ਲੌਂਗੋਵਾਲ ( ਜਗਸੀਰ ਸਿੰਘ )- ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਦੁੱਲਟ ਦੀ ਅਗਵਾਈ ਹੇਠ ਅੱਜ ਦਸਵੀਂ ਦੇ ਪਵਿੱਤਰ ਦਿਹਾੜੇ ਮੌਕੇ ਸਥਾਨਕ ਗੁਰਦੁਆਰਾ ਸਾਹਿਬ ਸਿੱਧ ਸਮਾਧਾਂ ਵਿਖੇ ਨਤਮਸਤਕ ਹੋਣ ਜਾ ਰਹੇ ਸ਼ਰਧਾਲੂਆਂ ਲਈ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ । ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜੁਝਾਰੂ ਵਰਕਰ ਨਿੱਕਾ ਸਿੰਘ ਦੁੱਲਟ, ਬਲਵਿੰਦਰ ਸਿੰਘ, ਨਛੱਤਰ ਸਿੰਘ, ਸ਼ਹੀਦ ਬਾਬਾ ਉਦੈ ਭਾਨ ਸਿੰਘ ਨਗਰ ਵਿੱਚ ਸੇਵਾ ਨਿਭਾਉਂਦੇ ਬਲਦੇਵ ਸਿੰਘ ,ਜੱਸੀ ਸਿੰਘ ,ਕੁਲਦੀਪ ਸਿੰਘ ਕੀਪਾ, ਮਾਨਾ ਸਿੰਘ ,ਹੈਪੀ ਸਿੰਘ , ਕੁਲਦੀਪ ਸਿੰਘ,ਬੂਟਾ ਸਿੰਘ, ਪ੍ਰਿਤਪਾਲ ਸਿੰਘ ,ਗੁਰਵਿੰਦਰ ਸਿੰਘ ਤੇ ਗੁਰੀ ਸਿੰਘ ਆਦਿ ਨੇ ਸੰਗਤਾਂ ਨੂੰ ਠੰਢਾ ਮਿੱਠਾ ਜਲ ਪਿਲਾਉਣ ਦੀ ਸੇਵਾ ਨਿਭਾਈ ।