ਪਰਮਿੰਦਰ ਫਰਾਂਸ ਨੇ ਇਟਲੀ ਪਹੁੰਚਣ ‘ਤੇ ਵਰਲਡ ਵਾਈਡ ਬਸਪਾ ਸਪੋਰਟਸ ਟੀਮ ਵੱਲੋਂ ਦਿੱਤੇ ਮਾਣ ਸਤਿਕਾਰ ਲਈ ਕੀਤਾ ਧੰਨਵਾਦ

Share and Enjoy !

Shares
ਮਹਾਪੁਰਸ਼ਾ ਦੇ ਮਿਸ਼ਨ ਲਈ ਹਮੇਸ਼ਾ ਕੰਮ ਕਰਦੇ ਰਹਾਂਗਾ – ਪਰਮਿੰਦਰ ਫਰਾਂਸ 
ਫਗਵਾੜਾ  (   ਸਤ ਪ੍ਰਕਾਸ਼ ਸਿੰਘ ਸੱਗੂ) ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਅੰਤਰਰਾਸ਼ਟਰੀ ਸੰਮੇਲਨ ਅਤੇ ਵਰਲਡ ਵਾਈਡ ਬਸਪਾ ਟੀਮ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਵਰਲਡ ਵਾਈਡ ਬਸਪਾ ਸਪੋਰਟਸ ਟੀਮ ਫਰਾਂਸ ਦੇ ਸੀਨੀਅਰ ਸਾਥੀ ਪਰਮਿੰਦਰ ਫਰਾਂਸ ਨੇ ਦਿੱਤੇ ਮਾਣ ਸਤਿਕਾਰ ਲਈ ਇਟਲੀ ਦੀ ਟੀਮ ਦਾ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਮੈ ਹਮੇਸ਼ਾ ਹੀ ਸਾਥੀਆ ਦੇ ਸਤਿਕਾਰ ਨੂੰ ਯਾਦ ਰੱਖੇਗਾ। ਇਸ ਤਰ੍ਹਾਂ ਨਾਲ ਮਹਾਪੁਰਸ਼ਾ ਦੇ ਮਿਸ਼ਨ ਲਈ ਕੰਮ ਕਰਨ ਲਈ ਹੋਰ ਵੀ ਹੌਸਲਾ ਮਿਲਦਾ ਹੈ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਅੰਤਰਰਾਸ਼ਟਰੀ ਸੰਮੇਲਨ ਅਤੇ ਵਰਲਡ ਵਾਈਡ ਸਪੋਰਟਸ ਬਸਪਾ ਦੇ ਉਲੀਕੇ ਪ੍ਰੋਗਰਾਮ ਵਿੱਚ ਬਸਪਾ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣ ਲਈ ਪਹੁੰਚੇ ਸਨ।  ਇਟਲੀ ਪਹੁੰਚਣ ’ਤੇ ਵਰਲਡ ਵਾਈਡ ਬਸਪਾ ਸਪੋਰਟਸ ਟੀਮ ਇਟਲੀ ਵੱਲੋਂ ਜੋਂ ਮੈਨੂੰ ਪਿਆਰ, ਸਤਿਕਾਰ, ਮਾਣ-ਸਨਮਾਨ ਅਤੇ ਨਿੱਘਾ ਸਵਾਗਤ ਕੀਤਾ ਗਿਆ, ਉਸ ਲਈ ਮੈਂ ਇਟਲੀ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਤੁਹਾਡੇ ਵੱਲੋਂ ਮਿਲਿਆ ਇਹ ਮਾਣ-ਸਨਮਾਨ ਮੇਰੇ ਲਈ ਬੇਹੱਦ ਖ਼ਾਸ ਹੈ। ਇਹ ਸਿਰਫ਼ ਸਨਮਾਨ ਹੀ ਨਹੀਂ, ਸਗੋਂ ਆਪਸੀ ਪਿਆਰ, ਭਾਈਚਾਰੇ ਅਤੇ ਬਹੁਜਨ ਸਮਾਜ ਦੀ ਏਕਤਾ ਦਾ ਪ੍ਰਤੀਕ ਹੈ। ਤੁਹਾਡੇ ਇਸ ਪਿਆਰ ਅਤੇ ਸਤਿਕਾਰ ਨੂੰ ਹਮੇਸ਼ਾ ਯਾਦ ਰੱਖਾਂਗਾ। ਆਓ, ਇਸੇ ਤਰ੍ਹਾਂ ਮਿਲਜੁਲ ਕੇ ਬਹੁਜਨ ਸਮਾਜ ਦੀ ਆਵਾਜ਼ ਨੂੰ ਦੁਨੀਆ ਭਰ ਵਿੱਚ ਬੁਲੰਦ ਕਰਦੇ ਰਹੀਏ। ਇੱਕ ਵਾਰ ਫਿਰ ਫਰਾਂਸ ਦੀ ਸਮੁੱਚੀ ਵਰਲਡ ਵਾਈਡ ਬਸਪਾ ਟੀਮ ਵੱਲੋ ਇਟਲੀ ਦੀ ਸਮੁੱਚੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।

About Post Author

Share and Enjoy !

Shares

Leave a Reply

Your email address will not be published.