ਨਿਰੋਗ ਯੋਗ ਸੰਸਥਾ (ਰਜਿ.) ਸ਼ਾਹਕੋਟ ਵੱਲੋਂ ਮਨਾਇਆ ਗਿਆ ਵਿਸਾਖੀ ਦਾ ਪਵਿੱਤਰ ਦਿਹਾੜਾ  

Share and Enjoy !

Shares
ਸ਼ਾਹਕੋਟ (ਲਖਵੀਰ ਵਾਲੀਆ) : ਨਿਰੋਗ ਯੋਗ ਸੰਸਥਾ (ਰਜਿ.) ਠਾਕੁਰਦੁਆਰਾ ਦਿਵਿਆ ਯੋਗ ਆਸ਼ਰਮ ਤੰਦਰੁਸਤੀ ਮਾਰਗ (ਨਵਾਂ ਕਿਲਾ ਰੋਡ) ਸ਼ਾਹਕੋਟ ਵੱਲੋਂ  ਵਿਸਾਖੀ ਦੇ ਪਵਿੱਤਰ ਦਿਹਾਡ਼ੇ ਨੂੰ ਮੁੱਖ ਰੱਖਦੇ ਹੋਏ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਗਿਆ ਅਤੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਸੁਰਿੰਦਰਪਾਲ ਸਿੰਘ ਵਾਈਸ ਪ੍ਰਧਾਨ ਨਿਰੋਗ ਯੋਗ ਸੰਸਥਾ (ਰਜਿ.) ਸ਼ਾਹਕੋਟ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਅਖੰਡ ਜਾਪ ਕਰਵਾਏ ਗਏ ਅਤੇ ਇਸ ਤੋਂ ਉਪਰੰਤ ਭਾਈ ਪ੍ਰਭਜੀਤ ਸਿੰਘ ਘੋਲੀਆ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਕਥਾ ਕੀਰਤਨ ਨਾਲ ਨਿਹਾਲ ਕੀਤਾ ਗਿਆ  ਅਤੇ ਇਸ ਤੋਂ ਉਪਰੰਤ ਸਕੂਲੀ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਅੱਜ ਦੇ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸ੍ਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਹਲਕਾ ਵਿਧਾਇਕ ਸ਼ਾਹਕੋਟ ਨੇ ਨਿਰੋਗ ਯੋਗ ਸੰਸਥਾ ਦੀ ਸ਼ਲਾਘਾ ਕੀਤੀ ਅਤੇ ਵਿਸਾਖੀ ਦੇ ਪਵਿੱਤਰ ਦਿਹਾਡ਼ੇ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਇਸ ਮੌਕੇ ਦਵਿੰਦਰ ਸਿੰਘ ਵਾਲੀਆ ਵੱਲੋਂ ਹਲਕਾ ਵਿਧਾਇਕ ਅਤੇ ਯੋਗ ਆਸ਼ਰਮ ਵਿੱਚ ਪਹੁੰਚੀਆਂ ਸੰਗਤਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਇਸ ਮੌਕੇ ਦੀਪਕ ਸ਼ਰਮਾ ਪ੍ਰਧਾਨ, ਸੁਰਿੰਦਰ ਪਾਲ ਸਿੰਘ ਵਾਈਸ ਪ੍ਰਧਾਨ,  ਦੇਵ ਰਾਜ ਸ਼ਰਮਾ ਸਰਪ੍ਰਸਤ, ਰਤਨ ਸਿੰਘ ਰੱਖੜਾ ਸਰਪ੍ਰਸਤ, ਹਰਪਾਲ ਸਿੰਘ ਮੈਸਨ ਸਰਪ੍ਰਸਤ, ਬਿਕਰਮ ਸਿੰਘ ਸੁਖੀਜਾ ਖ਼ਜ਼ਾਨਚੀ, ਰਮੇਸ਼ ਅਗਰਵਾਲ, ਜਗਦੀਸ਼ ਗੋਇਲ, ਦਵਿੰਦਰ ਸਿੰਘ ਵਾਲੀਆ, ਸੰਜੀਵ ਪੁਰੀ, ਧਰਮਿੰਦਰ ਸੋਬਤੀ, ਚਰਨਜੀਤ ਅਰੋਡ਼ਾ, ਸੀਤਾ ਰਾਮ, ਸ਼ੈਂਟੀ ਚਾਵਲਾ, ਪਰਵੀਨ ਗਰੋਵਰ ਸ਼ਹਿਰੀ ਪ੍ਰਧਾਨ ਕਾਂਗਰਸ  ਸ਼ਾਹਕੋਟ, ਅਰਵਿੰਦ ਪੀਏ ਲਾਡੀ ਸ਼ੇਰੋਵਾਲੀਆ, ਜਸਪਾਲ ਸਿੰਘ ਮੁਗਲਾਨੀ ਡਿਸਟਿਕ ਟਰੇਡ ਐਂਡ ਇੰਡਸਟਰੀ ਵਿੰਗ ਸਕੱਤਰ ਆਮ ਆਦਮੀ ਪਾਰਟੀ, ਬਲਜਿੰਦਰ ਸਿੰਘ ਖਿੰਡਾ, ਰਮਨ ਕੁਮਾਰ ਪ੍ਰਧਾਨ ਰੈੱਡ ਰਿਬਨ ਕਲੱਬ ਸ਼ਾਹਕੋਟ ਅਤੇ  ਸੁਰਿੰਦਰ ਵਿੱਜ ਆਦਿ ਮੌਜੂਦ ਸਨ

About Post Author

Share and Enjoy !

Shares

Leave a Reply

Your email address will not be published.