ਡੀਈਓ ਤੇ ਡਿਪਟੀ ਡੀਈਓ ਦੀਆਂ ਖਾਲੀ ਪੋਸਟਾਂ ਭਰਨ ਦੀ ਮੰਗ : ਅਧਿਆਪਕ ਜੱਥੇਬੰਦੀਆਂ

Share and Enjoy !

Shares

– ਡੀਈਓ ਤੇ ਡਿਪਟੀ ਡੀਈਓ ਦੀਆਂ ਖਾਲੀ ਪੋਸਟਾਂ ਕਾਰਨ ਅਧਿਆਪਕਾਂ ਨੂੰ ਹੋਣਾ ਪੈ ਰਿਹਾ ਖੱਜਲ

(ਇੰਦਰਜੀਤ ਸਿੰਘ ਦੈਹਿੜੂ) ਖੰਨਾ। ਅਧਿਆਪਕ ਆਗੂ ਕੁਲਜਿੰਦਰ ਸਿੰਘ ਬੱਦੋਵਾਲ ਤੇ ਹਰਦੀਪ ਸਿੰਘ ਬਾਹੋਮਾਜਰਾ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਲੀਮੈਂਟਰੀ ਟੀਚਰਜ਼ ਯੂਨੀਅਨ ਤੇ ਈਟੀਟੀ ਅਧਿਆਪਕ ਯੂਨੀਅਨ ਤੇ ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਦੀ ਅਹਿਮ ਮੀਟਿੰਗ ਯੂਨੀਅਨ ਦੇ ਆਗੂ ਸਤਵੀਰ ਸਿੰਘ ਰੌਣੀ ਅਤੇ ਪਰਮਜੀਤ ਸਿੰਘ ਮਾਨ,ਧਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਹੋਈ।ਮੀਟਿੰਗ ਵਿੱਚ ਸਤਵੀਰ ਸਿੰਘ ਰੌਣੀ ਨੇ ਕਿਹਾ ਲੁਧਿਆਣੇ ਜਿਲੇ ਵਿੱਚ ਅਧਿਆਪਕਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਉਹਨਾਂ ਨੇ ਦੱਸਿਆ ਕਿ ਲੁਧਿਆਣਾ ਜਿਲਾ ਪੰਜਾਬ ਦਾ ਸਭ ਤੋਂ ਵੱਧ ਅਧਿਆਪਕਾਂ ਤੇ ਬੱਚਿਆਂ ਵਾਲਾ ਹੈ।ਜਿਸ ਤੇ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਦਾ ਬਿਲਕੁਲ ਧਿਆਨ ਨਹੀਂ।ਜਿਲੇ ਵਿੱਚ ਸਿਰਫ ਇੱਕ ਹੀ ਜਿਲਾ ਸਿੱਖਿਆ ਅਫਸਰ ਸ੍ਰੀਮਤੀ ਜਸਵਿੰਦਰ ਕੌਰ ਜੀ ਕੰਮ ਕਰ ਰਹੇ ਹਨ।ਜਿਲੇ ਵਿੱਚ ਸੈਕੰਡਰੀ ਡੀਈਓ ਤੇ ਡਿਪਟੀ ਡੀਈਓ ਤੇ ਪਰਾਇਮਰੀ ਵਿੱਚ ਡਿਪਟੀ ਡੀਈਓਜ ਦੀਆਂ ਪੋਸਟਾਂ ਖਾਲੀ ਹਨ।ਜਿਸ ਕਰਕੇ ਅਧਿਆਪਕਾਂ ਦੇ ਕੰਮਾਂ ਤੇ ਬੱਚਿਆਂ ਦੀ ਸਿੱਖਿਆ ਵਿੱਚ ਵੱਡੇ ਪੱਧਰ ਤੇ ਸਮੱਸਿਆਵਾਂ ਆ ਰਹੀਆਂ ਹਨ।ਲੁਧਿਆਣੇ ਵਰਗੇ ਵੱਡੇ ਜਿਲੇ ਵਿੱਚ ਖਾਲੀ ਅਸਾਮੀਆਂ ਨਾਲ ਕੰਮ ਕਰਨਾ ਇੱਕ ਅਫਸਰ ਦੇ ਵੱਸ ਦੀ ਗੱਲ ਨਹੀਂ।ਪਰਮਜੀਤ ਸਿੰਘ ਮਾਨ ਤੇ ਜਗਜੀਤ ਸਿੰਘ ਸਾਹਨੇਵਾਲ ਦੱਸਿਆ ਕਿ ਜਿਲੇ ਵਿੱਚ 19 ਬੀਪੀਈਓਜ ਦੀਆਂ ਪੋਸਟਾਂ ਤੇ ਸਿਰਫ਼ 2 ਬੀਪੀਈਓ ਹੀ ਕੰਮ ਕਰ ਰਹੇ ਹਨ।ਜਿਸ ਕਾਰਨ ਸਕੂਲ,ਸਿੱਖਿਆ ਤੇ ਅਧਿਆਪਕਾਂ ਦੀ ਵੱਡੀ ਪੱਧਰ ਤੇ ਖੱਜਲ-ਖੁਆਰੀ ਹੋ ਰਹੀ ਹੈ।ਜਦੋਂ ਕਿ ਦੂਸਰੇ ਪਾਸੇ ਬੀਪੀਈਓਜ,ਸੀਐੱਚਟੀ ਤੇ ਐੱਚਟੀ ਦੀਆਂ ਪੋਸਟਾਂ ਖਾਲੀ ਹਨ।ਵਿਭਾਗ ਤੇ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਤੇ ਗਰੀਬਾਂ ਦੇ ਬੱਚਿਆਂ ਦੀ ਸਿੱਖਿਆ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।ਅਧਿਆਪਕ ਆਗੂ ਪਰਮਿੰਦਰ ਚੌਹਾਨ ਤੇ ਇੰਦਰਜੀਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਲੁਧਿਆਣੇ ਜਿਲੇ ਦੇ ਡੀਈਓ ਤੇ ਡਿਪਟੀ ਡੀਈਓ ਦੀਆਂ ਖਾਲੀ ਪੋਸਟਾਂ ਭਰੀਆਂ ਜਾਣ।ਸੀਐੱਚਟੀ ਤੇ ਐੱਚਟੀ ਦੀਆਂ ਖਾਲੀ ਪੋਸਟਾਂ ਭਰ ਕੇ ਸਕੂਲਾਂ ਵਿੱਚ ਸਿੱਖਿਆ ਦਾ ਸੁਧਾਰ ਕੀਤਾ ਜਾਵੇ,ਜੇ ਸਰਕਾਰ ਨੇ ਅਧਿਆਪਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਤੇ ਡੀਈਓਜ ਦੀ ਤਾਇਨਾਤੀ ਨਾ ਕੀਤੀ ਤਾਂ ਜੱਥੇਬੰਦੀਆਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ।ਮੀਟਿੰਗ ਵਿੱਚ ਬਲਰਾਜ ਸਿੰਘ ਘਲੋਟੀ,ਸੁਖਦੇਵ ਸਿੰਘ ਬੈਨੀਪਾਲ,ਹਰਵਿੰਦਰ ਸਿੰਘ ਹੈਪੀ,ਜਗਰੂਪ ਸਿੰਘ ਢਿੱਲੋਂ,ਸੰਦੀਪ ਸਿੰਘ ਜਰਗ,ਬਲਜਿੰਦਰ ਸਿੰਘ ਰੱਤੀਪੁਰ,ਲਖਵਿੰਦਰ ਸਿੰਘ ਗਰੇਵਾਲ,ਹਰਬੰਸ ਸਿੰਘ ਪੱਪਾ,ਨਰਿੰਦਰ ਸਿੰਘ ਭੜੀ ਤੇ ਹੋਰ ਅਧਿਆਪਕ ਆਗੂ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.