੈਅ ਹੋਈ ਸੀ ਪਰ ਏਡੀਸੀ ਵੱਲੋਂ ਮੀਟਿੰਗ ਕਰਨ ਦੀ ਬਜਾਏ ਜੇ ਬੀ ਸੀ ਮਸ਼ੀਨਾਂ ਨਾਲ ਘਰ ਤੋੜਨੇ ਸ਼ੁਰੂ ਕਰ ਦਿੱਤੇ । ਬੁਲਾਰਿਆਂ ਨੇ ਕਿਹਾ ਕਿ ਜਿਹੜੇ ਘਰ ਢਾਹੇ ਜਾ ਰਹੇ ਹਨ ਇਨਾਂ ਵਿੱਚ ਇਹ ਵਸਨੀਕ 50 ਸਾਲਾਂ ਤੋਂ ਇੱਥੇ ਵਸਦੇ ਹਨ ,ਇੱਥੇ ਹੀ ਇਨਾਂ ਦੇ ਆਧਾਰ ਕਾਰਡ ,ਵੋਟਰ ਕਾਰਡ ਬਣੇ ਹੋਏ ਹਨ ,ਨਗਮ ਨਿਗਮ ਵਿਚ ਦਰਜ ਹਨ ਅਤੇ ਸੀਵਰੇਜ ਦੇ ਬਿਲ ਭਰੇ ਜਾਂਦੇ ਹਨ ਅਤੇ ਘਰਾਂ ਚ ਬਿਜਲੀ ਦੇ ਮੀਟਰ ਲੱਗੇ ਹੋਏ ਹਨ । ਉਨਾਂ ਕਿਹਾ ਕਿ ਜੇਕਰ ਸਰਕਾਰ ਨੂੰ ਸੜਕ ਦੇ ਨਿਰਮਾਣ ਲਈ ਇਹ ਜਗਾ ਚਾਹੀਦੀ ਹੈ ਤਾਂ ਇਨਾਂ ਨੂੰ ਪ੍ਰਤੀ ਪਰਿਵਾਰ ਵਸੇਬੇ ਯੋਗ ਜਗਾ ਲਈ ਕਿਸੇ ਵਧੀਆ ਯੋਗ ਖੇਤਰ ਵਿੱਚ ਪਲਾਟ ਦਿੱਤੇ ਜਾਣ ਅਤੇ ਮੁਆਵਜਾ ਦੇ ਕੇ ਮੁੜ ਪੱਕੇ ਤੌਰ ਤੇ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ । ਬੁਲਾਰਿਆਂ ਨੇ ਕਿਹਾ ਕਿ ਧੱਕੇ ਨਾਲ ਕਿਸੇ ਵਿਅਕਤੀ ਦਾ ਮਕਾਨ ਢਾਹੁਣ ਨਹੀਂ ਦਿੱਤਾ ਜਾਵੇਗਾ । ਜੇਕਰ ਸਰਕਾਰ ਨੇ ਇਨਾਂ ਨਾਲ ਧੱਕਾ ਕੀਤਾ ਤਾਂ ਪੰਜਾਬ ਸਰਕਾਰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਹੈ । ਸਰਕਾਰ ਦੀ ਸ਼ਹਿ ਤੇ ਪੁੱਡਾ ਵੱੱਲੋਂ ਇਸ ਧੱਕੇ ਦੇ ਖਿਲਾਫ ਅੱਜ ਇੱਥੋਂ ਮੁਜਾਹਰਾ ਕਰਕੇ ਪੁੱਡਾ ਦਫਤਰ ਅੱਗੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ।

About Post Author

Share and Enjoy !

Shares

Leave a Reply

Your email address will not be published.