ਪਮਾਲੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਸਜਾਏ ਜਾਣ ਵਾਲੇ ਨਗਰ ਕੀਰਤਨ ਦਾ 24 ਅਕਤੂਬਰ ਦੀ ਰਾਤ ਸੱਚਖੰਡ ਪੰਡਵਾਂ ਵਿਖੇ ਹੋਵੇਗਾ ਠਹਿਰਾਓ 

Share and Enjoy !

Shares
– ਨਗਰ ਕੀਰਤਨ ਦਾ ਸੱਚਖੰਡ ਪੰਡਵਾਂ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਕੀਤਾ ਜਾਵੇਗਾ ਭਰਵਾਂ ਸਵਾਗਤ – ਸੰਤ ਜਸਵਿੰਦਰ ਸਿੰਘ 
– ਡੇਰਾ 108 ਸੰਤ ਬਾਬਾ ਹੰਸ ਰਾਜ ਮਹਾਰਾਜ ਜੀ ਪੰਡਵਾਂ ਵਲੋਂ ਸੰਗਤਾਂ ਲਈ ਲੰਗਰ ਤੇ ਰਿਹਾਇਸ਼ ਦੇ ਕੀਤੇ ਜਾਣ ਪ੍ਰਬੰਧ
(ਸਤ ਪ੍ਰਕਾਸ਼ ਸਿੰਘ ਸੱਗੂ) ਫਗਵਾੜਾ :ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਪਮਾਲੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ 24 ਅਤੇ 25 ਅਕਤੂਬਰ ਨੂੰ ਸਜਾਏ ਜਾ ਰਹੇ ਇਤਿਹਾਸਕ ਨਗਰ ਕੀਰਤਨ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਨਗਰ ਕੀਰਤਨ 24 ਅਕਤੂਬਰ ਨੂੰ ਪਿੰਡ ਪਮਾਲੀ ਤੋਂ ਰਵਾਨਾ ਹੋਵੇਗਾ ਅਤੇ 24 ਅਕਤੂਬਰ ਦੀ ਰਾਤ ਨੂੰ  ਸ੍ਰੀਮਾਨ 108 ਸੰਤ ਮਹਿੰਦਰ ਪਾਲ ਜੀ ਗੱਦੀ ਨਸ਼ੀਨ ਡੇਰਾ 108 ਸੰਤ ਬਾਬਾ ਹੰਸ ਰਾਜ ਮਹਾਰਾਜ ਜੀ (ਰਜਿ:) ਸ੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਸੱਚਖੰਡ ਪੰਡਵਾਂ ਫਗਵਾੜਾ ਵਿਖੇ ਵਿਸ਼ਰਾਮ ਕਰੇਗਾ।
ਸੰਤ ਜਸਵਿੰਦਰ ਸਿੰਘ ਜੀ ਨੇ ਕਿਹਾ ਕਿ ਪਮਾਲੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਸਜਾਏ ਜਾ ਰਹੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਦਾ ਸੱਚਖੰਡ ਪੰਡਵਾਂ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ ਅਤੇ ਸ਼ਾਮ ਨੂੰ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਨਗਰ ਕੀਰਤਨ ਦੇ ਮੁੱਖ ਪ੍ਰਬੰਧਕ ਜਸਵੀਰ ਸਿੰਘ ਪਮਾਲੀ ਸਾਬਕਾ ਮੈਂਬਰ ਰੇਲਵੇ ਬੋਰਡ ਅਤੇ ਸ੍ਰੀ ਤਰਸੇਮ ਲਾਲ ਚੁੰਬਰ ਇੰਚਾਰਜ ਨਗਰ ਕੀਰਤਨ ਜੋਨ ਦੁਆਬਾ ਨੇ ਕਿਹਾ ਕਿ ਪਿੰਡ ਪਮਾਲੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਸਜਾਇਆ ਜਾ ਰਿਹਾ ਇਹ ਨਗਰ ਕੀਰਤਨ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੀ ਬਰਾਬਰੀ, ਮਨੁੱਖੀ ਸਤਿਕਾਰ ਅਤੇ ਬੇਗਮਪੁਰਾ ਦੇ ਸੰਕਲਪ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ।

About Post Author

Share and Enjoy !

Shares

Leave a Reply

Your email address will not be published.