ਦੋਆਬਾ ਯੂਥ ਕਲੱਬ ਹੁਸ਼ਿਆਰਪੁਰ ਨੇ ਕਰਵਾਇਆ “ਸ਼ਾਨ-ਏ-ਸਿੱਖੀ” ਪਹਿਲਾ ਦਸਤਾਰ ਸਜਾਉਣ ਮੁਕਾਬਲਾ 

Share and Enjoy !

Shares

– ਮੰਡਿਆਲਾਂ ਦੇ ਗੁਰਜੋਤ ਸਿੰਘ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ
ਹੁਸ਼ਿਆਰਪੁਰ (ਤਰਸੇਮ ਦੀਵਾਨਾ) : ਦੋਆਬਾ ਯੂਥ ਕਲੱਬ ਰਜਿ. ਹੁਸ਼ਿਆਰਪੁਰ ਵੱਲੋਂ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਗੁਰਦੁਆਰਾ ਮਿੱਠਾ ਟਿਵਾਣਾ ਵਿਖੇ ਖ਼ਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਪ੍ਰਸਿੱਧ ਸਮਾਜਸੇਵੀ ਸਵ:  ਅਜਵਿੰਦਰ ਸਿੰਘ ਦੀ ਨਿੱਘੀ ਮਿੱਠੀ ਯਾਦ ਨੂੰ ਸਮਰਪਿਤ “ਸ਼ਾਨ-ਏ-ਸਿੱਖੀ” ਪਹਿਲਾ ਸੁੰਦਰ ਦਸਤਾਰ ਸਜਾਉਣ ਮੁਕਾਬਲਾ ਕਰਵਾਇਆ ਗਿਆ।ਦਸਤਾਰ ਮੁਕਾਬਲੇ ਦੇ ਆਰੰਭਤਾ ਦੀ ਅਰਦਾਸ  ਸੰਤ ਬਾਬਾ ਪ੍ਰਿਤਪਾਲ ਸਿੰਘ ਸੇਵਾਪੰਥੀ ਮਿੱਠਾ ਟਿਵਾਣਾ ਨੇ ਕੀਤੀ।ਇਸ ਮੁਕਾਬਲੇ ਵਿੱਚ ਮੁੱਖ ਮਹਿਮਾਨ ਵਜੋਂ ਹਰਪ੍ਰੀਤ ਸਿੰਘ ਸਾਹਨੀ ਨੇ ਸ਼ਿਰਕਤ ਕੀਤੀ।ਉਨ੍ਹਾਂ ਤੋਂ ਇਲਾਵਾ ਵਿਸ਼ੇਸ਼ ਤੌਰ ‘ਤੇ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਗੁਰਦੇਵ ਸਿੰਘ  ਮੁੱਖ ਸੇਵਾਦਾਰ ਪੰਥ ਅਕਾਲੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਤਰਨਾ ਦਲ,ਸੰਤ ਅਜੀਤ ਸਿੰਘ ਸੇਵਾਪੰਥੀ ਮਿੱਠਾ ਟਿਵਾਣਾ,ਸੰਤ ਬਾਬਾ ਬਲਵੀਰ ਸਿੰਘ  ਬਿਰਧ ਆਸ਼ਰਮ ਹਰਿਆਣਾ, ਗਿਆਨੀ ਤਰਲੋਚਨ ਸਿੰਘ ਗੁਰਦੁਆਰਾ ਅੰਗੀਠਾ ਸਾਹਿਬ ਬਰੱਖਤਾਂ ਨੇ ਸ਼ਿਰਕਤ ਕੀਤੀ। ਇਸ ਸੁੰਦਰ ਦਸਤਾਰ ਸਜਾਉਣ ਮੁਕਾਬਲੇ ਵਿੱਚ  5 ਤੋਂ 16 ਸਾਲ ਉਮਰ ਵਰਗ ਦੇ ਤਿੰਨ ਵੱਖ ਵੱਖ ਗਰੁੱਪਾਂ ਵਿਚਕਾਰ ਕਰਵਾਏ ਗਏ ਮੁਕਾਬਲਿਆਂ ਵਿੱਚ ਲਗਪਗ 100 ਦੇ ਕਰੀਬ ਪ੍ਰਤੀਯੋਗੀਆਂ ਨੇ ਪੰਜਾਬ ਦੇ ਵੱਖ ਵੱਖ ਭਾਗਾਂ ਚੋਂ ਸ਼ਿਰਕਤ ਕੀਤੀ।14 ਤੋਂ 16 ਸਾਲ ਉਮਰ ਵਰਗ ਦੇ ਮੁੱਖ ਮੁਕਾਬਲੇ ਵਿੱਚ ਮੰਡਿਆਲਾਂ ਦੇ ਗੁਰਜੋਤ ਸਿੰਘ ਸਪੁੱਤਰ ਇੰਦਰਜੀਤ ਸਿੰਘ ਪਹਿਲਾ ਇਨਾਮ ਟਰਾਫ਼ੀ ਅਤੇ 11 ਹਜ਼ਾਰ ਰੁਪਏ ਨਗਦ ਹਾਸਿਲ ਕਰਕੇ ਜੇਤੂ ਰਿਹਾ।ਦੂਸਰਾ ਇਨਾਮ ਪਰਾਂਸ਼ੂ ਪੁੱਤਰ ਹਰੀਰਾਮ ਵਾਸੀ ਸੰਗਰੂਰ,ਤੀਸਰਾ ਇਨਾਮ ਹਰਵੀਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪੁਰਹੀਰਾਂ,ਚੌਥਾ ਇਨਾਮ ਨਵਨੀਸ਼ ਕੌਰ ਪੁੱਤਰੀ ਗੁਰਜੋਤ ਸਿੰਘ ਵਾਸੀ ਆਲੋਵਾਲ ਨੇ ਪ੍ਰਾਪਤ ਕੀਤਾ।ਇਸੇ ਤਰ੍ਹਾਂ 10 ਤੋਂ 13 ਸਾਲ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਗੁਰਸਿਮਰਨ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਗਲੋਟੀ ਲੁਧਿਆਣਾ,ਦੂਸਰਾ ਸਥਾਨ ਸੁਖਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਘਲੋਟੀ ਲੁਧਿਆਣਾ,ਤੀਸਰਾ ਸਥਾਨ ਬਲਰਾਜ ਸਿੰਘ ਪੁੱਤਰ ਗੁਰਮੀਤ ਸਿੰਘ ਪਿੰਡ ਅੱਲਾਦਿੱਤਾ ਕਪੂਰਥਲਾ,ਚੌਥਾ ਸਥਾਨ ਹਰਮਨਦੀਪ ਸਿੰਘ ਪੁੱਤਰ  ਗੁਰਪ੍ਰੀਤ ਸਿੰਘ ਵਾਸੀ ਪਿੰਡ ਗਲੋਟੀ ਲੁਧਿਆਣਾ,ਪੰਜਵਾਂ ਸਥਾਨ ਗੁਰਸ਼ਰਨ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਆਲੋਵਾਲ, ਛੇਵਾਂ ਸਥਾਨ ਲਖਵਿੰਦਰ ਸਿੰਘ ਪੁੱਤਰ ਹਰਮੇਜ ਸਿੰਘ ਵਾਸੀ ਨਵਾਂਸ਼ਹਿਰ ਨੇ ਪ੍ਰਾਪਤ ਕੀਤਾ।ਇਸੇ ਤਰ੍ਹਾਂ 5 ਤੋਂ 9 ਸਾਲ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਜਸ਼ਨਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਕਰਮਸਰ ਰਾੜਾ ਸਾਹਿਬ ਨੇ ਪਹਿਲਾ ਸਥਾਨ, ਜੈਦੀਪ ਸਿੰਘ ਪੁੱਤਰ ਅਮਨਦੀਪ ਸਿੰਘ ਸੇਠੀ ਵਾਸੀ ਹੁਸ਼ਿਆਰਪੁਰ ਨੇ ਦੂਸਰਾ ਸਥਾਨ,ਅਮਿਤੋਜ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਮਾਡਲ ਹੁਸ਼ਿਆਰਪੁਰ ਨੇ ਤੀਸਰਾ ਸਥਾਨ ਅਤੇ ਸਭ ਤੋਂ ਛੋਟੀ ਉਮਰ ਦੇ ਪ੍ਰਤੀਯੋਗੀ ਫਤਿਹ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਹੁਸ਼ਿਆਰਪੁਰ ਨੇ ਵਿਸ਼ੇਸ਼ ਇਨਾਮ ਹਾਸਿਲ ਕੀਤਾ।ਇਸ ਮੌਕੇ ਵਿਸ਼ੇਸ਼ ਤੌਰ ਤੇ ਭਾਗ ਲੈਣ ਵਾਲੀਆਂ ਲੜਕੀਆਂ ਨੂੰ ਸਪੈਸ਼ਲ ਨਗਦ ਇਨਾਮ ਵੀ ਹੌਸਲਾ ਅਫ਼ਜਾਈ ਵਜੋਂ ਦਿੱਤੇ ਗਏ।ਜੇਤੂ ਰਹੇ ਸਮੂਹ ਪ੍ਰਤੀਯੋਗੀਆਂ ਨੂੰ ਹਰਪ੍ਰੀਤ ਸਿੰਘ ਸਾਹਨੀ,ਜਥੇਦਾਰ ਸੰਤ ਬਾਬਾ ਗੁਰਦੇਵ ਸਿੰਘ  ਗਿਆਨੀ ਤ੍ਰਲੋਚਨ ਸਿੰਘ  ਬਰਖੱਤਾਂ,ਬਾਬਾ ਬਲਵੀਰ ਸਿੰਘ  ਬਿਰਧ ਆਸ਼ਰਮ ਹਰਿਆਣਾ ਗੁਰਪ੍ਰੀਤ ਸਿੰਘ ਤੰਬੜ ਇਸ ਮੌਕੇ  ਅਵਤਾਰ ਸਿੰਘ ਜੌਹਲ ਤੇ ਦੋਆਬਾ ਯੂਥ ਕਲੱਬ ਦੇ ਪ੍ਰਧਾਨ ਹਰਕਮਲ ਸਿੰਘ ਵਿੱਕੀ ਨੇ ਇਨਾਮ ਤਕਸੀਮ ਕੀਤੇ।ਇਸ ਦੇ ਸੁੰਦਰ ਦਸਤਾਰ ਸਜਾਉਣ ਮੁਕਾਬਲੇ ਵਿਚ ਜੱਜਾਂ ਦੀ ਭੂਮਿਕਾ , ਅਵਤਾਰ ਸਿੰਘ ਜੌਹਲ,ਸੁਪ੍ਰੀਤ ਸਿੰਘ,ਜਸਪਾਲ ਸਿੰਘ,ਹਰਕੰਵਲ ਸਿੰਘ ਵਿੱਕੀ ਨੇ ਨਿਭਾਈ।ਇਸ ਮੌਕੇ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਤੰਬੜ ਜ਼ਬਤ ਕਲੱਬ ਦੇ ਪ੍ਰਧਾਨ ਹਰਕੰਵਲ ਸਿੰਘ ਵਿੱਕੀ ਨੇ ਆਏ ਹੋਏ ਸਾਰੇ ਪ੍ਰਤੀਯੋਗੀਆਂ ਦਾ ਧੰਨਵਾਦ ਕਰਦਿਆਂ ਐਲਾਨ ਕੀਤਾ ਕਿ ਦੋਆਬਾ ਯੂਥ ਕਲੱਬ ਵੱਲੋਂ ਹਰ ਸਾਲ ਵਿਸਾਖੀ ਤੋਂ ਅਗਲੇ ਐਤਵਾਰ ਨੂੰ ਹਰ ਸਾਲ ਸ਼ਾਨ-ਨੇ-ਸਿੱਖੀ ਸੁੰਦਰ ਦਸਤਾਰ ਸਜਾਉਣ ਮੁਕਾਬਲੇ ਕਰਵਾਏ ਜਾਇਆ ਕਰਨਗੇ।ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਪਲਾਹਾ ਪ੍ਰਧਾਨ ਗੁਰਦੁਆਰਾ ਸ੍ਰੀ ਹਰਿ ਜੀ ਸਹਾਇ, ਮਨਮੀਤ ਸਿੰਘ ਪਲਾਹਾ,ਸੁਖਵਿੰਦਰ ਸਿੰਘ ਸਟੀਫਨ, ਗੁਰਪ੍ਰੀਤ ਸਿੰਘ ਸੇਠੀ, ਡਾ ਮਨਜਿੰਦਰ ਸਿੰਘ ਸੇਠੀ,ਇੰਦਰਜੀਤ ਸਿੰਘ ਪਰਮਾਰ ਜਨਰਲ ਮੈਨੇਜਰ ਹੁੰਡਈ ਮੋਟਰਸ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.