ਪਿੰਡ ਲੱਖਪੁਰ ਵਿਖੇ ਢੱਡਵਾਲ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਸ਼ਰਧਾ ਪੂਰਵਕ ਕਰਵਾਇਆ

Share and Enjoy !

Shares
ਫਗਵਾੜਾ 5 ਅਪ੍ਰੈਲ (ਸ਼ਿਵ ਕੋੜਾ) ਢੱਡਵਾਲ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਇੱਥੋਂ ਦੇ ਨਜਦੀਕੀ ਪਿੰਡ ਲੱਖਪੁਰ ਵਿਖੇ ਸਮੂਹ ਢੱਡਵਾਲ ਪਰਿਵਾਰਾਂ ਵਲੋਂ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਢੱਡਵਾਲ ਪਰਿਵਾਰਾਂ ਨੇ ਪਿਤਰਾਂ ਦੀ ਪੂਜਾ ਕਰਕੇ ਵੱਡੇ ਵਡੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਜੋੜ ਮੇਲੇ ਦੌਰਾਨ ਧਾਰਮਿਕ ਸਟੇਜ ਸਜਾਈ ਗਈ। ਜਿਸ ਵਿਚ ਪੰਥਕ ਢਾਡੀ ਜੱਥਾ ਗਿਆਨੀ ਸਰਬਜੀਤ ਸਿੰਘ ਕਲੇਰ ਤੇ ਸਾਥੀ ਬੀਬੀਆਂ ਦੇ ਢਾਡੀ ਜੱਥੇ ਨੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਬੰਧਕਾਂ ਨੇ ਸਮੂਹ ਢੱਡਵਾਲ ਪਰਿਵਾਰਾਂ ਨੂੰ ਸਲਾਨਾ ਜੋੜ ਮੇਲੇ ਦੀ ਵਧਾਈ ਦਿੱਤੀ। ਸੇਵਾਦਾਰਾਂ ਵਲੋਂ ਚਾਹ ਪਕੌੜੇ, ਜਲੇਬੀਆਂ ਅਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਪਿ੍ਰੰਸੀਪਲ ਜਸਵਿੰਦਰ ਸਿੰਘ, ਬਲਵੀਰ ਸਿੰਘ, ਗੁਰਨਾਮ ਸਿੰਘ, ਰੇਸ਼ਮ ਸਿੰਘ ਰੱਬ ਜੀ, ਮਲਕੀਤ ਸਿੰਘ, ਮਲਜਿੰਦਰ ਸਿੰਘ, ਸਤਵਿੰਦਰ ਸਿੰਘ, ਰਣਜੀਤ ਸਿੰਘ, ਬਲਦੇਵ ਸਿੰਘ, ਬਲਜਿੰਦਰ ਸਿੰਘ, ਗੁਰਦੀਪ ਸਿੰਘ, ਜਤਿੰਦਰ ਸਿੰਘ, ਦਲਵਿੰਦਰ ਸਿੰਘ, ਸਰਬਜੀਤ ਸਿੰਘ, ਸੰਤੋਖ ਸਿੰਘ, ਮਹਿੰਦਰ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ, ਲੈਂਬਰ ਸਿੰਘ, ਸਤਨਾਮ ਸਿੰਘ, ਜਗਰੂਪ ਸਿੰਘ, ਦਵਿੰਦਰ ਸਿੰਘ ਲੱਖਪੁਰ, ਪਰਗਣ ਸਿੰਘ, ਜੋਗਾ ਸਿੰਘ, ਕੁਲਵੰਤ ਸਿੰਘ ਨੰਬਰਦਾਰ, ਗੁਰਪ੍ਰਤਾਪ ਸਿੰਘ, ਅਜੀਤ ਸਿੰਘ, ਸੁਰਿੰਦਰ ਸਿੰਘ ਅਤੇ ਮਨਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਢੱਡਵਾਲ ਪਰਿਵਾਰ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.