ਨੌਜਵਾਨ ਜੇ.ਪੀ.ਐੱਮ.ਓ. ਦੀ 23 ਜੁਲਾਈ ਦੀ ਜਲੰਧਰ ਕਨਵੈਨਸਨ ’ਚ ਹੋਣਗੇ ਸਾਮਲ : ਮਨਜਿੰਦਰ ਢੇਸੀ

Share and Enjoy !

Shares

– ਸ਼ਹੀਦ ਊਧਮ ਸਿੰਘ ਸੁਨਾਮ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ 15 ਤੋਂ 31ਜੁਲਾਈ ਤੱਕ ਪੰਦਰਵਾੜਾ ਮਨਾਇਆ ਜਾਵੇਗਾ : ਧਰਮਿੰਦਰ ਮੁਕੇਰੀਆਂ

(ਬਿਊਰੋ ਚੈਕ ਪੋਸਟ) ਜਲੰਧਰ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਆਉਣ ਵਾਲੀ 31 ਜੁਲਾਈ ਨੂੰ ‘ਸੰਯੁਕਤ ਕਿਸਾਨ ਮੋਰਚਾ’ ਦੇ ਸੱਦੇ ’ਤੇ ਕੀਤੇ ਜਾ ਰਹੇ ਦੇਸ਼ ਵਿਆਪੀ ਚੱਕਾ ਜਾਮ ਵਿੱਚ ਪੂਰੀ ਸ਼ਕਤੀ ਨਾਲ ਸ਼ਮੂਲੀਅਤ ਕਰੇਗੀ। ਉਕਤ ਫੈਸਲਾ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਦੀ ਪ੍ਰਧਾਨਗੀ ਹੇਠ ਹੋਈ ਸਭਾ ਦੀ ਸੂਬਾਈ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ।

ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸੂਬਾਈ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ ਨੇ ਦੱਸਿਆ ਕਿ ਮੀਟਿੰਗ ਵੱਲੋਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵੱਲੋਂ ਆਜਾਦਾਨਾ ਅਤੇ ‘ਨੌਜਵਾਨ ਜੱਥੇਬੰਦੀਆਂ ਦੇ ਸਾਂਝੇ ਮੋਰਚੇ’ ਨਾਲ ਸਾਂਝੇ ਤੌਰ ’ਤੇ ਅਗਨੀਪਥ ਯੋਜਨਾ ਖਿਲਾਫ਼ ਪੰਜਾਬ ਭਰ ‘ਚ ਕੀਤੇ ਗਏ ਪ੍ਰਭਾਵਸ਼ਾਲੀ ਰੋਸ ਐਕਸ਼ਨਾਂ ‘ਤੇ ਤਸੱਲੀ ਪ੍ਰਗਟ ਕਰਦਿਆਂ ਉਕਤ ਦਿਸ਼ਾ ਵਿੱਚ ਸੰਘਰਸ਼ ਹੋਰ ਤੇਜ ਕਰਨ ਦੀ ਠੋਸ ਵਿਉਂਤਬੰਦੀ ਕੀਤੀ ਗਈ।

ਮੀਟਿੰਗ ਵੱਲੋਂ ਨੋਟ ਕੀਤਾ ਗਿਆ ਕਿ ਦੇਸ਼ ਦੇ ਸੁਰੱਖਿਆ ਹਿਤਾਂ ਨਾਲ ਖਿਲਵਾੜ ਕਰਨ ਵਾਲੀ, ਮੋਦੀ ਦੀ ਫੌਜ ਵਿੱਚ ਠੇਕਾ ਭਰਤੀ ਦੀ ਉਕਤ ਯੋਜਨਾ ਖਿਲਾਫ ਪੰਜਾਬ ਵਿਧਾਨ ਸਭਾ ਵਿਚ ਪਾਸ ਕੀਤਾ ਗਿਆ ਮਤਾ ਨੌਜਵਾਨਾਂ ਦੇ ਉਪਰੋਕਤ ਸੰਘਰਸ਼ ਦਾ ਹੀ ਨਤੀਜਾ ਹੈ।

ਮੀਟਿੰਗ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ 15 ਜੁਲਾਈ ਤੋਂ ਲੈਕੇ 31 ਜੁਲਾਈ ਤੱਕ ‘ਰਾਮ ਮੁਹੰਮਦ ਸਿੰਘ ਆਜਾਦ’ ਵਜੋਂ ਮਕਬੂਲ ਹੋਏ ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਦਰਵਾੜਾ ਮਨਾਇਆ ਜਾਵੇਗਾ, ਜਿਸ ਤਹਿਤ ਪਿੰਡਾਂ-ਸ਼ਹਿਰਾਂ ਮੀਟਿੰਗਾਂ ਅਤੇ ਮਾਰਚ ਕਰਕੇ ਨੌਜਵਾਨਾਂ ਨੂੰ ਚੌਗਿਰਦੇ ਦੀ ਰਾਖੀ, ਬੇਰੁਜਗਾਰੀ ਦੇ ਖਾਤਮੇ ਅਤੇ ਦਰਿਆਈ ਤੇ ਧਰਤੀ ਹੇਠਲੇ ਪਾਣੀਆਂ ਨੂੰ ਪਲੀਤ ਹੋਣੋਂ ਬਚਾਉਣ ਲਈ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ ਜਾਵੇਗਾ।

ਪੰਜਾਬ ਦੇ ਭੱਖਦੇ ਮਸਲਿਆਂ ਨੂੰ ਲੈਕੇ ਜਨਤਕ ਜੱਥੇਬੰਦੀਆਂ ਦਾ ਸਾਂਝਾ ਮੰਚ (ਜੇ.ਪੀ.ਐਮ.ਓ.) ਵੱਲੋਂ 23 ਜੁਲਾਈ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਸੂਬਾਈ ਕਨਵੈਨਸਨ ਵਿੱਚ ਵੀ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵੱਲੋਂ ਇਹ ਵੀ ਨਿਰਣਾ ਕੀਤਾ ਗਿਆ ਕਿ ਸਭਾ ਦੀਆਂ ਸਾਰੀਆਂ ਇਕਾਈਆਂ ਫਿਰਕੂ-ਫਾਸਿਸਟ ਤਾਕਤਾਂ ਦੀਆਂ ਭਾਈਚਾਰਕ ਸਾਂਝ ਨੂੰ ਖੇਰੂੰ-ਖੇਰੂੰ ਕਰਨ ਦੀਆਂ ਸਾਜ ਿਸ਼ਾਂ ਅਤੇ ਦੇਸ਼ ਨੂੰ ਸਾਮਰਾਜੀ ਬਘਿਆੜਾਂ ਦੇ ਹਵਾਲੇ ਕਰਨ ਵਾਲੀਆਂ ਨਵ ਉਦਾਰਵਾਦੀ ਨੀਤੀਆਂ ਖਿਲਾਫ਼ ਵਿਸਾਲ ਲਾਮਬੰਦੀ ਤੇ ਚੇਤਨਾ ਮੁਹਿੰਮ ਚਲਾਉਣਗੀਆਂ। ਹਰਮੀਤ ਸਿੰਘ ਦਾਊਦ, ਜਤਿੰਦਰ ਕੁਮਾਰ ਫਰੀਦਕੋਟ, ਸੁਲੱਖਣ ਸਿੰਘ ਤੁੜ, ਗਗਨ ਮੋਗਾ, ਗਗਨਦੀਪ ਸਰਦੂਲਗੜ, ਹਰਨੇਕ ਸਿੰਘ ਗੁੱਜਰਵਾਲ, ਕੁਲਵੰਤ ਸਿੰਘ ਮੱਲੂ ਨੰਗਲ, ਗੌਰਵ ਬਠਿੰਡਾ, ਰਵਿੰਦਰ ਸਿੰਘ ਲੋਹਗੜ, ਮੱਖਣ ਸੰਗਰਾਮੀ, ਗੋਗੀ ਬੇਗਮਪੁਰੀ, ਲਾਕਰ ਲਾਖਣਾ ਨੇ ਵਿਚਾਰ ਰੱਖੇ।

About Post Author

Share and Enjoy !

Shares

Leave a Reply

Your email address will not be published.