ਜੇ.ਪੀ.ਐੱਮ.ਓ. ਵਲੋਂ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਸੂਬਾ ਪੱਧਰੀ ਪ੍ਰਤੀਨਿਧ ਕਨਵੈਨਸ਼ਨ 23 ਜੁਲਾਈ ਨੂੰ

Share and Enjoy !

Shares

– ਜੇ.ਪੀ ਐੱਮ.ਓ.ਦੀਆਂ ਰਹਿੰਦੀਆਂ ਜ਼ਿਲ੍ਹਾ ਕਮੇਟੀਆਂ ਦਾ ਗਠਨ 20 ਜੁਲਾਈ ਤੱਕ ਕੀਤਾ ਜਾਵੇ
(ਬਿਊਰੋ ਚੈਕ ਪੋਸਟ) ਜਲੰਧਰ | ਜਨਤਕ ਜਥੇਬੰਦੀਆਂ ‘ਤੇ ਅਧਾਰਤ ਬਣੇ ਸਾਂਝੇ ਮੋਰਚੇ ਜੇ.ਪੀ.ਐੱਮ.ਓ. ਦੀ ਸੂਬਾਈ ਮੀਟਿੰਗ ਸੀ.ਟੀ.ਯੂ.ਦੇ ਨੱਥਾ ਸਿੰਘ, ਜਮਹੂਰੀ ਕਿਸਾਨ ਸਭਾ ਦੇ ਰਘਬੀਰ ਸਿੰਘ ਬੈਨੀਪਾਲ, ਦਿਹਾਤੀ ਮਜ਼ਦੂਰ ਸਭਾ ਦੇ ਦਰਸ਼ਨ ਨਾਹਰ, ਜਨਵਾਦੀ ਇਸਤਰੀ ਸਭਾ ਦੇ ਸੁਰਿੰਦਰ ਕੌਰ ਜੈਪਾਲ, ਰੇਲਵੇ ਮੁਲਾਜ਼ਮਾਂ ਦੇ ਆਗੂ ਕੁਲਵਿੰਦਰ ਸਿੰਘ ਗਰੇਵਾਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਧਰਮਿੰਦਰ ਸਿੰਘ ਮੁਕੇਰੀਆਂ,ਪ.ਸ. ਸ.ਫ.ਦੇ ਆਗੂ ਤੀਰਥ ਸਿੰਘ ਬਾਸੀ ਦੀ ਸਾਂਝੀ ਪ੍ਰਧਾਨਗੀ ਹੇਠ ਜਲੰਧਰ ਵਿਖੇ ਹੋਈ | ਮੀਟਿੰਗ ਦੇ ਫੈਸਲੇ ਪ੍ਰੈੱਸ ਨੂੰ ਜਾਰੀ ਕਰਦਿਆਂ ਜੇ.ਪੀ.ਐੱਮ.ਓ. ਦੇ ਸੂਬਾਈ ਕਨਵੀਨਰ ਸਾਥੀ ਸਤੀਸ਼ ਰਾਣਾ ਨੇ ਦੱਸਿਆ ਕਿ ਮੀਟਿੰਗ ਵਿੱਚ ਪਿੱਛਲੇ ਸਮੇਂ ਦੌਰਾਨ ਕੀਤੇ ਗਏ ਫੈਸਲਿਆਂ ਅਤੇ ਸੰਘਰਸ਼ਾਂ ਦਾ ਰੀਵਿਊ ਕੀਤਾ ਗਿਆ | ਮੀਟਿੰਗ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ ਪਰਗਟ ਸਿੰਘ ਜਾਮਾਰਾਏ ਨੇ ਅੱਜ ਦੇ ਸਮੇਂ ਬਹੁਤ ਹੀ ਗੰਭੀਰ ਸਮੱਸਿਆਵਾਂ; ਜਿਵੇਂ ਕਿ ਪੰਜਾਬ ਦੇ ਗੰਧਲੇ ਹੋ ਰਹੇ ਪਾਣੀ ਨੂੰ ਬਚਾਉਣ ਲਈ, ਧਰਤੀ ਵਿੱਚਲੇ ਪਾਣੀ ਦੇ ਡੂੰਘੇ ਅਤੇ ਘਟ ਰਹੇ ਪੱਧਰ ਸਬੰਧੀ, ਨਿੱਤ ਪ੍ਰਤੀ ਦਿਨ ਵੱਧ ਰਹੀ ਮਹਿੰਗਾਈ, ਸਰਕਾਰੀ ਮਹਿਕਮਿਆਂ ਦੇ ਕੀਤੇ ਜਾ ਰਹੇ ਤੇਜ਼ੀ ਨਾਲ ਨਿੱਜੀਕਰਨ, ਬੇਰੁਜ਼ਗਾਰੀ ਵਿੱਚ ਹੋ ਰਹੇ ਅਥਾਹ ਵਾਧੇ, ਕੇਂਦਰ ਸਰਕਾਰ ਵਲੋਂ ਲਿਆਂਦੀ ਅਗਨੀਪੱਥ ਭਰਤੀ ਯੋਜਨਾ,ਪੰਜਾਬ ਵਿੱਚ ਨਿੱਤ ਹੋ ਰਹੀਆਂ ਮੰਦਭਾਗੀਆੰ ਘਟਨਾਵਾਂ,ਵਧ ਰਹੇ ਜਬਰ ਜ਼ੁਲਮ ਸੰਬੰਧੀ ਚਿੰਤਾ ਪ੍ਰਗਟ ਕਰਦਿਆਂ ਇਕੱਲੇ- ਇਕੱਲੇ ਲੜਨ ਦੀ ਬਜਾਏ ਇਕੱਠੇ ਹੋ ਕੇ ਲੜਨ ਦੀ ਲੋੜ ‘ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਇਸ ਵੇਲੇ ਜੇ.ਪੀ.ਐੱਮ.ਓ. ਦੀ ਲੋੜ ਹੋਰ ਵੀ ਵਧ ਜਾਂਦੀ ਹੈ |ਜੇ.ਪੀ.ਐੱਮ.ਓ.ਹੀ ਇੱਕ ਅਜਿਹਾ ਫਰੰਟ ਹੈ, ਜਿਸ ਵਲੋਂ ਉੱਪਰ ਜਿ�ਕਰ ਕੀਤੇ ਮੁੱਦਿਆਂ ਨੂੰ ਲੈਕੇ ਆਮ ਲੋਕਾਂ ਨੂੰ ਲਾਮਬੰਦ ਕਰਕੇ ਸੰਘਰਸਾਂ ਦੇ ਰਾਹ ਤੋਰ ਸਕਦਾ ਹੈ ਅਤੇ ਪ੍ਰਾਪਤੀਆਂ ਕਰ ਸਕਦਾ ਹੈ |ਇੱਕ ਵੱਖਰਾ ਮਤਾ ਸਰਬਸੰਮਤੀ ਨਾਲ ਪਾਸ ਕਰਕੇ ਕੇਂਦਰ ਸਰਕਾਰ ਵਲੋਂ ਅੱਗਨੀਪੱਥ ਯੋਜਨਾ ਰਾਹੀਂ ਚਾਰ ਸਾਲ ਲਈ ਫੌਜ ਵਿੱਚ ਭਰਤੀ ਕਰਨ, ਸਮਾਜਿਕ ਕਾਰਕੁਨਾਂ ਤੀਸਤਾ ਸੀਤਲਵਾੜ ਅਤੇ ਮੁਹੰਮਦ ਜੁਬੇਰ ਨੂੰ ਗਿ੍ਫਤਾਰ ਕਰਨ ਦੀ ਜੋਰਦਾਰ ਨਿਖੇਧੀ ਕਰਦੇ ਹੋਏ ਉਹਨਾਂ ਨੂੰ ਤੁਰੰਤ ਬਿਨਾਂ ਸਰਤ ਰਿਹਾਅ ਕਰਨ ਦੀ ਮੰਗ ਵੀ ਕੀਤੀ | ਮੀਟਿੰਗ ਵਿੱਚ ਜੇ.ਪੀ.ਐੱਮ.ਓ.ਦੀਆਂ ਰਹਿੰਦੀਆਂ ਜ਼ਿਲ੍ਹਾ ਕਮੇਟੀਆਂ ਦਾ ਗਠਨ 20ਜੁਲਾਈ ਤੱਕ ਕਰਨ ਦਾ ਫੈਸਲਾ ਕੀਤਾ ਗਿਆ | ਜੇ.ਪੀ. ਐੱਮ.ਓ.ਵੱਲੋਂ ਸਾਂਝੇ ਸੰਘਰਸ਼ਾਂ ਨੂੰ ਸ਼ੁਰੂ ਕਰਨ ਅਤੇ ਸਾਂਝੇ ਮਸਲਿਆਂ ਸਬੰਧੀ ਲਾਮਬੰਦੀ ਕਰਨ ਸੰਬੰਧੀ 23 ਜੁਲਾਈ ਨੂੰ ਜਲੰਧਰ ਵਿਖੇ ਪ੍ਰਤੀਨਿਧ ਕਨਵੈਨਸ਼ਨ ਕਰਨ ਦਾ ਵੀ ਫੈਸਲਾ ਕੀਤਾ ਗਿਆ | ਮੀਟਿੰਗ ਵਿੱਚ ਸੀ.ਟੀ.ਯੂ. ਵੱਲੋਂ , ਸ਼ਿਵ ਕੁਮਾਰ ਪਠਾਨਕੋਟ ਹਰਿੰਦਰ ਸਿੰਘ ਰੰਧਾਵਾ,ਦਿਹਾਤੀ ਮਜ਼ਦੂਰ ਸਭਾ ਵੱਲੋਂ ਬਲਦੇਵ ਸਿੰਘ ਨੂਰਪੁਰੀ, ਪਰਮਜੀਤ ਸਿੰਘ ਰੰਧਾਵਾ, ਜਰਨੈਲ ਫਿਲੌਰ, ਨਿਰਮਲ ਸਿੰਘ ਆਧੀ, ਜਮਹੂਰੀ ਕਿਸਾਨ ਸਭਾ ਵੱਲੋਂ ਰਘਵੀਰ ਸਿੰਘ ਬੇਨੀਪਾਲ,ਰੇਲਵੇ ਮੈਨਜ਼ ਯੂਨੀਅਨ ਦੇ ਆਗੂ ਸ਼ਿਵ ਦੱਤ,ਪਰਮਜੀਤ ਸਿੰਘ ਲੁਧਿਆਣਾ, ਸੁਰਿੰਦਰ ਸਿੰਘ ਫਿ�ਰੋਜਪੁਰ, ਜਨਵਾਦੀ ਇਸਤਰੀ ਸਭਾ ਵੱਲੋਂ ਡਾ . ਰਘਵੀਰ ਕੌਰ, ਅਵਤਾਰ ਕੌਰ ਬਾਸੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਹਰਨੇਕ ਸਿੰਘ ਗੁਜਰਾਵਾਲ,ਮੱਖਣ ਸੰਗਰਾਮੀ,ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਮਨਜੀਤ ਸਿੰਘ ਸੈਣੀ, ਮੱਖਣ ਸਿੰਘ ਵਾਹਿਦਪੁਰੀ, ਕੁਲਦੀਪ ਸਿੰਘ ਕੌੜਾ, ਕੁਲਦੀਪ ਵਾਲੀਆ ਬਿਲਗਾ ਆਦਿ ਹਾਜ਼ਰ ਸਨ | ਾ ਆਦਿ ਹਾਜ਼ਰ ਸਨ |

About Post Author

Share and Enjoy !

Shares

Leave a Reply

Your email address will not be published.