ਤੇਜੂ ਕਲੱਬ ਵੱਲੋਂ ਖੇਡਦਿਆਂ ਸ਼ੁਭਮ ਬਾਵਾ ਦੀ ਇੱਕ ਵਾਰ ਫੇਰ(125 ਰਨ 62 ਗੇਦਾ)  ਧਮਾਕੇਦਾਰ ਬੱਲੇਬਾਜ਼ੀ  ਸਦਕਾ ਤੇਜੂ ਇਲੈਵਨ ਜਿੱਤਿਆ  

Share and Enjoy !

Shares
( ਤਰਸੇਮ ਦੀਵਾਨਾ) ਹੁਸ਼ਿਆਰਪੁਰ |
ਯੂਨਾਈਟਿਡ ਹੁਸ਼ਿਆਰਪੁਰ ਲੀਗ ਸੀਜ਼ਨ ਤਿੱਨ  ਵਿੱਚ ਐਤਵਾਰ ਐਸ ਸੀ ਸੀ ਅਤੇ ਤੇਜੂ ਇਲੈਵਨ ਵਿੱਚਕਾਰ ਖੇਡਿਆ ਗਿਆ  । ਐਸ ਸੀ ਸੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ  । ਪਹਿਲਾਂ ਬੱਲੇਬਾਜ਼ੀ ਕਰਦਿਅਾਂ ਤੇਜੂ ਇਲੈਵਨ ਨੇ ਵੀਹ ਓਵਰਾਂ ਵਿੱਚ 215 ਰਨ ਬਣਾਏ । ਜਿਸ ਵਿੱਚ ਸ਼ੁਭਮ ਬਾਵਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 62 ਗੇਂਦਾਂ ਵਿੱਚ 125 ਰਨ ਬਣਾਏ । ਜਿਸ ਵਿੱਚ 13 ਚੌਕੇ ਅਤੇ 8 ਸਿਕਸ ਸ਼ਾਮਿਲ ਸਨ । ਨਵਤੇਜ ਤੇਜੂ ਨੇ 25 ਗੇਂਦਾਂ ਵਿੱਚ 39 ਸਕੋਰ ਜਿਸ ਵਿੱਚ 6 ਚੌਕੇ ਇੱਕ ਸਿਕਸ ਸ਼ਾਮਲ ਸੀ । ਵਿਕਾਸ ਠਾਕੁਰ ਨੇ 16 ਗੇਂਦਾਂ ਵਿੱਚ 21 ਰਨ ਬਣਾਏ । ਜਿਸ ਵਿੱਚ  ਤਿੰਨ ਚੌਕੇ ਸ਼ਾਮਲ ਸਨ ।.ਜਵਾਬ ਵਿਚ ਐੱਸ ਸੀ ਸੀ ਦੀ ਪੂਰੀ ਟੀਮ 16 ਓਵਰਾਂ ਵਿਚ 158 ਰਨ ਬਣਾ ਕੇ ਆਲ ਆਊਟ ਹੋ ਗਈ । ਜਿਸ ਵਿੱਚ ਰਾਹੁਲ ਨੇ 25 ਗੇਂਦਾਂ ਵਿੱਚ 26 ਰਨ ,ਦੀਪੂ ਨੇ 15 ਬੋਲਾਂ ਵਿੱਚ 35 ਰਨ ਬਣਾਏ । ਸ਼ੁਭਮ ਬਾਵਾ ਨੂੰ ਵਧੀਆ ਬੱਲੇਬਾਜ਼ੀ ਦੀ ਬਦੌਲਤ ਮੈਨ ਆਫ ਦਾ ਮੈਚ ਚੁਣਿਆ ਗਿਆ|

About Post Author

Share and Enjoy !

Shares

Leave a Reply

Your email address will not be published.