ਡਿਪਟੀ ਡਾਇਰੈਕਟਰ ਜਨਰਲ ਨੇ 0 ਤੋਂ 18 ਸਾਲ ਤੱਕ ਦੇ ਬਕਾਇਆ ਆਧਾਰ ਕਾਰਡ ਬਣਾਉਣ ਲਈ ਦਿੱਤੇ ਨਿਰਦੇਸ਼

Share and Enjoy !

Shares


ਡਿਪਟੀ ਕਮਿਸਨਰ ਨਾਲ ਆਧਾਰ ਕਾਰਡ ਬਣਾਉਣ ਦੇ ਕੰਮ ਦਾ ਕੀਤਾ ਨਿਰੀਖਣ
(ਸੁਰਿੰਦਰ ਸਿੰਘ ਸਿੱਧੂ) ਤਰਨਤਾਰਨ।  ਭਾਰਤੀ ਵਿਲੱਖਣ ਪਹਿਚਾਣ ਅਥਾਰਟੀ ਦੇ ਚੰਡੀਗੜ ਖੇਤਰੀ ਦਫਤਰ ਦੀ ਡਿਪਟੀ ਡਾਇਰੈਕਟਰ ਜਨਰਲ ਭਾਵਨਾ ਗਰਗ ਆਈ.ਏ.ਐੱਸ. ਵੱਲੋਂ ਡਿਪਟੀ ਕਮਿਸਨਰ ਮੋਨੀਸ਼ ਕੁਮਾਰ ਸਮੇਤ ਜ਼ਿਲੇ ਵਿਚ ਅਥਾਰਟੀ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ ਸ਼ਹਿਰੀ) ਸਕੱਤਰ ਸਿੰਘ ਬੱਲ, ਜ਼ਿਲਾ ਮੈਨੇਜ਼ਰ ਸੇਵਾ ਕੇਂਦਰ ਗੁਰਿੰਦਰਜੀਤ ਸਿੰਘ ਵੀ ਹਾਜ਼ਰ ਸਨ। ਇਸ ਸਬੰਧੀ ਇਕ ਮੀਟਿੰਗ ਦੌਰਾਨ ਉਨਾਂ ਬਾਲ ਵਿਕਾਸ ਵਿਭਾਗ ਤੇ ਸਿੱਖਿਆ ਵਿਭਾਗ ਨੂੰ ਕਿਹਾ ਕਿ ਉਹ 18 ਸਾਲ ਤੱਕ ਦੀ ਉਮਰ ਵਰਗ ਦੇ ਬੱਚੇ ਜਿਨਾਂ ਦੇ ਆਧਾਰ ਕਾਰਡ ਨਹੀਂ ਬਣੇ ਹਨ , ਉਨਾਂ ਲਈ ਰੋਸਟਰ ਪਲਾਨ ਬਣਾ ਕੇ ਸਭ ਨੂੰ ਕਵਰ ਕੀਤਾ ਜਾਵੇ ਅਤੇ ਇਸ ਲਈ ਵੱਖਰੇ ਤੌਰ ’ਤੇ ਮੁਹਿੰਮ ਚਲਾ ਕੇ ਉਨਾਂ ਦੇ ਆਧਾਰ ਕਾਰਡ ਬਣਾਏ ਜਾਣ। ਇਸ ਲਈ ਆਂਗਣਵਾੜੀ ਕੇਂਦਰਾਂ ਤੇ ਸਕੂਲਾਂ ਦਾ ਸਹਿਯੋਗ ਵੀ ਲਿਆ ਜਾਵੇ । ਉਨਾਂ ਇਹ ਵੀ ਕਿਹਾ ਕਿ 5 ਸਾਲ ਤੇ 15 ਸਾਲ ਦੀ ਉਮਰ ਪੂਰੀ ਕਰ ਚੁੱਕੇ ਬੱਚਿਆਂ ਦੇ ਉਂਗਲੀਆਂ ਦੇ ਨਿਸਾਨ ਤੇ ਅੱਖਾਂ ਦੀ ਪੁਤਲੀ ਸਕੈਨ ਕਰਕੇ ਅਪਡੇਟ ਕਰਨ ਦਾ ਕੰਮ ਪੂਰਾ ਕੀਤਾ ਜਾਵੇ । ਇਹ ਸੇਵਾ ਬਿਲਕੁਲ ਮੁਫਤ ਹੈ। ਉਨਾਂ ਲੋਕਾਂ ਨੂੰ ਕਿਹਾ ਕੀ ਉਹ ਆਧਾਰ ਕਾਰਡ ਬਣਾਉਣ ਵੇਲੇ ਆਪਣੇ ਵੇਰਵੇ ਚੰਗੀ ਤਰਾਂ ਚੈੱਕ ਕਰਨ ਕਿਉਂਕਿ ਗਲਤੀਆਂ ਠੀਕ ਕਰਵਾਉਣ ਦੀ ਗਿਣਤੀ ਸੀਮਤ ਹੈ। ਉਨਾਂ ਇਹ ਵੀ ਕਿਹਾ ਕਿ ਆਧਾਰ ਕਾਰਡ ਅਪਡੇਟ ਕਰਨ ਦੀ ਫੀਸ ਨਿਰਧਾਰਿਤ ਹੈ ਤੇ ਜੇਕਰ ਕੋਈ ਜਿਆਦਾ ਫੀਸ ਚਾਰਜ ਕਰਦਾ ਹੈ ਤਾਂ ਲੋਕ ਟੋਲ ਫ੍ਰੀ ਨੰਬਰ 1947 ਤੇ ਕਾਲ ਕਰ ਸਕਦੇ ਹਨ। ਮੀਟਿੰਗ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ ਵਿਚ 84 ਆਧਾਰ ਐਨਰੋਲਮੈਂਟ ਕੇਂਦਰ ਕੰਮ ਕਰ ਰਹੇ ਹਨ ਅਤੇ ਜਲਦ ਹੀ ਸਕੂਲਾਂ ਅਤੇ ਆਂਗਣਵੜੀ ਸੈਂਟਰਾਂ ਵਿਚ ਜਾ ਕੇ ਜਿਨਾਂ ਦੇ ਆਧਾਰ ਕਾਰਡ ਨਹੀਂ ਬਣੇ ਹਨ, ਉਨਾਂ ਨੂੰ ਆਧਾਰ ਕਾਰਡ ਬਣਾਉਣ ਲਈ ਜਾਗਰੂਕ ਕੀਤਾ ਜਾਵੇਗਾ ਅਤੇ ਉਨਾਂ ਦੇ ਆਧਾਰ ਕਾਰਡ ਬਣਾਏ ਜਾਣਗੇ।

About Post Author

Share and Enjoy !

Shares

Leave a Reply

Your email address will not be published.