ਟਰੱਕ ਚਾਲਕ ਨੇ ਗ਼ਰੀਬ ਕਿਸਾਨ ਕੁਚਲਿਆ, ਮੌਕੇ ਤੇ ਮੌਤ  

Share and Enjoy !

Shares
ਸ੍ਰੀ ਮਾਛੀਵਾੜਾ ਸਾਹਿਬ (ਹਰਪ੍ਰੀਤ ਸਿੰਘ ਕੈਲੇ ) : ਮਾਛੀਵਾੜਾ ਦੇ  ਰਾਹੋਂ ਰੋਡ ਤੇ ਚਾਹ ਦੀ ਰੇਹੜੀ ਲਗਾ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਗ਼ਰੀਬ ਕਿਸਾਨ  ਨੂੰ ਮੌਤ ਨੇ ਉਸ ਵਕਤ ਆਪਣੇ ਕਲਾਵੇ ਵਿੱਚ ਲੈ ਲਿਆ ਜਦੋਂ ਇਕ ਅਣਪਛਾਤੇ ਟਰੱਕ ਚਾਲਕ ਨੇ ਉਸ ਨੂੰ ਫੇਟ ਮਾਰ ਕੁਚਲ ਦਿੱਤਾ।ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਨੇੜਲੇ ਪਿੰਡ ਚੱਕੀ ਵਾਸੀ ਗਿਆਨ ਚੰਦ ਜੋ ਕਿ ਰਾਹੋਂ ਰੋਡ ਉੱਤੇ ਚਾਹ ਦੀ ਰੇਹੜੀ ਲਗਾ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ।ਅਤੇ ਨਾਲ ਨੇੜਲੇ ਪਿੰਡ ਹੀ ਇੱਕ ਕਿੱਲਾ ਜ਼ਮੀਨ ਠੇਕੇ ਤੇ ਲੈਕੇ ਖੇਤੀ ਕਰਦਾ ਸੀ।ਅੱਜ ਆਪਣੇ ਬੇਟੇ ਵਿਜੈ ਨਾਲ ਜਦੋਂ ਮੋਟਰਸਾਈਕਲ ਤੇ ਸਵਾਰ ਹੋ ਮਾਛੀਵਾੜਾ ਅਨਾਜ ਮੰਡੀ ਵਿਚ ਉਹ ਕਣਕ ਦੇ ਪੈਸੇ ਲੈਣ ਲਈ ਜਾ ਰਿਹਾ ਸੀ ਤਾਂ ਮਾਛੀਵਾਡ਼ਾ ਥਾਣੇ ਨੇੜੇ  ਇਕ ਅਣਪਛਾਤਾ ਟਰੱਕ ਟਿੱਪਰ ਫੇਟ ਮਾਰ  ਕੁਚਲ ਗਿਆ।ਗਿਆਨ ਚੰਦ ਫੇਟ ਵੱਜਣ ਨਾਲ ਸੜਕ ਵਾਲੇ ਪਾਸੇ ਡਿੱਗਾ ਤੇ ਟਰੱਕ ਉਸ ਦੇ ਉੱਪਰ ਦੀ ਲੰਘ ਗਿਆ ਜਦਕਿ ਉਸ ਦਾ ਬੇਟਾ ਵਿਜੈ ਦੂਸਰੀ ਸਾਈਡ ਡਿਗਣ ਨਾਲ ਬਚ ਗਿਆ।ਜਦੋਂ ਗਿਆਨ ਚੰਦ ਨੂੰ ਜ਼ਖ਼ਮੀ ਹਾਲਤ ਵਿੱਚ ਮਾਛੀਵਾੜਾ ਹਸਪਤਾਲ ਵਿਖੇ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।ਮਾਛੀਵਾੜਾ ਪੁਲੀਸ ਨੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਜਾਂਚ ਆਰੰਭ ਕਰ ਦਿੱਤੀ ਹੈ ਅਤੇ ਕਿਹਾ ਕਿ ਜਲਦ ਹੀ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਧਰ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਗਿਆਨ ਚੰਦ ਬੇਹੱਦ ਗ਼ਰੀਬ ਪਰਿਵਾਰ ਦਾ ਮੁਖੀ ਸੀ ਜੋ ਕਿ ਚਾਹ ਦੀ ਰੇਹੜੀ ਲਗਾ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ।ਉਨ੍ਹਾਂ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਦੇਸ਼ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਉੱਥੇ ਹੀ ਗਿਆਨ ਚੰਦ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਵੀ ਦਿੱਤੀ ਜਾਵੇ।

About Post Author

Share and Enjoy !

Shares

Leave a Reply

Your email address will not be published.