ਢੁੱਡੀਕੇ ਹਸਪਤਾਲ ਵਿਖੇ ਆਸ਼ਾ ਵਰਕਰਾਂ ਨੂੰ ਰਾਸ਼ਟਰੀ ਨੇਤਰ ਜਯੋਤੀ ਸਰਵੇਖਣ ਸਬੰਧੀ ਟਰੇਨਿੰਗ ਦਿੱਤੀ

Share and Enjoy !

Shares

(ਬਿਊਰੋ ਚੈਕ ਪੋਸਟ) ਢੁੱਡੀਕੇ। ਸਿਵਲ ਸਰਜਨ ਮੋਗਾ ਡਾ. ਹਿਤੇਂਦਰ ਕੌਰ ਕਲੇਰ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ ਝੱਮਟ ਅਤੇ ਮੈਡੀਕਲ ਅਫਸਰ ਢੁੱਡੀਕੇ ਡਾ. ਸ਼ਾਕਸੀ ਬਾਂਸਲ ਦੀ ਅਗਵਾਈ ਵਿੱਚ ਸਿਹਤ ਬਲਾਕ ਢੁੱਡੀਕੇ ਵਿਖੇ ਸਮੂਹ ਆਸ਼ਾ ਵਰਕਰਾਂ ਨੂੰ ਰਾਸ਼ਟਰੀ ਨੇਤਰ ਜਯੋਤੀ ਅਭਿਆਨ ਤਹਿਤ ਘਰ ਘਰ ਜਾ ਕੇ 50 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਨਜਰ ਦੀ ਜਾਂਚ ਕਰਨ ਲਈ ਅਪਥਾਲਮਿਕ ਅਫਸਰ ਡਾ. ਪਰਮਵੀਰ ਸਿੰਘ ਅਤੇ ਬਲਾਕ ਐਜੂਕੇਟਰ ਲਖਵਿੰਦਰ ਸਿੰਘ ਕੈਂਥ ਵੱਲੋਂ ਟਰੇਨਿੰਗ ਦਿੱਤੀ ਗਈ । ਆਸ਼ਾ ਵਰਕਰਾਂ ਨੂੰ ਟਰੇਨਿੰਗ ਦੌਰਾਨ ਲਖਵਿੰਦਰ ਸਿੰਘ ਬਲਾਕ ਐਜੁਕੇਟਰ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਵੱਲੋਂ ਰਾਸ਼ਟਰੀ ਨੇਤਰ ਜਯੋਤੀ ਅਭਿਆਨ ਪੰਜਾਹ ਸਾਲ ਤੋਂ ਉਪਰ ਦੇ ਵਿਅਕਤੀਆਂ ਦੀ ਨਜਰ ਵਿੱਚ ਆਈ ਕਿਸੇ ਵੀ ਤਰਾਂ ਦੀ ਤਕਲੀਫ ਸਬੰਧੀ ਸਰਵੇਖਣ ਕਰਕੇ ਜਿਲਾ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਕੀਤਾ ਜਾਣਾ ਹੈ । ਆਸ਼ਾ ਵਰਕਰਾਂ ਵੱਲੋਂ ਆਪਣੇ ਏਰੀਆ ਦੇ ਵਿਅਕਤੀਆਂ ਦੀ ਨਜਰ ਜਾਂਚ ਕੀਤੀ ਜਾਣੀ ਹੈ ਜੇਕਰ ਕਿਸੇ ਵੀ ਵਿਅਕਤੀ ਨੂੰ ਨਜਰ ਸਬੰਧੀ ਕੋਈ ਦਿੱਕਤ ਪਾਈ ਜਾਂਦੀ ਹੈ ਉਸਨੂੰ ਸਰਕਾਰੀ ਹਸਪਤਾਲ ਢੁੱਡੀਕੇ ਵਿਖੇ ਰੈਫਰ ਕੀਤਾ ਜਾਵੇਗਾ, ਜਿੱਥੇ ਅਪਥਾਲਮਿਕ ਅਫਸਰ ਡਾ. ਪਰਮਵੀਰ ਸਿੰਘ ਵੱਲੋਂ ਰੈਫਰ ਕੀਤੇ ਵਿਅਕਤੀਆਂ ਦੀ ਨਿਗਾ ਦੀ ਜਾਂਚ ਕਰਕੇ ਇਲਾਜ ਕੀਤਾ ਜਾਵੇਗਾ ਅਤੇ ਅਪਰੇਸ਼ਨਾਂ ਵਾਲੇ ਮਰੀਜਾਂ ਨੂੰ ਜਿਲਾ ਹਸਪਤਾਲ ਮੋਗਾ ਵਿਖੇ ਰੈਫਰ ਕੀਤਾ ਜਾਵੇਗਾ । ਟਰੇਨਿੰਗ ਦੌਰਾਨ ਡਾ. ਪਰਮਵੀਰ ਸਿੰਘ ਨੇ ਸੈਨਨ ਚਾਰਟ ਰਾਹੀਂ ਵਿਅਕਤੀ ਦੀ ਨਜਰ ਟੈਸਟ ਕਰਨ ਦੀ ਆਸ਼ਾ ਵਰਕਰਾਂ ਨੂੰ ਵਿਸਥਾਰਪੂਰਵਕ ਟਰੇਨੰਗ ਦਿੱੱਤੀ ਅਤੇ ਉਹਨਾਂ ਨੂੰ ਨਜਰ ਟੈਸਟ ਕਰਨ ਲਈ ਚਾਰਟ ਵੀ ਦਿੱਤੇ ਗਏ । ਇਸ ਮੌਕੇ ਕੁਲਬੀਰ ਸਿੰਘ ਹੈਲਥ ਸੁਪਰਵਾਈਜਰ ਅਤੇ ਜਗਰੂਪ ਸਿੰਘ ਮਲਟੀਪਰਪਜ ਹੈਲਥ ਵਰਕਰ ਵੀ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.