ਮਹਿਲਾਂ ਚੌਂਕ (ਜਗਸੀਰ ਲੌਂਗੋਵਾਲ) : ਕੌਮੀ ਸੇਵਾ ਯੋਜਨਾ ਇਕਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾ ਵੱਲੋਂ ਇੰਚਾਰਜ ਪ੍ਰਿੰਸੀਪਲ ਮੈਡਮ ਨਵਰਾਜ ਕੌਰ ਦੀ ਅਗਵਾਈ ਦੇ ਵਿਚ ਬਾਬਾ ਸਾਹਿਬ ਡਾ ਬੀਆਰ ਅੰਬੇਦਕਰ ਜੀ ਦੇ ਜਨਮ ਦਿਨ ਨੂੰ ਮੁੱਖ ਰੱਖ ਕੇ ਸਮਾਗਮ ਕਰਵਾਇਆ ਗਿਆ ।ਇਸ ਮੌਕੇ ਪ੍ਰੋਗਰਾਮ ਅਫ਼ਸਰ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਵਿਦਿਆਰਥੀਆਂ ਨੂੰ ਬਾਵਾ ਸਾਹਿਬ ਦੇ ਸੰਘਰਸ਼ਮਈ ਜੀਵਨ ਬਾਰੇ ਵਿਸਥਾਰ ਵਿੱਚ ਦੱਸਿਆ । ਇਸ ਸਮੇਂ ਵਿਚਾਰ ਚਰਚਾ ਵਿਚ ਭਾਗ ਲੈਂਦਿਆਂ ਵਿਦਿਆਰਥਣਾਂ ਮਨਪ੍ਰੀਤ ਕੌਰ ,ਅਰਮਾਨ ,ਅਤੇ ਗੀਤਾ ਰਾਣੀ ਨੇ ਡਾ ਭੀਮ ਰਾਓ ਅੰਬੇਦਕਰ ਵੱਲੋਂ ਵੱਖ ਵੱਖ ਸਮਿਆਂ ਤੇ ਛੂਤਛਾਤ ਦੇ ਵਿਰੋਧ, ਸੰਵਿਧਾਨ ਦੀ ਬਨਾਵਟ ਤੋਂ ਇਲਾਵਾ ਸਮਾਜ ਦੀ ਬਿਹਤਰੀ ਲਈ ਕੀਤੇ ਸੁਹਿਰਦ ਯਤਨਾਂ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ।ਉਹਨਾਂ ਦੱਸਿਆ ਕਿ ਬਹੁਤ ਗਰੀਬ ਪਰਿਵਾਰ ਵਿਚੋਂ ਉੱਠ ਕੇ ਉਹਨਾਂ ਨੇ ਸਮਾਜਿਕ ਨਾ ਬਰਾਬਰੀ ਵਿਰੁੱਧ ਆਪਣੀ ਆਵਾਜ ਬੁਲੰਦ ਕੀਤੀ। ਲੈਕਚਰਾਰ ਹਿਸਟਰੀ ਰਜੇਸ਼ ਕੁਮਾਰ ਨੇ ਵੀ ਵਿਦਿਆਰਥੀਆਂ ਨੂੰ ਬਾਬਾ ਸਾਹਿਬਾਂ ਦੇ ਸੰਘਰਸ਼ਮਈ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਵਿੱਚ ਚੰਗੇ ਮੁਕਾਮ ਹਾਸਲ ਕਰਨ ਲਈ ਕਿਹਾ । ਸਮਾਗਮ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਇਸ ਮੌਕੇ ਦਸਵੀਂ ਕਲਾਸ ਦੇ ਵਿਦਿਆਰਥੀ ਅਰਫਾਨ ਖਾਨ ਨੇ ਪਰਮਿੰਦਰ ਕੁਮਾਰ ਦੀ ਪ੍ਰੇਰਨਾ ਸਦਕਾ ਬਾਬਾ ਸਾਹਿਬ ਦਾ ਇਕ ਸੋਹਣਾ ਚਿੱਤਰ ਹੱਥੀਂ ਤਿਆਰ ਕਰਕੇ ਸਕੂਲ ਸਟਾਫ ਨੂੰ ਸੌਂਪਿਆ ਤਾਂ ਜੋ ਉਨ੍ਹਾਂ ਦੀ ਇਸ ਤਸਵੀਰ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਦਫ਼ਤਰ ਵਿੱਚ ਸਤਿਕਾਰ ਸਹਿਤ ਸਥਾਨ ਦਿੱਤਾ ਜਾ ਸਕੇ । ਇਸ ਮੌਕੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕਰਨ ਉਪਰੰਤ ਇੰਚਾਰਜ ਪ੍ਰਿੰਸੀਪਲ ਮੈਡਮ ਨਵਰਾਜ ਕੌਰ ਨੇ ਕਿਹਾ ਕਿ ਸਾਨੂੰ ਅਜਿਹੇ ਮਹਾਨ ਵਿਅਕਤੀਆਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ।ਉਹਨਾਂ ਸਾਰੇ ਪ੍ਰਬੰਧਕਾਂ ਨੂੰ ਵਧਾਈ ਵੀ ਦਿੱਤੀ ਕਿ ਬਹੁਤ ਛੋਟੇ ਸਮੇਂ ਦੇ ਵਿਚ ਇੰਨਾ ਵਧੀਆ ਪ੍ਰੋਗਰਾਮ ਤਿਆਰ ਕਰਕੇ ਵਿਦਿਆਰਥੀਆਂ ਨੇ ਆਪਣੀ ਜਾਣਕਾਰੀ ਦੂਜੇ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਹੈ । ਇਸ ਸਮੇਂ ਇਰਫ਼ਾਨ ਖ਼ਾਨ ਦਾ ਸਮੂਹ ਸਟਾਫ ਦੀ ਤਰਫ ਤੋਂ ਸਨਮਾਨ ਵੀ ਕੀਤਾ ਗਿਆ । ਸਮਾਗਮ ਦੌਰਾਨ ਮੈਡਮ ਹਰਦੇਵ ਕੌਰ, ਲੈਕਚਰਾਰ ਗੁਰਦੀਪ ਸਿੰਘ, ਲੈਕਚਰਰ ਲਖਵੀਰ ਸਿੰਘ,ਰਾਕੇਸ਼ ਕੁਮਾਰ ,ਹਰਵਿੰਦਰ ਸਿੰਘ,ਸੰਦੀਪ ਸਿੰਘ, ਮੈਡਮ ਕੰਚਨ ਸਿੰਗਲਾ,ਸੁਖਵਿੰਦਰ ਕੌਰ ਮਡਾਹੜ,ਸਵਿਤਾ ਵਸ਼ਿਸ਼ਟ,ਮੈਡਮ ਸੋਨੀਆ, ਰਜਨੀ ਬਾਲਾ, ਮੈਡਮ ਗਗਨਜੋਤ, ਮੈਡਮ ਦੀਪ ਸ਼ਿਖਾ, ਮੈਡਮ ਬਲਵਿੰਦਰ ਕੌਰ, ਮੈਡਮ ਵਨੀਤੀ ਸ਼ਰਮਾ, ਪ੍ਰੀਤੀ ਰਾਣੀ,ਤੇ ਸਮੂਹ ਸਟਾਫ ਮੈਬਰ ਹਾਜ਼ਰ ਸਨ।