ਪਿੰਡ ਨੀਲੋਵਾਲ ਵਿਖੇ ਯੂਥ ਕਲੱਬ ਨੇ ਕਰਵਾਇਆ ਕਿ੍ਰਕੇਟ ਟੂਰਨਾਮੈਂਟ

Share and Enjoy !

Shares

– ਖਜਾਨਾ ਮੰਤਰੀ ਪੰਜਾਬ ਹਰਪਾਲ ਚੀਮਾ ਵਿਸੇਸ ਤੌਰ ਤੇ ਪਹੁੰਚੇ

(ਰਾਜੂ ਸਿੰਗਲਾ) ਸੁਨਾਮ।

ਨਜਦੀਕੀ ਪਿੰਡ ਨੀਲੋਵਾਲ ਵਿਖੇ ਯੂਥ ਕਲੱਬ ਨੇ ਨਗਰ ਪੰਚਾਇਤ ਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਕਿ੍ਕੇਟ ਟੂਰਨਾਮੈਂਟ ਕਰਵਾਇਆ। ਕਿ੍ਕੇਟ ਟੂਰਨਾਮੇੈਟ ਵਿੱਚ 30 ਟੀਮਾ ਨੇ ਭਾਗ ਲਿਆ। ਟੂਰਨਾਮੈਂਟ ਵਿੱਚੋ ਪਹਿਲਾ ਸਥਾਨ ਪਿੰਡ ਬੱਲਰਾ ਦੀ ਟੀਮ ਨੇ ਪ੍ਰਾਪਤ ਕੀਤਾ। ਦੂਜਾ ਹਰੀਗੜ ਤੀਜਾ ਸਥਾਨ ਢੰਡੋਲੀ ਤੇ ਚੋਥਾ ਸਥਾਨ ਗੰਢੂਆ ਦੀ ਟੀਮ ਨੇ ਪ੍ਰਾਪਤ ਕੀਤਾ। ਪਹਿਲੇ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 21000 ਦੂਜੇ ਸਥਾਨ ਵਾਲੀ ਟੀਮ ਨੂੰ 11000 ਤੀਜਾ ਤੇ ਚੋਥਾ ਸਥਾਨ ਪ੍ਰਾਪਤ ਕਰਨ ਵਾਲੀਆ ਟੀਮਾ ਨੂੰ 2100 ਰੁਪਏ ਨਕਦ ਇਨਾਮ ਦਿੱਤਾ ਗਿਆ। ਟੂਰਨਾਮੈਟ ਤੇ ਹਰਪਾਲ ਚੀਮਾ ਖਜਾਨਾ ਮੰਤਰੀ ਪੰਜਾਬ ਨੇ ਵਿਸੇਸ ਤੋਰ ਤੇ ਸਿਰਕਤ ਕੀਤੀ ਤੇ ਖਿਡਾਰੀਆ ਨੂੰ ਅਸੀਰਵਾਦ ਦਿੱਤਾ। ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੋਜਾਵਾਨਾ ਨੂੰ ਖੇਡਾ ਨਾਲ ਜੋੜ ਰਹੀ ਹੈ। ਖੇਡਾ ਵਤਨ ਪੰਜਾਬ ਦੀਆ ਪੂਰੇ ਪੰਜਾਬ ਵਿੱਚ ਖੇਡਾ ਕਰਵਾਈਆ ਜਾ ਰਹੀਆ ਹਨ ਤਾ ਜੋ ਨੋਜਵਾਨ ਖੇਡਾ ਨਾਲ ਜੁੜ ਕੇ ਪੰਜਾਬ ਦਾ ਨਾਮ ਰੋਸਨ ਕਰਨ ਤੇ ਨਸਿਆ ਤੋ ਦੂਰ ਰਹਿਣ। ਪਿੰਡ ਵਾਸੀਆ ਦੀਆ ਮੰਗਾ ਜਲਦ ਪੂਰੀਆ ਕਰਨ ਦਾ ਵਾਅਦਾ ਕੀਤਾ। ਇਸ ਮੋਕੇ ਨਰਿੰਦਰ ਸਿੰਘ ਠੇਕੇਦਾਰ, ਸਕਿੰਦਰ ਸਿੰਘ ਗੋਧੂ, ਮੈਬਰ ਬਲਾਕ ਸੰਮਤੀ ਬਲਾਕ ਸੰਮਤੀ ਸਤਨਾਮ ਸਿੰਘ, ਲਾਭ ਸਿੰਘ , ਮਨਪ੍ਰੀਤ ਢਿੱਲੋਂ, ਲਾਡੀ ਢਿੱਲੋਂ , ਗੁਰਸੇਵਕ ਸਿੰਘ, ਕਾਲਾ ਸਿੰਘ, ਲਵੀ ਢਿੱਲੋਂ, ਰਵਿੰਦਰਪਾਲ ਸਿੰਘ ਮਣੂ, ਗੋਬਿੰਦ ਸਿੰਘ, ਕੁਲਵਿੰਦਰ, ਫੋਜੀ ਨੀਲੋਵਾਲ , ਸਤਗੁਰ ਸਿੰਘ , ਪਰਗਟ ਸਿੰਘ , ਜੱਸੀ ਸਿੰਘ ਤੇ ਸੁੱਖਾ ਸਿੰਘ ਤੇ ਸਮੂਹ ਨਗਰ ਪੰਚਾਇਤ ਤੇ ਯੂਥ ਸਪੋਰਟਸ ਕਲੱਬ ਮੈਬਰ ਹਾਜਿਰ ਸਨ।

 

About Post Author

Share and Enjoy !

Shares

Leave a Reply

Your email address will not be published.