ਪਰਗਟ ਸਿੰਘ ’ਤੇ ਚਰਨਜੀਤ ਚੰਨੀ ਨਾਲ ਸਮਿਤ ਸਿੰਘ ਮਾਨ ਨੇ ਪਰਮਿੰਦਰ ਸਿੰਘ ਝੋਟੇ ਦੇ ਪਰਿਵਾਰ ਨਾਲ ਪ੍ਰਗਟਾਇਆ ਦੁੱਖ

Share and Enjoy !

Shares

(ਰਵਿੰਦਰ ਸਿੰਘ ਰੇਸ਼ਮ) ਕੁੱਪ ਕਲਾਂ। ਨਸ਼ੇ ਖਿਲਾਫ਼ ਲੜ ਰਹੇ ਸਮਾਜ ਸੇਵੀ ਪਰਵਿੰਦਰ ਝੋਟਾ ਨੂੰ ਕੱਲ੍ਹ ਮਾਨਸਾ ਬਜ਼ਾਰ ਵਿੱਚ ਇੱਕ ਨਸ਼ਾ ਤਸਕਰ ਨੇ ਗੋਲੀ ਮਾਰ ਕੇ ਮਾਰ ਦਿੱਤਾ। ਜਿੱਥੇ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਕਾਂਗਰਸ ਪਾਰਟੀ ਦੇ ਕੈਂਪੇਨ ਕਮੇਟੀ ਦੇ ਮੁਖੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਜ਼ਾਰ-ਪੰਦਰਾਂ ਸੌ ਰੁਪਏ ਆਉਣ ਵਾਲੀਆਂ ਸਰਕਾਰਾਂ ਵੀ ਮਾਵਾਂ-ਭੈਣਾਂ ਨੂੰ ਇਹ ਰੁਪਏ ਦਿੰਦੀਆਂ ਰਹਿਣਗੀਆਂ, ਪਰ ਉਨ੍ਹਾਂ ਦੇ ਮੁੰਡੇ ਦੁਬਾਰਾ ਕਿਸੇ ਨੂੰ ਨਹੀਂ ਮਿਲਣਗੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਪੰਜਾਬ ਦਾ ਸੂਬਾ ਕਿਸ ਪਾਸੇ ਜਾ ਰਿਹਾ ਹੈ। ਜਵਾਨੀ ਅਤੇ ਕਿਸਾਨੀ ਕਿਸ ਪਾਸੇ ਜਾ ਰਹੀ ਹੈ। ਕੀ ਮਾਵਾਂ ਨੂੰ ਹਜ਼ਾਰ-ਪੰਦਰਾਂ ਸੌ ਰੁਪਏ ਚਾਹੀਦੇ ਹਨ, ਜਾਂ ਉਨ੍ਹਾਂ ਦੇ ਮੁੰਡੇ? ਇਸ ਤੋਂ ਬਾਅਦ ਪ੍ਰੈੱਸ ਵਾਰਤਾ ਕਰਦੇ ਹੋਏ ਸਮਿਤ ਸਿੰਘ ਮਾਨ, ਕਾਂਗਰਸ ਹਲਕਾ ਇੰਚਾਰਜ ਅਮਰਗੜ ਅਤੇ ਰਾਸ਼ਟਰੀ ਵਲਾਰਾ ਕਾਂਗਰਸ, ਨੇ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਆਪ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਸਿਰਫ਼ ਪ੍ਰਚਾਰ ਦਾ ਹਥਿਆਰ ਬਣ ਕੇ ਰਹਿ ਗਈ ਹੈ।

About Post Author

Share and Enjoy !

Shares

Leave a Reply

Your email address will not be published.