ਧਰਤੀ ਨੂੰ ਬਚਾਉਣਾ ਹੈ ਤਾਂ ਕੁਦਰਤ ਨੂੰ ਤਬਾਹੀ ਤੋਂ ਬਚਾਓ : ਸੰਜੀਵ  ਤਲਵਾੜ

Share and Enjoy !

Shares

(ਤਰਸੇਮ ਦੀਵਾਨਾ) ਹੁਸ਼ਿਆਰਪੁਰ। ਭਾਵੇਂ ਔਰਤ ਮਨੁੱਖ ਨੂੰ ਜਨਮ ਦਿੰਦੀ ਹੈ ਪਰ ਉਸ ਔਰਤ ਦੇ ਨਾਲ ਜਨਮ ਲੈਣ ਵਾਲਾ ਮਨੁੱਖ ਧਰਤੀ ਤੇ ਹੀ ਪਲਦਾ ਹੈ, ਇਸੇ ਲਈ ਧਰਤੀ ਨੂੰ ਮਾਂ ਕਿਹਾ ਜਾਂਦਾ ਹੈ। ਉਪਰੋਕਤ ਸਬਦ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਸੰਜੀਵ ਤਲਵਾੜ ਨੇ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਸੂਬਾ ਮੀਤ ਪ੍ਰਧਾਨ ਨੀਤੀ ਤਲਵਾੜ ਵੱਲੋਂ ਧਰਤੀ ਦਿਵਸ ਮੌਕੇ ਕਰਵਾਏ ਗਏ ਸਾਨਦਾਰ ਸਮਾਗਮ ਮੌਕੇ ਆਪਣੇ ਸੰਬੋਧਨ ਵਿੱਚ ਕਹੇ। ਸੰਜੀਵ ਤਲਵਾੜ ਨੇ ਕਿਹਾ ਕਿ ਜਨਮ ਲੈਣ ਤੋਂ ਬਾਅਦ ਮਨੁੱਖ ਜਨਮ ਦੇਣ ਵਾਲੀ ਮਾਂ ਤੋਂ ਬਿਨਾਂ ਜਿਉਂਦਾ ਰਹਿ ਸਕਦਾ ਹੈ ਪਰ ਧਰਤੀ ਅਤੇ ਕੁਦਰਤ ਤੋਂ ਬਿਨਾਂ ਉਸ ਦਾ ਜੀਵਨ ਇਕ ਪਲ ਲਈ ਵੀ ਸੰਭਵ ਨਹੀਂ ਹੈ। ਉਨਾਂ ਕਿਹਾ ਕਿ ਸਾਨੂੰ ਇਹ ਸੋਚਣਾ ਹੋਵੇਗਾ ਕਿ ਕੁਦਰਤ ਸਾਨੂੰ ਜੋ ਦਿੰਦੀ ਹੈ ਇਸ ਦੇ ਬਦਲੇ ਅਸੀਂ ਧਰਤੀ ਨੂੰ ਕੀ ਦੇ ਰਹੇ ਹਾਂ। ਉਨਾਂ ਕਿਹਾ ਕਿ ਦੇਣਾ ਤਾਂ ਦੂਰ ਦੀ ਗੱਲ ਅਸੀਂ ਆਪਣੀਆਂ ਗਲਤੀਆਂ ਕਾਰਨ ਕੁਦਰਤੀ ਸੋਮਿਆਂ ਨੂੰ ਤਬਾਹ ਕਰ ਰਹੇ ਹਾਂ। ਅਜਿਹੀ ਸਥਿਤੀ ਵਿੱਚ ਸੀਮਤ ਕੁਦਰਤੀ ਸਰੋਤ ਬਹੁਤ ਤੇਜੀ ਨਾਲ ਨਸਟ ਹੋ ਰਹੇ ਹਨ। ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਸਾਡੀ ਆਉਣ ਵਾਲੀ ਪੀੜੀ ਧਰਤੀ ‘ਤੇ ਜੀਊਂਦੀ ਹੀ ਨਹੀ ਰਹੀ ਸਕੇਗੀ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਨੀਤੀ ਤਲਵਾੜ ਨੇ ਕਿਹਾ ਕਿ ਅਸੀਂ ਜੰਗਲਾਤ ਵਿਭਾਗ ਅਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਭੰਗੀ ਚੋਅ ਨੂੰ ਹਰਿਆ-ਭਰਿਆ ਬਣਾਉਣ ਦਾ ਉਪਰਾਲਾ ਸੁਰੂ ਕੀਤਾ ਹੈ ਕਿਉਂਕਿ ਜੇਕਰ ਅਸੀਂ ਇਸ ਧਰਤੀ ‘ਤੇ ਜੀਵਨ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਵੇਦਾਂ ਦੁਆਰਾ ਦੱਸੇ ਗਏ ਪੰਜ ਤੱਤਾਂ ਦੀ ਰੱਖਿਆ ਅੱਜ ਤੋਂ ਹੀ ਸੁਰੂ ਕਰਨੀ ਪਵੇਗੀ। ਉਨਾਂ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਕੂੜਾ ਸੰਭਾਲਣ ਲਈ ਜੈਵਿਕ ਤਰੀਕੇ ਅਪਨਾਉਣੇ ਚਾਹੀਦੇ ਹਨ। ਨੀਤੀ ਤਲਵਾੜ ਨੇ ਵਣ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨਾਂ ਵੱਲੋਂ ਸੁਰੂ ਕੀਤੇ ਗਏ ਇਸ ਕਾਰਜ ਵਿੱਚ ਵਿਭਾਗ ਨੇ ਬੂਟੇ  ਦੇਣ ਦੇ ਨਾਲ  ਨਾਲ ਉਨਾਂ ਦੀ  ਸਾਂਭ ਸੰਭਾਲ ਵਿੱਚ ਵੀ ਯੋਗਦਾਨ ਦਿੱਤਾ ਹੈ। ਇਸ ਮੌਕੇ ਧਰਤੀ ਅਤੇ ਜਲਵਾਯੂ  ਨੂੰ ਬਚਾਉਣ ਵਿੱਚ  ਲੱਗੇ ਆਯੂਰਵੈਦਿਕ ਡਾਕਟਰ ਐੱਸ.ਐੱਸ. ਮਣਕੂ, ਡਾ: ਰਣਜੀਤ ਰਿਸੀ, ਕਲੀਨ ਐਂਡ ਗ੍ਰੀਨ ਪ੍ਰੋਜੈਕਟ ਦੇ ਪਾਲਕ ਐਸ. ਕੇ. ਪੋਮਰਾ, ਸਮਾਜ ਸੇਵੀ ਬੀ. ਐੱਸ. ਜਸਵਾਲ, ਰਾਕੇਸ ਸਹਾਰਨ, ਗੁਰਪ੍ਰੀਤ ਸਿੰਘ, ਪ੍ਰੇਮ ਚੰਦ ਸੀਟਾ, ਹਰਮੇਸ ਕੁਮਾਰ, ਅੰਜਨਾ ਕੁਮਾਰੀ, ਬਲਰਾਮ ਭੱਟੀ ਨੂੰ ਧਰਤੀ ਪ੍ਰਤੀ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਪਤਵੰਤਿਆਂ ਨੇ ਬੂਟੇ ਲਗਾ ਕੇ ਉਨਾਂ ਦੀ ਸਾਂਭ ਸੰਭਾਲ ਦਾ ਪ੍ਰਣ ਲਿਆ। ਇਸ ਮੌਕੇ  ਮਦਨ ਲਾਲ ਸੈਣੀ, ਡੀ.ਪੀ. ਭਾਰਦਵਾਜ, ਮੰਗਤ ਰਾਮ ਮੰਗੀ, ਮਨੀਸ ਚੱਡਾ, ਭਾਰਤ ਭੂਸਣ ਵਰਮਾ, ਵਿਕਾਸ ਤਿਵਾੜੀ, ਅਸੀਸ ਭਾਰਦਵਾਜ, ਸਰਬਜੀਤ ਕੌਰ, ਮੁਸਕਾਨ ਪਰਾਸਰ, ਊਸਾ ਕਿਰਨ ਸੂਦ, ਪਿ੍ਰਆ ਸੈਣੀ, ਰਜਨੀ ਤਲਵਾੜ, ਰਾਜਨ ਪੰਡਿਤ, ਮਨੀਸ ਕੁਮਾਰ ਅਤੇ ਸਹਿਰ ਦੇ ਹੋਰ ਪਤਵੰਤੇ ਵੀ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.