ਪਿੰਡ ਭਰੋਮਜਾਰਾ ਵਿਖੇ ਸਲਾਨਾ ਜੋੜ ਮੇਲਾ ਕਰਵਾਇਆ

Share and Enjoy !

Shares


– ਸਮਾਗਮ ’ਚ ਪਹੁੰਚ ਕੇ ਵੱਖ-ਵੱਖ ਸੰਤਾਂ-ਮਹਾਪੁਰਸ਼ਾਂ ਨੇ ਸੰਗਤਾਂ ਨੂੰ ਦਿੱਤਾ ਅਸ਼ੀਰਵਾਦ
– ਸੂਫੀ ਗਾਇਕਾ ਜੋਤੀ ਨੂਰਾਂ ਅਤੇ ਸੁਲਤਾਨਾ ਨੂਰਾਂ ਨੇ ਲੁੱਟਿਆ ਮੇਲਾ
(ਰਣਜੀਤ ਕਲਸੀ) ਭਰੋਮਜਾਰਾ।
ਪਿੰਡ ਭਰੋਮਜਾਰਾ ਵਿਖੇ ਸਥਿਤ ਦਰਬਾਰ ਸੂਫੀ ਦਰਗਾਹ ਸਖੀ ਸੁਲਤਾਨ ਲੱਖ ਦਾਤਾ ਪੀਰ ਵਿਖੇ ਗੱਦੀ ਨਸ਼ੀਨ ਸਾਈਂ ਪੱਪਲ ਸਾਹ ਜੀ ਦੀ ਦੇਖ-ਰੇਖ ਹੇਠ ਸਲਾਨਾ ਜੋੜ ਮੇਲਾ ਮਨਾਇਆ ਗਿਆ। ਇਸ ਮੌਕੇ ਸੂਫੀ ਸਿੰਗਰ ਨੂਰਾਂ ਭੈਣਾਂ ਜੋਤੀ ਨੂਰਾਂ ਅਤੇ ਸੁਲਤਾਨਾ ਨੂਰਾਂ ਨੇ ਸੂਫੀ ਕਲਾਮ ਪੇਸ ਕਰਕੇ ਸੰਗਤਾਂ ਨੂੰ ਪੀਰਾਂ ਦੇ ਰੰਗ ਵਿਚ ਰੰਗਿਆ। ਇਸ ਤੋਂ ਇਲਾਵਾ ਰਣਜੀਤ ਰਾਣਾ ਅਤੇ ਪ੍ਰਵੀਨ ਭਾਰਟਾ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ। ਸਮਾਗਮ ਮੌਕੇ ਸੰਗਤਾਂ ਨੂੰ ਆਸੀਰਵਾਦ ਦੇਣ ਲਈ ਮਢਾਲੀ ਸਰੀਫ ਦਰਬਾਰ ਤੋਂ ਸਾਈਂ ਉਮਰੇ ਸਾਹ ਜੀ, ਬਾਬਾ ਚਿੰਤਾਂ ਭਗਤ ਦਰਬਾਰ ਰੁੜਕਾਂ ਤੋਂ ਸਾਈਂ ਜੀਤ ਸਾਹ ਜੀ, ਦਰਬਾਰ ਮਈਆ ਭਗਵਾਨ ਤੋਂ ਬਾਬਾ ਸੰਭੂ ਰਾਮ ਜੀ, ਬੀਬੀ ਪਿਆਰੀ ਜੀ, ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ, ਬਾਬਾ ਮਨਜੀਤ ਸਾਬਰੀ ਚੈਅਰਮੈਨ ਐਸ.ਡੀ.ਪੀ.ਸੀ., ਦਰਵੇਸ ਡਾ.ਪਰਮਜੀਤ ਰਾਹੋਂ, ਬਾਬਾ ਜਸਵੀਰ ਸਾਬਰੀ, ਸਾਈਂ ਅਵਿਨਾਸ ਸਾਹ, ਸਾਈਂ ਸੋਮੇ ਸਾਹ, ਸਾਈਂ ਰਮੇਸ ਅਲੀ ਸਾਬਰੀ, ਕੁਲਰਾਜ ਮੁਹੱਮਦ, ਵਰੁਣ ਸੋਬਤੀ, ਰਾਜੀ, ਵਰੁਣ ਸੋਬਤੀ, ਬਾਬਾ ਲਖਬੀਰ ਸਾਬਰੀ, ਸੰਤ ਗੁਰਦੇਵ ਗਿਰੀ ਜੀ, ਬਾਬਾ ਧਲਵਿੰਦਰ, ਬੀਬੀ ਮੋਬੀਨਾ ਸਾਬਰੀ, ਬੀਬੀ ਤਾਰਾ ਰਾਣੀ, ਬੀਬੀ ਰਣਜੀਤ ਕੌਰ, ਬੀਬੀ ਸਰਬਜੀਤ ਕੌਰ ਅਤੇ ਹੋਰ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.