ਦੇਸ਼ ਭਗਤ ਗਲੋਬਲ ਸਕੂਲ ਦੇ ਵਿਦਆਰਥੀਆਂ ਨੇ ‘ਡਿਸਕਵਰੀ ਸਕੂਲ ਸੁਪਰ ਲੀਗ ਰਾਸਟਰੀ ਮੁਕਾਬਲੇ’ ’ਚ ਹਿੱਸਾ ਲਿਆ

Share and Enjoy !

Shares


(ਸ਼ਮਿੰਦਰਪਾਲ/ਪੂਜਾ) ਸ੍ਰੀ ਮੁਕਤਸਰ ਸਾਹਿਬ। ਦੇਸ਼ ਭਗਤ ਗਲੋਬਲ ਸਕੂਲ, ਸ੍ਰੀ ਮੁਕਤਸਰ ਸਾਹਿਬ ਵੱਲੋਂ ਦੇਸ ਭਗਤ ਯੂਨਾਈਟਿਡ ਗਰੁੱਪ ਦੇ ਚਾਂਸਲਰ ਡਾਕਟਰ ਜੋਰਾ ਸਿੰਘ ਅਤੇ ਚਾਂਸਲਰ ਡਾਕਟਰ ਤੇਜਿੰਦਰ ਕੌਰ ਦੀ ਸਰਪ੍ਰਸਤੀ ਹੇਠ ਸਕੂਲ ਦੇ ਪਿ੍ਰੰਸੀਪਲ ਸੰਜੀਵ ਜਿੰਦਲ ਦੀ ਯੋਗ ਅਗਵਾਈ ਹੇਠ ਸਕੂਲ ਦੇ ਜਮਾਤ ਤੀਸਰੀ ਅਤੇ ਇਸ ਤੋਂ ਬਾਅਦ ਦੀਆਂ ਜਮਾਤਾਂ ਦੇ ਵਿਦਆਰਥੀਆਂ ਨੇ ਡਿਸਕਵਰੀ ਸਕੂਲ ਸੁਪਰ ਲੀਗ ਰਾਸਟਰੀ ਮੁਕਾਬਲੇ ਦੇ ਵਿੱਚ ਹਿੱਸਾ ਲਿਆ। ਇਹ ਮੁਕਾਬਲੇ ਦਾ ਪਹਿਲਾ ਦੌਰ ਸੀ ਜਿਸ ਵਿੱਚ ਬੱਚਿਆਂ ਨੇ ਆਪਣੀ ਵਧੀਆ ਕਾਰਗੁਜਾਰੀ ਦਿਖਾਈ। ਮਾਣ ਦੀ ਗੱਲ ਇਹ ਹੈ ਕਿ ਸਭ ਭਾਗੀਦਾਰਾਂ ਨੇ ਵੱਧ-ਚੜ ਕੇ ਹਿੱਸਾ ਲਿਆ ਅਤੇ ਅਗਲੇ ਦੌਰ ਵਿਚ ਪਹੁੰਚਣ ਲਈ ਸਖਤ ਮਿਹਨਤ ਕੀਤੀ। ਇਸ ਮੌਕੇ ਮਾਨਯੋਗ ਚਾਂਸਲਰ ਡਾਕਟਰ ਜੋਰਾ ਸਿੰਘ, ਚਾਂਸਲਰ ਡਾਕਟਰ ਤੇਜਿੰਦਰ ਕੌਰ, ਪਿ੍ਰੰਸੀਪਲ ਸੰਜੀਵ ਜਿੰਦਲ ਅਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਨੂੰ ਇਸ ਮੁਕਾਬਲੇ ਦਾ ਹਿੱਸਾ ਬਣਨ ਲਈ ਉਤਸਾਹਿਤ ਕੀਤਾ ਅਤੇ ਬੱਚਿਆਂ ਨੂੰ ਅਗਲੇ ਪੜਾਅ ਲਈ ਸੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪਿ੍ਰੰਸੀਪਲ ਜਿੰਦਲ ਨੇ ਕਿਹਾ ਕਿ ਡਿਸਕਵਰੀ ਸਕੂਲ ਸੁਪਰ ਲੀਗ ਇੱਕ ਆਲੋਚਨਾਤਮਕ ਸੋਚ, ਯੋਗਤਾ ਅਤੇ ਆਮ ਗਿਆਨ ਕਵਿਜ ਹੈ ਜੋ ਵਿਦਿਆਰਥੀਆਂ ਨੂੰ ਰਾਸਟਰੀ ਪੱਧਰ ‘ਤੇ ਮੁਕਾਬਲਾ ਕਰਨ ਅਤੇ ਆਪਣੇ ਸਕੂਲ ਲਈ ਨਾਮਣਾ ਖੱਟਣ ਲਈ ਇੱਕ ਵਿਲੱਖਣ ਪਲੇਟਫਾਰਮ ਪ੍ਰਦਾਨ ਕਰਦਾ ਹੈ। ਉਨਾਂ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਬੱਚਿਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ ਤੇ ਉਨਾਂ ਨੂੰ ਅਜਿਹੇ ਮੁਕਾਬਲੇ ਦਾ ਹਿੱਸਾ ਬਣਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਤਰਾਂ ਦੇ ਮੁਕਾਬਲਿਆਂ ਨਾਲ ਬੱਚਿਆਂ ਨੂੰ ਅੱਜ ਦੇ ਮੁਕਾਬਲੇ ਦੇ ਦੌਰ ਵਿਚ ਅੱਗੇ ਵਧਣ ਦਾ ਵਧੀਆ ਮੌਕਾ ਮਿਲਦਾ ਹੈ। ਇਸ ਤਰਾਂ ਦੇ ਮੁਕਾਬਲੇ ਨਾਲ ਬੱਚਿਆਂ ਵਿੱਚ ਤਰਕ ਸਕਤੀ ਦਾ ਵਿਕਾਸ ਹੁੰਦਾ ਹੈ। ਇਸ ਤਰਾਂ ਦੇ ਮੁਕਾਬਲਿਆਂ ਨਾਲ ਬੱਚਿਆਂ ਵਿਚ ਮਾਨਸਿਕ ਵਿਕਾਸ ਹੁੰਦਾ ਹੈ। ਅਤਿ ਜਰੂਰੀ ਜੀ।

About Post Author

Share and Enjoy !

Shares

Leave a Reply

Your email address will not be published.