
(ਮਨੀ ਰਸੂਲਪੁਰੀ) ਸਿੱਧਵਾਂਬੇਟ। ਥਾਣਾ ਸਿੱਧਵਾਬੇਟ ਅਧੀਨ ਪੁਲਿਸ ਚੌਂਕੀ ਭੂੰਦੜੀ ਦੇ ਇੰਚਾਰਜ ਦਲਜੀਤ ਸਿੰਘ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋਂ ਆਪਣੀ ਪੁਲਿਸ ਪਾਰਟੀ ਸਮੇਤ ਦੌਰਾਨੇ ਗਸਤ ਕਿਸੇ ਖਾਸ ਮੁਖਬਰ ਦੀ ਇਤਲਾਹ ਤੇ ਤਿੰਨ ਸਾਲ ਤੋਂ ਭੱੁਕੀ ਦੇ ਕੇਸ਼ ’ਚ ਭਗੌੜੀ ਔਰਤ ਨੂੰ ਮੇਨ ਚੌਕ ਤੋ ਕਾਬੂ ਕਰ ਲਿਆ ਗਿਆ, ਜਿਸ ਦੀ ਪਹਿਚਾਣ ਸਨੀਤਾ ਰਾਣੀ ਪਤਨੀ ਦਵਿੰਦਰ ਕੁਮਾਰ ਵਾਸੀ ਭੂੰਦੜੀ ਥਾਣਾ ਸਿੱਧਵਾਂਬੇਟ ਵਜੋ ਹੋਈ। ਚੌਂਕੀ ਇੰਚਾਰਜ ਦਲਜੀਤ ਸਿੰਘ ਨੇ ਦੱਸਿਆਂ ਕਿ ਦੋਸੀ ਨੂੰ ਜਗਰਾਉ ਦੀ ਅਦਾਲਤ ਚ ਪੇਸ ਕੀਤਾ ਗਿਆਂ। ਇਸ ਮੋਕੇ ਥਾਣੇਦਾਰ ਜਸਵੰਤ ਸਿੰਘ, ਮੁਨਸੀ ਵਰਿੰਦਰ ਕੁਮਾਰ, ਹੋਲਦਾਰ ਕਰਿਸ਼ੋਫਰ ਆਦਿ ਸਾਮਿਲ ਸਨ।