ਪਲਾਸਟਿਕ ਦੀ ਵਰਤੋਂ ਵਿਰੁੱਧ ਚੇਤਨਾ ਮਾਰਚ ਤੇ ਸਫ਼ਾਈ ਅਭਿਆਨ ਚਲਾਇਆ

Share and Enjoy !

Shares
ਚੀਮਾਂ ਮੰਡੀ (ਜਗਸੀਰ ਲੌਂਗੋਵਾਲ) : ਅੱਜ ਜ਼ਿਲ੍ਹੇ ਦੀ ਨਾਮਵਾਰ ਸੰਸਥਾ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਿਖੇ ਤਿੰਨ ਪੰਜਾਬ ਨੇਵਲ ਯੂਨਿਟ ਐੱਨ.ਸੀ.ਸੀ ਬਠਿੰਡਾ ਦੇ ਕਮਾਂਡਿੰਗ ਅਫ਼ਸਰ ਕੈਪਟਨ ਅਰਵਿੰਦ ਕੁਮਾਰ ਪਵਾਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੀਆਂ ਪਲਾਸਟਿਕ ਦੀਆਂ ਚੀਜ਼ਾਂ ਦੇ ਵਿਰੋਧ ਵਿੱਚ ਚੇਤਨਾ ਮਾਰਚ ਅਤੇ ਸਫ਼ਾਈ ਅਭਿਆਨ ਚਲਾਇਆ ਗਿਆ।ਰੈਲੀ ਨੂੰ ਸੰਬੋਧਨ ਕਰਦਿਆ ਸਕੂਲ ਦੇ ਪ੍ਰਬੰਧਕ ਸ. ਜਸਵੀਰ ਸਿੰਘ ਚੀਮਾਂ ਨੇ ਬੱਚਿਆਂ ਦੇ ਇਸ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਇਹ ਚੇਤਨਾ ਮਾਰਚ ਸਥਾਨਕ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਸੰਸਥਾ ਤੱਕ ਵਾਪਿਸ ਪਹੁੰਚਿਆ।ਬੱਚਿਆਂ ਨੇ ਆਪਣੇ ਹੱਥਾਂ ਵਿੱਚ ਬੈਨਰ ਅਤੇ ਤਖਤੀਆਂ ਉੱਤੇ ਜਾਗਰੂਕਤਾ ਸੁਨੇਹਾ ਲਿਖ ਕੇ ਲੋਕਾਂ ਨੂੰ ਅਗਾਹ ਕੀਤਾ ਅਤੇ ਸਥਾਨਕ ਸ਼ਹਿਰ ਦੇ ਗੁਰੂਦੁਆਰਾ ਸਾਹਿਬ ਜਨਮ ਅਸਥਾਨ ਸੰਤ ਬਾਬਾ ਅਤਰ ਸਿੰਘ ਜੀ ਵਿਖੇ ਸਫ਼ਾਈ ਅਭਿਆਨ ਵਿੱਚ ਭਾਗ ਲਿਆ। ਇਸ ਮੌਕੇ ਬੱਚਿਆਂ ਨੇ ਵੱਖ-ਵੱਖ ਵਿਅਕਤੀਆਂ ਨੂੰ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੀ ਪਲਾਸਟਿਕ ਦੇ ਨੁਕਸਾਨ ਬਾਰੇ ਜਾਣੂ ਕਰਵਾਇਆ।ਜ਼ਿਕਰਯੋਗ ਹੈ ਕਿ ਇਹ ਸੰਸਥਾ ਅਜਿਹੇ ਚੇਤਨਾ ਭਰੇ ਕਾਰਜ ਅਕਸਰ ਕਰਦੀ ਰਹਿੰਦੀ ਹੈ। ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਵਾਤਾਵਰਨ ਸੰਬੰਧੀ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣ ਦੀ ਉਮੀਦ ਹੈ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਮੈਡਮ ਕਿਰਨਪਾਲ ਕੌਰ ਅਤੇ ਏ.ਐਨ.ਓ ਕੇਵਲ ਸਿੰਘ ਮੌਜੂਦ ਰਹੇ।

About Post Author

Share and Enjoy !

Shares

Leave a Reply

Your email address will not be published.