
ਹੁਸ਼ਿਆਰਪੁਰ ( ਤਰਸੇਮ ਦੀਵਾਨਾ) : ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਵਿਖੇ ਗੁਰੂ ਗੋਬਿੰਦ ਸਿੰਘ ਕਾੱਲੇਜ ਆਫ ਮੁਕੇਰੀਆਂ ਦੇ ਬੀ.ਐਡ. ਦੇ 103 ਵਿਦਿਆਰਥੀਆਂ ਨੇ ਦੌਰਾ ਕੀਤਾ। ਅਸਿਸਟੈਂਟ ਪ੍ਰੋ: ਉਦੈ ਸਿਨਹਾ, ਲਵਲੀ ਕੁਮਾਰ, ਪ੍ਰੋ:ਪ੍ਰਿਆ ਮਨਪੋਤਰਾ, ਸ਼ੈਲੀ ਠਾਕੁਰ, ਪ੍ਰੋ:ਸੋਨੀਕਾ ਠਾਕੁਰ ਨੇ ਬੀ.ਐਡ. ਦੇ ਵਿਦਿਆਰਥੀਆਂ ਨੂੰ ਦੌਰਾ ਕਰਵਾਇਆ। ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸਲਾਹਕਾਰ ਪਰਮਜੀਤ ਸਿੰਘ ਸਚਦੇਵਾ ਨੇ ਸਾਰੇ ਵਿਦਿਆਰਥੀਆ ਅਤੇ ਸਹਾਇਕ ਪ੍ਰੋਫੈਸਰਜ਼ ਦਾ ਸਵਾਗਤ ਕੀਤਾ ਅਤ ਸਕੂਲ ਦੀਆਂ ਗਤੀਵਿਧੀਆਂ ਅਤੇ ਪ੍ਰੋਜੈਕਟਸ ਦੀ ਜਾਣਕਾਰੀ ਦਿੱਤੀ। ਕੋਰਸ ਕੋਆਰਡੀਨੇਟਰ ਬਰਿੰਦਰ ਕੁਮਾਰ ਨੇ ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ ਦੇ 2 ਸਾਲਾਂ ਕੋਰਸ ਦੀ ਜਾਣਕਾਰੀ ਦਿੱਤੀ। ਅਸਿਸਟੈਂਟ ਪ੍ਰੋਫੈਸਰ ਉਦੈ ਸਿਨਹਾ ਨੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਅਤੇ ਜੇ.ਐਸ.ਐਸ. ਆਸ਼ਾ ਕਿਰਨ ਸਕੂਲ ਟੀਮ ਦਾ ਧੰਨਵਾਦ ਕੀਤਾ। ਹਰਬੰਸ ਨੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਆਸ਼ਾਦੀਪ ਵੈਲਫੇਅਰ ਦੇ ਮੈਂਬਰ ਰਾਮ ਆਸਰਾ, ਹਰਮੇਸ਼ ਤਲਵਾੜ, ਪ੍ਰਿੰ:ਸ਼ੈਲੀ ਸ਼ਰਮਾ, ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।ਕਾਲਿਜ ਦੇ ਚੇਅਰਮੈਨ ਪਰਮਜੀਤ ਸਿੰਘ ਨੇ 11000/- ਰੁਪਏ ਦੀ ਰਾਸ਼ੀ ਅਤੇ ਸਕੂਲ ਨੂੰ ਰਾਸ਼ਨ ਭੇਂਟ ਕੀਤਾ।