
‘ਆਪ’ ਸਰਕਾਰ ਪਿੰਡ-ਪਿੰਡ ਜਾ ਕੇ ਲੋੜਵੰਦਾ ਨੂੰ ਸਹੂਲਤਾਂ ਉਪਲੱਬਧ ਕਰਵਾਏਗੀ : ਬੀਰ ਚੰਦ ਸੁਰੀਲਾ, ਸੁਰੇਸ ਕਲੇਰ
(ਗੁਰਦੀਪ ਸਿੰਘ ਹੋਠੀ) ਕਿਸ਼ਨਗੜ।
ਹਲਕਾ ਕਰਤਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਦੇ ਦਿਸਾ ਨਿਰਦੇਸਾਂ ਉੱਤੇ ਪਿੰਡ ਰਾਏਪੁਰ ਰਸੂਲਪੁਰ ਵਿਖੇ ਬੁਢਾਪਾ, ਵਿਧਵਾ, ਅੰਗਹੀਣ, ਨਿਆਸਰਿਤ, ਲੇਬਰ ਕਾਰਡ, ਨਰੇਗਾ ਦੇ ਜੌਬ ਕਾਰਡ ਅਤੇ ਦਸਵੀਂ ਤੇ ਬਾਰਵੀਂ ਜਮਾਤਾ ਦੇ ਬੱਚਿਆ ਨੂੰ ਭਵਿੱਖ ਦੇ ਕੋਰਸਾ ਬਾਰੇ ਫਾਰਮ ਭਰੇ ਗਏ। ਇਹ ਕੋਰਸ ਮੁਕੰਮਲ ਕਰਨ ਲਈ ਬੱਚਿਆ ਨੂੰ ਨਾ ਮਾਤਰ ਫੀਸ ਦੇਣੀ ਪਵੇਗੀ। ਇਸ ਮੌਕੇ ’ਤੇ ਹਰਪ੍ਰੀਤ ਕੌਰ ਸੁਪਤਨੀ ਵਿਧਾਇਕ ਬਲਕਾਰ ਸਿੰਘ ਨੇ ਸਾਦੇ ਤੇ ਪ੍ਰਭਾਵਸਾਲੀ ਕੈਂਪ ਨੂੰ ਸੰਬੋਧਨ ਕਰਦਿਆ ਕਿਹਾ ਕਿ ਜੋਂ ਵਾਅਦੇ ਆਪ ਸਰਕਾਰ ਵੱਲੋ ਚੋਣਾਂ ਵੇਲੇ ਕੀਤੇ ਗਏ ਸਨ, ਉਹ ਜਲਦ ਹੀ ਪੂਰੇ ਕੀਤੇ ਜਾਣਗੇ।
ਕੋ-ਆਰਡੀਨੇਟਰ ਬੀਰ ਚੰਦ ਸੁਰੀਲਾ, ਬਲਾਕ ਪ੍ਰਧਾਨ ਸੁਰੇਸ ਕਲੇਰ ਨੇ ਦੱਸਿਆ ਕਿ ਅਜਿਹੇ ਕੈਂਪ ਸਰਕਾਰ ਲੋਕਾ ਦੀ ਸਹੂਲਤ ਵਾਸਤੇ ਹਰੇਕ ਪਿੰਡ ਲਗਾਵੇਗੀ। ਬਹੁ-ਗਿਣਤੀ ਵਿੱਚ ਹਰੇਕ ਵਰਗ ਦੇ ਲੋਕਾਂ ਨੇ ਇਸ ਕੈਂਪ ਦਾ ਫਾਇਦਾ ਲਿਆ। ਇਸ ਮੌਕੇ ’ਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਨਿਰਮਲ ਕੌਰ, ਸੁਪਰਵਾਈਜਰ ਕਮਲੇਸ ਕੌਰ, ਸੁਖਵੀਰ ਕੌਰ, ਆਂਗਨਵਾੜੀ ਵਰਕਰ ਕੁਲਵਿੰਦਰ ਕੌਰ, ਹਰਵਿੰਦਰ ਕੌਰ, ਸਕੁੰਲਤਾ ਦੇਵੀ, ਕੋਆਰਡੀਨੇਟਰ ਰੋਹਿਤ ਕੁਮਾਰ, ਕਾਨੂੰਗੋ ਗੁਰਦੇਵ ਸਿੰਘ, ਪਟਵਾਰੀ ਕਿਰਨਦੀਪ ਕੌਰ, ਲੇਬਰ ਇੰਸਪੈਕਟਰ ਗੌਰਵ ਸਾਰਦਾ, ਟੈਕਨੀਕਲ ਐਸਿਸਟੇਟ ਰੋਹਿਤ ਸਰਮਾ, ਨਾਰੇਗਾ ਇੰਚਾਰਜ ਮਨਿੰਦਰ ਸਿੰਘ, ਕੋ-ਆਰਡੀਨੇਟਰ ਬੀਰ ਚੰਦ ਸੁਰੀਲਾ, ਬਲਾਕ ਪ੍ਰਧਾਨ ਸੁਰੇਸ ਕਲੇਰ, ਦਲਵੀਰ ਕੌਰ, ਸਰਪੰਚ ਹਰਬੰਸ ਕੌਰ, ਸਾਬਕਾ ਪੰਚ ਦੇਸ ਪਾਲ ਕੌਰ, ਪੰਚ ਸੋਨੂੰ, ਪ੍ਰਧਾਨ ਇੰਦਰਜੀਤ ਮਹੇ, ਸੀਨੀਅਰ ਆਗੂ ਹਰਨੇਕ ਸਿੰਘ, ਮਦਨ ਲਾਲ ਬੱਲਾ, ਰਾਜ ਕੁਮਾਰ ਖੰਡਾ, ਨਵਾਬ, ਨਰਿੰਦਰ ਨਬੀ ਆਦਿ ਹਾਜਰ ਸਨ।