ਜਿਲ੍ਹਾ ਖੇਡ ਅਫਸਰ ਕਪੂਰਥਲਾ ਦੀ ਨਿੱਘੀ ਯਾਦ ਵਿਚ ਪਿਛਲੇ ਦਿਨੀਂ ਸਕੂਲ ਨੂੰ ਭੇਂਟ ਕੀਤੀ 3.50 ਲੱਖ ਰੁਪਏ ਦੀ ਆਰਥਕ ਮੱਦਦ 

Share and Enjoy !

Shares
ਫਗਵਾੜਾ (ਸ਼ਿਵ ਕੋੜਾ) : ਭਗਤ ਜਵਾਲਾ ਦਾਸ ਸਕੂਲ ਵੈਲਫੇਅਰ ਕਮੇਟੀ ਵਲੋਂ ਸਕੂਲ ਦੇ ਮੈਥ ਮਾਸਟਰ ਨਵਜੋਤ ਸਿੰਘ ਦੀ ਮਾਤਾ ਬੀਬੀ ਜਗਦੀ
ਸ਼ ਕੌਰ ਵਲੋਂ ਆਪਣੇ ਪਤੀ ਸਵ. ਮਹਿੰਦਰ ਸਿੰਘ ਖਾਲਸਾ ਰਿਟਾ. ਜਿਲ੍ਹਾ ਖੇਡ ਅਫਸਰ ਕਪੂਰਥਲਾ ਦੀ ਨਿੱਘੀ ਯਾਦ ਵਿਚ ਪਿਛਲੇ ਦਿਨੀਂ ਸਕੂਲ ਨੂੰ ਭੇਂਟ ਕੀਤੀ 3.50 ਲੱਖ ਰੁਪਏ ਦੀ ਆਰਥਕ ਮੱਦਦ ਨਾਲ ਉਸਾਰੀ ਜਾ ਰਹੀ ਮੈਥਮੈਟਿਕਸ ਲੈਬ. ਦਾ ਲੈਂਟਰ ਪਾਉਣ ਦਾ ਕੰਮ ਅੱਜ ਮੁਕੰਮਲ ਕਰ ਲਿਆ ਗਿਆ। ਸਕੂਲ ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਦੱਸਿਆ ਕਿ ਜਲਦੀ ਹੀ ਲੈਬ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਵੇਗੀ। ਇਸ ਮੌਕੇ ਮਾਤਾ ਜਗਦੀਸ਼ ਕੌਰ ਦੇ ਸਪੁੱਤਰ ਮਾਸਟਰ ਨਵਜੋਤ ਸਿੰਘ ਮੈਥ ਟੀਚਰ ਨੇ ਦੱਸਿਆ ਕਿ ਬੱਚਿਆਂ ਨੂੰ ਮੈਥਮੈਟਿਕਸ ਲੈਬ ਨਾ ਹੋਣ ਦੇ ਚਲਦਿਆਂ ਦਿੱਕਤ ਹੁੰਦੀ ਹੈ। ਇਸੇ ਤੋਂ ਪ੍ਰੇਰਣਾ ਲੈ ਕੇ ਉਹਨਾਂ ਆਪਣੀ ਮਾਤਾ ਜਗਦੀਸ਼ ਕੌਰ ਜੋ ਕਿ ਸਿਹਤ ਵਿਭਾਗ ਵਿਚੋਂ ਸੇਵਾ ਮੁਕਤ ਅਧਿਕਾਰੀ ਹਨ, ਨੂੰ ਦੱਸਿਆ ਤਾਂ ਉਹਨਾਂ ਦੀ ਮਾਤਾ ਜੀ ਨੇ ਨੇਕ ਉਪਰਾਲਾ ਕਰਦਿਆਂ ਪਰਿਵਾਰਕ ਮੈਂਬਰਾਂ ਹਰਭਜਨ ਕੌਰ ਪਤਨੀ ਸਵ. ਬਲਵੰਤ ਸਿੰਘ ਰੱਤੂ ਯੂ.ਐਸ.ਏ., ਜਸਵੀਰ ਕੌਰ, ਪਰਮ ਪ੍ਰਤਾਪ ਸਿੰਘ ਕੈਨੇਡਾ ਅਤੇ ਅਨੁਪਮ ਜੋਤ ਕੌਰ ਦੀ ਮੱਦਦ ਨਾਲ ਮੈਥਮੈਟਿਕਸ ਲੈਬ ਲਈ ਸਕੂਲ ਨੂੰ 3.50 ਲੱਖ ਰੁਪਏ ਦੀ ਰਾਸ਼ੀ ਭੇਂਟ ਕੀਤੀ ਜਿਸ ਨਾਲ ਲੈਬ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਮੌਕੇ ਸਕੂਲ ਸਟਾਫ ਅਤੇ ਪਿੰਡ ਦੇ ਪਤਵੰਤੇ ਵੀ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.