ਪਾਤੜਾਂ ਬਲਾਕ ਦੇ 10 ਪਿੰਡ ਹੋਏ ਕ੍ਰਾਂਤੀਕਾਰੀ ਕਿਸਾਨ ਯੂਨੀਅਨ ’ਚ ਸ਼ਾਮਿਲ

Share and Enjoy !

Shares

(ਸਤਨਾਮ ਸਿੰਘ ਕੰਬੋਜ) ਪਾਤੜਾਂ।

ਕਿਸਾਨੀ ਸੰਘਰਸ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਪਾਤੜਾ ਦੇ ਖਜਾਨਚੀ ਰਘੁਵੀਰ ਸਿੰਘ ਸਮੇਤ ਪਾਤੜਾ ਬਲਾਕ ਦੇ 10 ਪਿੰਡ  ਇਕਾਈਆ ਸਮੇਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ( ਪੰਜਾਬ)  ਦਾ ਪੱਲਾ ਫੜ ਜਥੇਬੰਦੀ ਵਿੱਚ ਸਾਮਿਲ ਹੋ ਗਏ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਹਰਭਜਨ ਸਿੰਘ ਬੁੱਟਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਕਿਸਾਨੀ ਮੁੱਦਿਆਂ ਪ੍ਰਤੀ ਲੜਾਕੂ ਭਾਵਨਾ ਨੂੰ ਦੇਖਦੇ ਹੋਏ ਰਘੁਵੀਰ ਸਿੰਘ ਵੱਡੀ ਗਿਣਤੀ ਵਿੱਚ ਸਾਥੀਆਂ ਸਮੇਤ ਜਥੇਬੰਦੀ ਵਿੱਚ ਸਾਮਿਲ ਹੋਏ ਹਨ। ਥੋੜੇ ਸਮੇ ਦੋਰਾਨ ਹੀ ਵੱਡੀ ਗਿਣਤੀ ਵਿੱਚ ਲੋਕ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀਆਂ ਨੀਤੀਆਂ ਤੋ ਪ੍ਰਭਾਵਿਤ ਹੋਕੇ ਜਥੇਬੰਦੀ ਵਿੱਚ ਸਾਮਿਲ ਹੋ ਰਹੇ ਹਨ। ਕਿਉਂਕਿ ਜਥੇਬੰਦੀ ਨੇ ਹਮੇਸਾ ਕਿਸਾਨੀ ਮੁੱਦਿਆਂ ਤੇ ਜਾਨ ਹੂਲਵਾ ਸੰਘਰਸ ਲੜਿਆ ਹੈ । ਉਨਾ ਕਿਹਾ ਕਿ ਜਥੇਬੰਦੀ ਹਮੇਸਾ ਲਤਾੜੇ ਜਾ ਰਹੇ ਲੋਕਾ ਦੀ ਧਿਰ ਬਣਕੇ ਖੜਦੀ ਆਈ ਹੈ। ਭਵਿੱਖ ਵਿੱਚ ਵੀ ਅਜਿਹਾ ਕਰਨ ਲਈ ਦਿ੍ਰੜ ਹੈ।

ਇਸ ਸਮੇਂ ਰਘੁਵੀਰ ਸਿੰਘ ਬਲਾਕ ਖਜਾਨਚੀ ਉਗਰਾਹਾਂ ਜਥੇਬੰਦੀ , ਰਣਜੀਤ ਸਿੰਘ ਖਾਸਪੁਰ , ਨੰਬਰਦਾਰ ਮਿਹਰਬਾਨ ਸਿੰਘ ਡਰੋਲੀ, ਸਤਨਾਮ ਸਿੰਘ , ਪਰਮਜੀਤ ਸਿੰਘ ਸਾਗਰਾ, ਮਹਿੰਦਰ ਸਿੰਘ ਕਾਨਗੜ, ਅਰਸਦੀਪ ਸਿੰਘ ਜਹਾਂਗੀਰ, ਸੁਖਦੇਵ ਸਿੰਘ ਜਹਾਂਗੀਰ , ਬਲਦੇਵ ਸਿੰਘ, ਗੁਰਦੀਪ ਸਿੰਘ ਸਧਾਰਨਪੁਰ, ਅਮਰੀਕ ਸਿੰਘ ਬੀਕਾਨੇਰੀਆ ਤੇ ਅਜਮੇਰ ਸਿੰਘ ਚਿੱਚੜਵਾਲਾ ਆਦਿਕ ਕਿਸਾਨ ਆਗੂਆਂ ਨੂੰ ਸੂਬਾ ਆਗੂ ਹਰਭਜਨ ਸਿੰਘ ਬੁੱਟਰ ਅਤੇ ਬਲਾਕ ਪ੍ਰਧਾਨ ਹਰਭਜਨ ਸਿੰਘ ਧੂਹੜ ਨੇ ਸਿਰੋਪਾ ਅਤੇ ਬੈਜ ਲਗਾਕੇ ਜਥੇਬੰਦੀ ਵਿੱਚ ਸਾਮਿਲ ਕਰਦੇ ਹੋਏ ਜੀ ਆਇਆ ਆਖਿਆ । ਸਾਮਿਲ ਹੋਏ ਕਿਸਾਨ ਆਗੂ ਰਘੁਵੀਰ ਸਿੰਘ ਤੇ ਸਾਥੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕਿਹਾ ਅਸੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਕਿਸਾਨੀ ਮਸਲਿਆਂ ਤੇ ਜੁਝਾਰੂ ਸੋਚ ਨੂੰ ਦੇਖਦੇ ਹੋਏ ਜਥੇਬੰਦੀ ਵਿੱਚ ਸਾਮਿਲ ਹੋਣ ਦਾ ਫੈਸਲਾ ਕੀਤਾ ਹੈ ਕਿਉਂਕਿ ਜਥੇਬੰਦੀ ਕਿਸਾਨ ਹਿੱਤਾ ਲਈ ਲਗਾਤਾਰ ਸੰਘਰਸ ਕਰ ਰਹੀ ਹੈ।

ਸਮਾਗਮ ਦੋਰਾਨ ਜਥੇਬੰਦੀ ਦੇ ਬੁਲਾਰਿਆਂ ਨੇ ਲੋਕਾ ਨੂੰ ਕਿਸਾਨੀ ਝੰਡੇ ਹੇਠ ਲਾਮਬੰਦ ਹੋਣ ਦਾ ਸੱਦਾ ਦਿੱਤਾ ।ਕੇਂਦਰ ਸਰਕਾਰ ਦੀ ਵਾਅਦਾ ਖਿਲਾਫੀ ਤੇ ਰੋਸ ਜਾਹਰ ਕਰਦੇ ਹੋਏ ਲਖੀਮਪੁਰ ਖੀਰੀ ਕਤਲੇਆਮ ਦੇ ਦੋਸੀਆਂ ਸਖਤ ਨੂੰ ਸਜਾਵਾਂ ਦੀ ਮੰਗ ਕੀਤੀ ਉਨਾ ਕਿਹਾ ਕਿ ਕੇਂਦਰ ਸਰਕਾਰ ਵਾਅਦਾ ਖਿਲਾਫੀ ਤੇ ਉੱਤਰ ਆਈ ਹੈ। ਸੰਘਰਸ ਦੋਰਾਨ ਕੀਤੇ ਵਾਅਦੇ ਪੁਗਾਏ ਨਹੀਂ ਜਾ ਰਹੇ। ਕਿਸਾਨੀ ਨੂੰ ਖਤਮ ਕਰਨ ਲਈ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਹੱਥ-ਠੋਕੀ ਬਣੀ ਹੋਈ ਹੈ। ਅੱਜ ਸਰਕਾਰ ਐਮ.ਐਸ.ਪੀ ਤੇ ਕਾਨੂੰਨ ਬਣਾਉਣ ਤੋ ਵੀ ਮੁਨਕਰ ਹੋ ਚੁੱਕੀ ਹੈ। ਉਨਾਂ ਕਿਹਾ ਕਿ ਕਿਸਾਨ  ਦੇਸ  ਦੀ ਰੀੜ ਦੀ ਹੱਡੀ ਹਨ। ਪਰ ਅਫਸੋਸ ਕਿਸਾਨੀ ਨੂੰ ਖਤਮ ਕਰਨ ਲਈ ਸਾਜ ਿਸਾ ਕੀਤੀਆਂ ਜਾ ਰਹੀਆਂ ਨੇ ਜੋ ਬਰਦਾਸਤ ਕਰਨਯੋਗ ਨਹੀ ਹਨ। ਇਹਨਾਂ ਸਾਰੇ ਮੁੱਦਿਆਂ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ  ਤਿੱਖਾ ਸੰਘਰਸ ਕਰ ਰਹੀ  ਹੈ । ਇਸ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ  ਸੂਬਾ ਮੀਤ ਪ੍ਰਧਾਨ  ਹਰਭਜਨ ਸਿੰਘ ਬੁੱਟਰ, ਬਲਾਕ ਪ੍ਰਧਾਨ ਹਰਭਜਨ ਸਿੰਘ ਧੂਹੜ, ਜਨਰਲ ਸਕੱਤਰ ਸੁਖਦੇਵ ਸਿੰਘ ਹਰਿਆਊ, ਜਿਲਾ ਪ੍ਰਧਾਨ ਬੀਬੀ ਚਰਨਜੀਤ ਕੋਰ ਧੂੜੀਆਂ , ਖਜਾਨਚੀ ਸੂਬੇਦਾਰ ਨਰਾਤਾ ਸਿੰਘ , ਸਾਹਬ ਸਿੰਘ ਦੁਤਾਲ , ਕੁਲਵੰਤ ਸਿੰਘ ਸੇਰਗੜ ,ਕੁਲਦੀਪ ਸਿੰਘ ਦੁਤਾਲ, ਸਰਪੰਚ ਬੁੱਢਾ ਸਿਂਘ, ਜਰਨੈਲ ਸਿਂਘ ਦੁਗਾਲ , ਲਾਭ ਸਿੰਘ ਦੁਗਾਲ, ਜੁਗਿੰਦਰ ਸਿੰਘ ਪੈਂਦ, ਜਾਨਪਾਲ ਸਿੰਘ ਕਾਗਥਲਾ, ਗੁਰਦੇਵ ਸਿੰਘ ਕਾਂਗਥਲਾ  , ਜਲੰਧਰ ਸਿੰਘ, ਸੁਬੇਗ ਸਿੰਘ, ਮਨਜੀਤ ਸਿੰਘ ਤੇਈਪੁਰ , ਬੇਅੰਤ ਸਿੰਘ ਨਾਈਵਾਲਾ, ਵਰਿਆਮ ਸਿੰਘ ਸਾਗਰਾ ,ਨਿਰਭੈ ਸਿੰਘ ਭੋਲਾ , ਗੁਰਜੰਟ ਸਿੰਘ ਧੂਹੜ, ਅਮਰੀਕ ਸਿੰਘ ਦਿਓਗੜ, ਫਤਿਹ ਸਿੰਘ ਜੋਗੇਵਾਲਾ , ਹਰਪਾਲ ਸਿੰਘ ਸੁਤਰਾਣਾ, ਅਮਰਜੀਤ ਸਿੰਘ ਸੁਤਰਾਣਾ , ਸਤਨਾਮ ਸਿੰਘ ਪਲਾਸੋਰ , ਜੋਰਾ ਸਿੰਘ ਭੂਤਗੜ, ਬਲਵਿੰਦਰ ਸਿਂਘ ਹਰਿਆਊ ਕਲਾ , ਨਿਸਾਨ ਸਿੰਘ ਹਰਿਆਊ ਖੁਰਦ, ਮੇਜਰ ਸਿਂਘ ਗੁਲਾੜ, ਰਸਾਲ ਸਿੰਘ ਨਾਈਵਾਲਾ, ਨਿਰਭੈ ਸਿੰਘ ਭੋਲਾ , ਸੁਖਵਿੰਦਰ ਸਿੰਘ ਠਰੂਆ, ਲਖਵਿੰਦਰ ਸਿੰਘ ਪਲਾਸੋਰ, ਹਰਮੇਲ ਸਿੰਘ ਦਿੱਉਗੜ , ਬਿੰਦਰ ਸਿੰਘ ਹਰਿਆਊ ਕਲਾਂ ,ਰਾਜਾ ਸਿੰਘ ਸੇਰਗੜ, ਜਰਨੈਲ ਸਿੰਘ ਬਕਰਾਹਾ , ਹਰਦੇਵ ਸਿੰਘ , ਪਰਵਿੰਦਰ ਸਿੰਘ, ਗੁਰਜੀਤ ਸਿੰਘ ਕੰਗ,ਹਰਵੀਰ ਸਿੰਘ ਬਕਰਾਹਾ,ਰਣਜੀਤ ਸਿਂਘ, ਬਚਿੱਤਰ ਸਿੰਘ ਸਿਉਨਾ, ਹੋਰ ਵੀ ਕਿਸਾਨ ਆਗੂ  ਹਾਜਰ ਸਨ।

 

About Post Author

Share and Enjoy !

Shares

Leave a Reply

Your email address will not be published.