ਨੌਜਵਾਨੀ ਦੀ ਸੋਚ ਨੂੰ ਗੰਦਲੀ ਹੋਣ ਤੋਂ ਬਚਾਉਣ ਲਈ ਹਥਿਆਰਾਂ ਦੀ ਨਹੀਂ ਬਲਕਿ ਪਿਆਰ ਦੀ ਲੋੜ

Share and Enjoy !

Shares


ਨੌਜਵਾਨ ਪੀੜੀ ਇਸ ਸਮੇਂ ਜਿਨਾਂ ਹਾਲਾਤਾਂ ਵਿਚੋਂ ਦੀ ਲੰਘ ਰਹੀ ਹੈ, ਨੌਜਵਾਨਾਂ ਦੀ ਸੋਚ ਕਿਸ ਪਾਸੇ ਨੂੰ ਜਾ ਰਹੀ ਹੈ, ਇਸਦਾ ਸਬੂਤ ਆਏ ਦਿਨ ਨਸ਼ੇ ਅਤੇ ਗੋਲੀਆਂ ਚੱਲਣ ਨਾਲ ਹੋ ਰਹੀਆਂ ਮੌਤਾਂ ਹਨ। ਇਸ ਸਮੇਂ ਨੌਜਵਾਨ ਸਮਾਜ ਦੇ ਪ੍ਰਤੀ ਚੰਗੀ ਸੋਚ ਰੱਖਣ ਵਾਲੇ ਨੌਜਵਾਨਾਂ ਜਿਨਾਂ ਵਿਚ ਖੇਡਾਂ ਵਿਚ ਨਾਮ ਰੋਸ਼ਨ ਕਰਨ ਵਾਲੇ ਖਿਡਾਰੀਆਂ, ਚੰਗੇ ਕੰਮ ਕਰਨ ਵਾਲੇ ਨਾ ਹੋ ਕੇ ਹਥਿਆਰਾਂ ਨੂੰ ਪਰਮੋਟ ਕਰਨ ਵਾਲੇ ਜਾਂ ਗੈਂਗਸਟਰਾਂ ਦੇ ਗਲਤ ਕੰਮਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਆਪਣਾ ਆਈਡਲ ਕਿਉਂ ਮੰਨ ਰਹੇ ਹਨ। ਨੌਜਵਾਨ ਪੀੜੀ ਜਿਹੜੀ ਕਿ ਗਲਤ ਰਸਤੇ ’ਤੇ ਪੈ ਗਈ ਹੈ, ਉਸਨੂੰ ਸਹੀ ਰਸਤੇ ’ਤੇ ਪਾਉਣ ਲਈ ਬਹੁਤ ਕੰਮ ਕਰਨ ਦੀ ਲੋੜ ਹੈ, ਜੇਕਰ ਕੰਮ ਨਾ ਹੋਇਆ ਤਾਂ ਹਾਲਾਤ ਕਾਬੂ ਤੋਂ ਬਾਹਰ ਤਾਂ ਹੋ ਰਹੇ ਹਨ ਫਿਰ ਕੁਝ ਕੀਤਾ ਨਹੀਂ ਜਾ ਸਕਦਾ। ਇਸਦੇ ਲਈ ਸਰਕਾਰਾਂ,ਪ੍ਰਸ਼ਾਸਨ, ਮਾਪਿਆਂ, ਯਾਰਾਂ, ਦੋਸਤਾਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ।
ਕੀ ਹੋਣੀ ਚਾਹੀਦੀ ਹੈ ਸਰਕਾਰਾਂ ਦੀ ਭੂਮਿਕਾ
ਸਭ ਤੋਂ ਪਹਿਲਾਂ ਗਲ ਕਰਦੇ ਹਾਂ ਕਿ ਸਰਕਾਰਾਂ ਕੀ ਕਰ ਰਹੀਆਂ ਹਨ ਅਤੇ ਹੋਰ ਕਿਹੜੇ ਯਤਨਾਂ ਦੀ ਹੋਰ ਲੋੜ ਹੈ। ਕਹਿਣ ਨੂੰ ਤਾਂ ਸਰਕਾਰ ਚਾਹੇ ਉਹ ਕੇਂਦਰ ਦੀ ਹੋਵੇ ਜਾਂ ਸੂਬਿਆਂ ਦੀ ਹੋਵੇ ਅਕਸਰ ਇਹੋ ਜਿਹੇ ਬਿਆਨ ਦਿੰਦੇ ਹਨ ਕਿ ਉਹ ਨੌਜਵਾਨ ਪੀੜੀ ਲਈ ਯਤਨਸ਼ੀਲ ਹਨ ਪਰੰਤੂ ਸਕੀਮਾਂ ਸਿਰਫ ਲਾਂਚ ਹੀ ਹੁੰਦੀਆਂ ਹਨ ਪਰੰਤੂ ਉਸਤੇ ਪੂਰਨ ਤੌਰ ’ਤੇ ਕੰਮ ਨਹੀਂ ਹੁੰਦਾ। ਚਾਹੇ ਉਹ ਨੌਜਵਾਨਾਂ ਨੂੰ ਖੇਡਾਂ ਦੇ ਪ੍ਰਤੀ ਉਤਸ਼ਾਹਿਤ ਕਰਨ ਲਈ ਖੇਡਾਂ ਦੀਆਂ ਕਿੱਟਾਂ, ਗਰਾਉਂਡਾਂ ਮੁਹੱਇਆ ਕਰਵਾਉਣ ਦੀ ਗੱਲ ਹੋਵੇ, ਨੌਜਵਾਨਾਂ ਨੂੰ ਆਪਣਾ ਕੰਮ ਖੋਲਣ ਲਈ ਲੋਨ ਮੁਹੱਇਆ ਕਰਵਾਉਣ ਦੀਆਂ ਸਕੀਮਾਂ ਹੋਣ,ਬੱਚਿਆਂ ਨੂੰ ਪੜਾਈ ਦੇ ਲਈ ਸਮੇਤ ਹੋਰ ਸਕੀਮਾਂ ਜਾਂ ਜਾਣਕਾਰੀਆਂ ਨੌਜਵਾਨਾਂ ਤੱਕ ਸਹੀ ਤਰੀਕੇ ਨਾਲ ਨਹੀਂ ਪਹੁੰਚਦੀਆਂ। ਜੇਕਰ ਕੋਈ ਇਨਾਂ ਸਕੀਮਾਂ ਦਾ ਲਾਭ ਲੈਣ ਦੀ ਗੱਲ ਕਰਦਾ ਹੈ ਜਰੂਰਤਮੰਦਾਂ ਨੂੰ ਸਕੀਮਾਂ ਦਾ ਲਾਭ ਨਾ ਦੇ ਕੇ ਸਿਫਾਰਿਸ਼ਾਂ ਵਾਲੇ ਇਸਦਾ ਲਾਭ ਲੈ ਜਾਂਦੇ ਹਨ। ਪ੍ਰਸ਼ਾਸਨ ਤੇ ਸਰਕਾਰਾਂ ਵਲੋਂ ਕਾਗਜੀ ਪਤਰੀ ਕੰਮ ਪੂਰਾ ਕਰ ਲਿਆ ਜਾਂਦਾ ਹੈ ਪਰੰਤੂ ਉਸ’ਤੇ ਪੂਰੀ ਨਜ਼ਰ ਨਹੀਂ ਰੱਖੀ ਜਾਂਦੀ। ਇਹ ਨਹੀਂ ਹੈ ਕਿ ਸਰਕਾਰਾਂ ਫੰਡ ਨਹੀਂ ਭੇਜਦੀਆਂ ਪਰੰਤੂ ਜਿਥੇ ਫੰਡਾਂ ਦੀ ਵਰਤੋਂ ਹੋਣੀ ਚਾਹੀਦੀ ਹੈ ਉਥੇ ਹੁੰਦੀ ਨਹੀਂ। ਇਸਦੇ ਲਈ ਰਾਜਨੀਤੀ ਨੂੰ ਛੱਡ ਕੇ ਕੇਂਦਰ ਤੇ ਰਾਜ ਦੀਆਂ ਸਰਕਾਰਾਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਤਾਂ ਹੀ ਨੌਜਵਾਨ ਪੀੜੀ ਨੂੰ ਸਹੀ ਦਿਸ਼ਾ ਦਿਖਾਈ ਜਾ ਸਕਦੀ ਹੈ। ਸਰਕਾਰ ਨੂੰ ਇਕ ਹੋਰ ਅਹਿਮ ਕੰਮ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ ਉਹ ਹੈ ਸ਼ੋਸਲ ਮੀਡਿਆ ਦੇ ਹਥਿਆਰਾਂ ਤੇ ਹੋਰ ਸ਼ਰਾਰਤੀ ਅਨਸਰਾਂ ਵਲੋਂ ਕੀਤੇ ਜਾ ਰਹੇ ਦੁਰਪ੍ਰਯੋਗ ਤੇ ਪੂਰੀ ਤਰਾਂ ਨਾਲ ਰੋਕ ਲਾਉਣੀ ਬਹੁਤ ਜਰੂਰੀ ਹੈ। ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਇਕਾਂ ਤੇ ਨੌਜਵਾਨਾਂ ਉੱਪਰ ਸ਼ਖਤ ਨਿਗਾ ਰਖਦੇ ਹੋਏ ਸਖ਼ਤ ਰੂਪ ਅਖਤਿਆਰ ਕਰਨਾ ਹੋਵੇਗਾ ਗੱਲਾਂ ਨਾਲ ਨਹੀਂ। ਜਿਸ ਤਰਾਂ ਕੇਂਦਰ ਸਰਕਾਰ ਵਲੋਂ ਪੋਰਨ ਸਾਇਟਾਂ ਤੇ ਪਾਬੰਦੀ ਜਰੂਰ ਲਗਾਈ ਹੈ ਪਰੰਤੂ ਫਿਰ ਖੁਲੇਆਮ ਸਾਇਟਾਂ ਚਲਦੀਆਂ ਹਨ। ਫੇਸਬੁੱਕ, ਯੂ ਟਿਊਬ, ਇੰਸਟਾਗ੍ਰਾਮ ਅਤੇ ਹੋਰਨਾਂ ਸ਼ੋਸਲ ਸਾਇਟਾਂ ਤੇ ਨੌਜਵਾਨ ਕੁੜੀਆਂ ਤੇ ਮੁੰਡਿਆਂ ਨੂੰ ਫਸਾ ਲਿਆ ਜਾਂਦਾ ਹੈ ਫਿਰ ਉਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ।
ਪਰਿਵਾਰ ਕਿਵੇਂ ਦੇਣ ਆਪਣਾ ਯੋਗਦਾਨ
ਜਦੋਂ ਵੀ ਕੋਈ ਨੌਜਵਾਨ ਕੁੜੀ ਜਾਂ ਮੁੰਡਾ ਭਟਕ ਜਾਂਦਾ ਹੈ ਤਾਂ ਉਸਨੂੰ ਇਕ ਸਹਾਰੇ ਦੀ ਲੋੜ ਹੁੰਦੀ ਹੈ। ਉਸਦੇ ਸਭ ਤੋਂ ਕਰੀਬੀ ਉਸਦੇ ਪਰਿਵਾਰਿਕ ਮੈਂਬਰ ਜਿਸ ਵਿਚ ਮਾਤਾ-ਪਿਤਾ, ਭੈਣ-ਭਰਾ, ਭਰਜਾਈਆਂ ਆਦਿ ਸਮੇਤ ਹੋਰ ਰਿਸ਼ਤੇਦਾਰ ਸ਼ਾਮਲ ਹਨ ਜੋ ਬਚਪਨ ਤੋਂ ਲੈ ਕੇ ਜਵਾਨੀ ਤੱਕ ਇਕ ਸਾਏ ਦੀ ਤਰਾਂ ਨਾਲ ਹੋ ਕੇ ਉਸਦੇ ਬਾਰੇ ਜਾਣਦੇ ਹੁੰਦੇ ਹਨ। ਨੌਜਵਾਨਾਂ ਮੁੰਡਾ ਜਾਂ ਕੁੜੀ ਆਪਣੇ ਸਹੀ ਰਸਤੇ ਤੋਂ ਗਲਤ ਦਿਸ਼ਾ ਵੱਲ ਨੂੰ ਭਟਕ ਕੇ ਹੋਰ ਪਾਸੇ ਨੂੰ ਚੱਲ ਪਏ ਹਨ, ਇਸਦੇ ਸੂਚਨਾਂ ਪਹਿਲਾਂ ਬੱਚਿਆਂ ਦੇ ਮਾਤਾ ਤੇ ਪਿਤਾ ਨੂੰ ਪਹਿਲਾਂ ਹੰੁਦੀ ਹੈ। ਉਸ ਵੇਲੇ ਉਨਾਂ ਦਾ ਕੀ ਫਰਜ਼ ਹੋਣਾ ਚਾਹੀਦਾ ਹੈ ਕਿ ਉਸਨੂੰ ਪਿਆਰ ਨਾਲ ਬੈਠ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਬੱਚਿਆਂ ਨੂੰ ਸਮਾਂ ਦਿੱਤਾ ਜਾਵੇ। ਅੱਜਕੱਲ ਹੋ ਕਿ ਰਿਹਾ ਹੈ ਮਾਤਾ ਪਿਤਾ ਦੋਵੇਂ ਹੀ ਕੰਮ ਕਰਦੇ ਹਨ ਬੱਚਿਆਂ ਨੂੰ ਸਮਾਂ ਨਹੀਂ ਦਿੰਦੇ। ਇਹ ਸਹੀ ਹੈ ਕਿ ਅੱਜਕੱਲ ਮਹਿੰਗਾਈ ਦੇ ਇਸ ਯੁੱਗ ਵਿਚ ਨਹੀਂ ਸਰਦਾ ਪਰੰਤੂ ਜੇਕਰ ਜਿਨਾਂ ਵਾਸਤੇ ਕੀਤਾ ਜਾ ਰਿਹਾ ਹੈ ਉਹੀ ਵਿਗੜ ਗਏ ਜਾਂ ਆਪੇ ਤੋਂ ਬਾਹਰ ਹੋ ਗਏ ਫਿਰ ਉਸ ਕਮਾਈ ਦਾ ਵੀ ਕੀ ਲਾਭ। ਇਸ ਲਈ ਮਾਤਾ ਪਿਤਾ ਨੂੰ ਬੱਚਿਆਂ ਨਾਲ ਬੈਠ ਕੇ ਗੱਲਬਾਤ ਕਰਨੀਂ ਚਾਹੀਦੀ ਹੈ। ਦੂਸਰੀ ਗਲਤੀ ਜੋ ਮਾਤਾ ਪਿਤਾ ਵਲੋਂ ਜਾਂ ਪਰਿਵਾਰ ਵਲੋਂ ਕੀਤੀ ਜਾਂਦੀ ਹੈ ਉਹ ਹੈ ਕਿ ਨੌਜਵਾਨਾਂ ਨੂੰ ਸਮਝਾਉਣ ਲਈ ਕੁੱਟਮਾਰ ਕੀਤੀ ਜਾਂਦੀ ਹੈ, ਜੋ ਕਿ ਸਮੱਸਿਆ ਦਾ ਕੋਈ ਹੱਲ ਨਹੀਂ ਹੰੁਦਾ ਸੱਗੋ ਇਸਦੇ ਨਾਲ ਨੌਜਵਾਨ ਹੋਰ ਅੱਗੇ ਗਲਤ ਰਸਤੇ ਤੇ ਤੇਜ਼ੀ ਨਾਲ ਜਾਂਦਾ ਹੈ ਫਿਰ ਉਹ ਆਪੇ ਤੋਂ ਬਾਹਰ ਹੋ ਕੇ ਆਤਮਹੱਤਿਆ ਜਾਂ ਕਤਲ ਕਰ ਦਿੰਦਾ ਹੈ। ਇਸਦੇ ਨਾਲ ਹੀ ਭਰਾਵਾਂ ਤੇ ਭਰਜਾਈਆਂ ਨੂੰ ਵੀ ਇਸ ਗੱਲ ਬਹੁਤ ਖਾਸ਼ ਧਿਆਨ ਦੇਣ ਦੀ ਲੋੜ ਹੈ। ਕਿਉਂਕਿ ਅਕਸਰ ਇਕ ਗੀਤ ਗਾਣਾ ਬਹੁਤ ਚਲਦਾ ਹੈ ਕਿ ਭਾਈ ਮਾਰਦੇ ਭਾਈ ਹੀ ਗਲ ਲਾਉਂਦੇ ਕੁੱਲ ਚੀਜ਼ ਮੁੱਲ ਵਿਕਦੀ। ਇਸ ਲਈ ਪਿਆਰ ਕੇਵਲ ਤੇ ਕੇਵਲ ਆਪਣੇ ਜੰਮੇ ਨਾਲ ਦੇ ਕਰ ਸਕਦੇ ਹਨ।
– ਲੇਖਕ, ਮਨਪ੍ਰੀਤ ਸਿੰਘ, ਪਿੰਡ ਚਿੱਪੜਾ,
ਜਿਲਾ ਹੁਸ਼ਿਆਰਪੁਰ। ਮੋਬਾ. 78148-00439।

About Post Author

Share and Enjoy !

Shares

Leave a Reply

Your email address will not be published.