ਪੀਰ ਬਾਬਾ ਜਿੰਦਾ ਸ਼ਹੀਦ ਸਕੂਲ ਹਿਆਤਪੁਰ ਦਾ ਨਤੀਜਾ ਸ਼ਾਨਦਾਰ ਰਿਹਾ

Share and Enjoy !

Shares

(ਪਰਮਜੀਤ ਅਬਿਆਣਾ) ਨੂਰਪੁਰਬੇਦੀ। ਪੀਰ ਬਾਬਾ ਜਿੰਦਾ ਸਹੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹਿਆਤਪੁਰ (ਸਿੰਘਪੁਰ) ਦਾ 10+2 ਸਾਇੰਸ ਤੇ ਆਰਟਸ ਗਰੁੱਪ ਦਾ ਨਤੀਜਾ 100 ਪ੍ਰਤੀਸਤ ਰਿਹਾ।ਜਾਣਕਾਰੀ ਦਿੰਦਿਆਂ ਪਿ੍ਰੰਸੀਪਲ ਉਂਕਾਰ ਸਿੰਘ ਨੇ ਦੱਸਿਆ ਕਿ  ਸਾਇੰਸ ਗਰੁੱਪ ਵਿੱਚ ਕੋਮਲਪ੍ਰੀਤ ਕੌਰ ਸਪੁੱਤਰੀ ਸ੍ਰੀ ਜਸਵਿੰਦਰ ਸਿੰਘ ਨੇ 96.4 ਪ੍ਰਤੀਸਤ, ਪਵਨਪ੍ਰੀਤ ਕੌਰ ਸਪੁੱਤਰੀ ਸ੍ਰੀ ਕੁਲਵਿੰਦਰ ਸਿੰਘ ਨੇ 96.2 ਪ੍ਰਤੀਸਤ, ਸਿਮਰਨਜੀਤ ਕੌਰ ਸਪੁੱਤਰੀ ਸ੍ਰੀ ਗੁਰਵੰਤ ਸਿੰਘ ਨੇ 95.4 ਪ੍ਰਤੀਸਤ ਅੰਕ ਪ੍ਰਾਪਤ ਕਰ ਕੇ ਸਕੂਲ ਵਿਚੋਂ ਕ੍ਰਮ ਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਸਿਮਰਨਜੀਤ ਕੌਰ, ਅਮਨਦੀਪ ਕੌਰ, ਅਮਨਜੋਤ ਕੌਰ ਤੇ ਕੋਮਲ ਕੁਮਾਰੀ ਨੇ 95 ਪ੍ਰਤੀਸਤ ਤੋਂ ਵੱਧ ਅੰਕ ਪ੍ਰਾਪਤ ਕੀਤੇ। ਸਾਇੰਸ ਗਰੁੱਪ ਵਿੱਚ 43 ਵਿਦਿਆਰਥੀਆਂ ਵਿਚੋਂ 23 ਵਿਦਿਆਰਥੀਆਂ ਨੇ 90 ਪ੍ਰਤੀਸਤ ਤੋਂ ਵੱਧ ਅੰਕ ਪ੍ਰਾਪਤ ਕੀਤੇ। ਆਰਟਸ ਗਰੁੱਪ ਵਿੱਚ ਸੁਖਵਿੰਦਰ ਸਿੰਘ ਤੇ ਰਾਧਿਕਾ ਨੇ 90 ਪ੍ਰਤੀਸਤ ਤੋਂ ਵੱਧ ਅੰਕ ਪ੍ਰਾਪਤ ਕੀਤੇ।

About Post Author

Share and Enjoy !

Shares

Leave a Reply

Your email address will not be published.