
(ਰਣਜੀਤ ਕਲਸੀ) ਗੁਰਾਇਆ। ਸਾਉਣ ਦੇ ਮਹੀਨੇ ’ਚ ਪੰਜਾਬ ਦੇ ਅਮੀਰ ਵਿਰਸੇ ਦਾ ਅਹਿਸਾਸ ਦਿਵਾਉਂਦਾ ਤੀਆਂ ਦਾ ਤਿਉਹਾਰ ਡੀਆਰਏ ਡੀਏਵੀ ਪਬਲਿਕ ਸਕੂਲ, ਅੱਟਾ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਪੰਜਾਬੀ ਸੱਭਿਆਚਾਰ ਪ੍ਰੋਗਰਾਮ ਸਮੂਹ ਸਕੂਲ ਪ੍ਰਬੰਧਕਾਂ ਦੀ ਅਗਵਾਈ ਹੇਠ ਮਨਾਇਆ ਗਿਆ। ਕਰਵਾਏ ਗਏ ਤੀਆਂ ਦੇ ਪ੍ਰੋਗਰਾਮ ਦੌਰਾਨ ਸੋਨੀਆ ਦਾਦਰਾ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ। ਪੰਜਾਬੀ ਸੱਭਿਆਚਾਰ ’ਚ ਰੰਗੇ ਪ੍ਰੋਗਰਾਮ ਵਿੱਚ ਬੱਚਿਆਂ ਤੇ ਸਿੱਖਿਆਰਥੀਆਂ ਨੇ ਭਾਗ ਲਿਆ। ਪ੍ਰੋਗਰਾਮ ਦੌਰਾਨ ਬੱਚਿਆ ਨੇ ਭੰਗੜਾ, ਗਿੱਧਾ ਅਤੇ ਅਤੇ ਅਧਿਆਪਕਾਂ ਨੇ ਪੰਜਾਬੀ ਬੋਲੀਆਂ ਪਾ ਕੇ ਤੀਆਂ ਦੇ ਤਿਉਹਾਰ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ।
ਵਿਸ਼ੇਸ਼ ਤੌਰ ਤੇ ਪੁੱਜੇ ਸੋਨੀਆ ਦਾਦਰਾ ਨੇ ਕਿਹਾ ਕਿ ਮਾਨਸੂਨ ਰੁੱਤ ਨਾਲ ਜੁੜਿਆ ਪੰਜਾਬ ਦਾ ਇਹ ਮਾਣਮੱਤਾ ਤੀਆਂ ਦਾ ਤਿਉਹਾਰ ਭਾਵੇਂ ਅੱਜ ਦੀ ਰੁਝੇਵੇਂ ਭਰੀ ਜ਼ਿੰਦਗੀ ’ਚ ਅਲੋਪ ਹੋ ਰਿਹਾ ਹੈ ਪਰ ਸਾਨੂੰ ਆਪਣੇ ਅਮੀਰ ਵਿਰਸੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਅਧਿਆਪਕਾਂ, ਮੁਟਿਆਰਾਂ ਅਤੇ ਪਿੰਡ ਦੀਆਂ ਔਰਤਾਂ ਵੱਲੋਂ ਪੰਜਾਬੀ ਰਵਾਇਤੀ ਪੋਸ਼ਾਕਾਂ ਨਾਲ ਸਜ ਕੇ ਫੁਲਕਾਰੀ ਅਤੇ ਹੱਥਾਂ ਵਿੱਚ ਮਹਿੰਦੀ ਅਤੇ ਚੂੜੀਆਂ ਪਾ ਕੇ ਬੋਲੀਆਂ ਪਾਈਆਂ ਗਈਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ, ਨਨੇ-ਮੁਨੇ ਬੱਚੇ, ਵਿਦਿਆਰਥੀ ਅਤੇ ਬੱਚਿਆ ਮਾਪੇ ਵੀ ਮੌਜੂਦ ਸਨ। ਪ੍ਰੋਗਰਾਨ ਦੌਰਾਨ ਲੰਗਰ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਸੀ।