
(ਸਤਿੰਦਰ ਪਾਲ ਸਿੰਘ) ਸ੍ਰੀ ਆਨੰਦਪੁਰ ਸਾਹਿਬ।
ਮਾਨਯੋਗ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਸ੍ਰੀ ਸੰਦੀਪ ਗਰਗ ਜੀ,ਉਪ ਕਪਤਾਨ ਪੁਲਿਸ ਸ੍ਰੀ ਅਜੇ ਸਿੰਘ ਸਬ ਡਵੀਜਨ ਸ੍ਰੀ ਅਨੰਦਪੁਰ ਸਾਹਿਬ ਵਲੋਂ ਮੁੱਖ ਅਫਸਰ ਥਾਣਾ ਸ੍ਰੀ ਅਨੰਦਪੁਰ ਸਾਹਿਬ ਸਿਮਰਨਜੀਤ ਸਿੰਘ ਨੂੰ ਲਾਅ ਐਂਡ ਆਰਡਰ ਤੇ ਕਾਨੂੰਨੀ ਵਿਵਸਥਾ ਕਾਇਮ ਰੱਖਣ ਸਬੰਧੀ,ਨਸਾ ਵੇਚਣ ਵਾਲਿਆ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਪ੍ਰਾਪਤ ਹੋਏ ਸਨ।ਜੋ ਅੱਜ ਪਿੰਡ ਖਮੇੜਾ ਲੋਅਰ ਤੋ ਸੂਚਨਾ ਮਿਲੀ ਕਿ ਉਹਨਾ ਦੇ ਪਿੰਡ ਦੇ ਸਮਸਾਨਘਾਟ ਦੇ ਨਾਲ ਲੱਗਦੀਆ ਝਾੜੀਆ ਵਿੱਚ ਬਾਹਰਲੇ ਪਿੰਡ ਦੇ ਲੜਕੇ ਆ ਕੇ ਨਸਾ ਕਰ ਰਹੇ ਹਨ ਜਿਸ ਤੇ ਪੁਲਿਸ ਪਾਰਟੀ ਵਲੋਂ ਤੁਰੰਤ ਮੌਕਾ ਵਕੂਆ ਤੋ ਪੁੱਜ ਕਰ ਦੇ ਵਿਅਕਤੀਆਂ ਨੂੰ ਕਬੂ ‘ ਕੀਤਾ ਜਿਹਨਾ ਨੇ ਆਪਣਾ ਨਾਮ ਪਰਮਜੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਖਮੇੜਾ ਉਪਰਲਾ ਥਾਣਾ ਸ੍ਰੀ ਅਨੰਦਪੁਰ ਸਾਹਿਬ ਅਤੇ ਰਘਵੀਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਹਰਸਾ ਬੋਲਾ ਥਾਣਾ ਨੰਗਲ ਦੱਸਿਆ।ਜਿਹਨਾ ਪਾਸੋ 02 ਸਰਿੰਜਾ ਜਿਹਨਾ ਵਿੱਚ ਥੋੜਾ-2 ਨਸੀਲਾ ਪਦਾਰਥ ਸੀ ਬਰਾਮਦ ਕੀਤੀਆ।ਜੋ ਕਾਬੂ ਕੀਤੇ ਵਿਕਦੀਆ ਦੀ ਪੁੱਛ-ਗਿੱਛ ਦੌਰਾਨ ਉਹਨਾ ਨੂੰ ਨਸਾ ਸਪਲਾਈ ਕਰਨ ਵਾਲੇ ਵਿਅਕਤੀ ਬਿੰਟੂ ਨੂੰ ਬਾਹੁਲ ਪੁੱਤਰ ਧੰਨ ਬਹਾਦਰ ਵਾਸੀ ਵਾਰਡ ਨੰ 2 ਚੋਈ ਬਾਜ਼ਾਰ ਸ੍ਰੀ ਅਨੰਦਪੁਰ ਸਾਹਿਬ ਨੂੰ ਗਿ੍ਰਫਤਾਰ ਕੀਤਾ ਗਿਆ।ਜੋ ਉਪਰੋਕਤ ਵਿਅਕਤੀਆ ਖਿਲਾਫ ਮੁਕੱਦਮਾ ਨੰਬਰ 126 ਮਿਤੀ 15.10.2022 ਅ/ਧ 27,29-61-85 ਥਾਣਾ ਸ੍ਰੀ ਅਨੰਦਪੁਰ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਹੈ।ਦੋਸੀਆਨ ਨੂੰ ਕੱਲ ਮਿਤੀ 16.10.2022 ਨੂੰ ਮਾਨਯੋਗ ਅਦਾਲਤ ਸ੍ਰੀ ਅਨੰਦਪੁਰ ਸਾਹਿਬ ਵਿੱਚ ਪੇਸ ਕਰਨ ਉਪਰੰਤ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।ਪੁੱਛ ਗਿੱਛ ਦੌਰਾਨ ਹੋਰ ਨਸਾ ਵੇਚਣ ਵਾਲਿਆ ਬਾਰੇ ਡੂੰਘਾਈ ਨਾਲ ਪਤਾ ਕੀਤਾ ਜਾਵੇਗਾ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।