ਧਰਮਜੀਤ ਸਿੰਘ ਧਾਲੀਵਾਲ ਦੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

Share and Enjoy !

Shares

(ਕੌਸ਼ਲ ਮੱਲਾ) ਹਠੂਰ। ਮਾਰਕੀਟ ਕਮੇਟੀ ਹਠੂਰ ਦੇ ਪਹਿਲੇ ਚੇਅਰਮੈਨ ਸਵ: ਮੇਜਰ ਸਿੰਘ ਧਾਲੀਵਾਲ ਦੇ ਸਪੁੱਤਰ ਧਰਮਜੀਤ ਸਿੰਘ ਧਾਲੀਵਾਲ ਕੁਝ ਦਿਨ ਪਹਿਲਾ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ। ਇਸ ਦੁੱਖ ਦੀ ਘੜੀ ਵਿਚ ਉਨਾ ਦੇ ਵੱਡੇ ਭਰਾ ਸ੍ਰੋਮਣੀ ਅਕਾਲੀ ਦਲ (ਬਾਦਲ)ਦੇ ਸੀਨੀਅਰ ਆਗੂ ਕਰਮਜੀਤ ਸਿੰਘ ਕਰਮਾ ਹਠੂਰ ਅਤੇ ਅਮਰਜੀਤ ਸਿੰਘ ਧਾਲੀਵਾਲ ਨਾਲ ਹਲਕਾ ਇੰਚਾਰਜ ਸਾਬਕਾ ਵਿਧਾਇਕ ਐਸ ਆਰ ਕਲੇਰ, ਸਾਬਕਾ ਵਿਧਾਇਕ ਭਾਗ ਸਿੰਘ ਮੱਲਾ,ਐਸ ਜੀ ਪੀ ਸੀ ਦੇ ਮੈਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ,ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲਾ, ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਸਰਪੰਚ ਪ੍ਰਮਿੰਦਰ ਸਿੰਘ ਚੀਮਾ, ਸਰਪੰਚ ਮਲਕੀਤ ਸਿੰਘ ਹਠੂਰ, ਸਾਬਕਾ ਸਰਪੰਚ ਮਨਜੀਤ ਸਿੰਘ ਛੀਨੀਵਾਲ,ਸਰਪੰਚ ਹਰਬੰਸ ਸਿੰਘ ਢਿੱਲੋ, ਕੁਲਜੀਤ ਸਿੰਘ ਬਾਪਲਾ, ਹਰਜਿੰਦਰ ਕੌਰ,ਸਾਬਕਾ ਸਰਪੰਚ ਗੁਰਮੇਲ ਸਿੰਘ ਮੱਲਾ,ਪਿ੍ਰੰਸੀਪਲ ਪਰਮਿੰਦਰ ਕੁਮਾਰ ਪਾਠਕ, ਪਰਮਜੀਤ ਸਿੰਘ ਪੱਪੀ,ਇਲਾਕੇ ਦੀਆ ਗ੍ਰਾਮ ਪੰਚਾਇਤਾ ਅਤੇ ਸਮਾਜ ਸੇਵੀ ਕਲੱਬਾ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਸਵ: ਧਰਮਜੀਤ ਸਿੰਘ ਧਾਲੀਵਾਲ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਅੱਜ ਇੱਕ ਜੁਲਾਈ ਦਿਨ ਸੁੱਕਰਵਾਰ ਨੂੰ ਦੁਪਹਿਰ ਇੱਕ ਵਜੇ ਗੁਰਦੁਆਰਾ ਸ੍ਰੀ ਪਾਤਸਾਹੀ ਛੇਵੀ ਹਠੂਰ ਵਿਖੇ ਪਾਏ ਜਾਣਗੇ। ਇਸ ਸਰਧਾਜਲੀ ਸਮਾਗਮ ਵਿਚ ਵੱਖ-ਵੱਖ ਪਾਰਟੀਆ ਦੇ ਆਗੂ ਧਰਮਜੀਤ ਸਿੰਘ ਧਾਲੀਵਾਲ ਨੂੰ ਸਰਧਾ ਦੇ ਫੁੱਲ ਭੇਂਟ ਕਰਨਗੇ।

About Post Author

Share and Enjoy !

Shares

Leave a Reply

Your email address will not be published.