ਜਿਨ੍ਹਾਂ ਬੱਚਿਆਂ ਨੂੰ ਅਜੇ ਤੱਕ 8 ਮਾਰੂ ਬਿਮਾਰੀਆਂ ਲਈ ਟੀਕੇ ਨਹੀਂ ਲੱਗੇ ਉਨ੍ਹਾਂ ਬੱਚਿਆਂ ਦਾ ਸੰਪੂਰਨ ਤੌਰ ਤੇ ਟੀਕਾ ਕਰਨ ਕੀਤਾ ਜਾਵੇਗਾ : ਸੀ ਐਮ ਓ ਪਰਮਿੰਦਰ ਕੌਰ 

Share and Enjoy !

Shares
ਹੁਸ਼ਿਆਰਪੁਰ (ਤਰਸੇਮ ਦੀਵਾਨਾ ) : ਸਿਵਲ ਸਰਜਨ, ਹੁਸ਼ਿਆਰਪੁਰ ਡਾਕਟਰ ਪਰਮਿੰਦਰ ਕੋਰ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਜਿਲ੍ਹੇ ਵਿੱਚ ਮਿਸ਼ਨ ਇੰਦਰਧਨੁੱਸ਼ 4 ਦੀ ਸੁਰੂਆਤ ਕੀਤੀ ਗਈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾਕਟਰ ਪਰਮਿੰਦਰ ਕੋਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਮਿਸ਼ਨ ਇੰਦਰਧਨੁੱਸ਼ 4  ਵਿੱਚ 0 ਤੋਂ 2 ਸਾਲ ਦੇ ਬੱਚਿਆਂ ਨੂੰ ਸੰਪੂਰਨ ਟੀਕਾਕਰਨ ਵਾਸਤੇ ਸੁਰੂਆਤ ਕੀਤੀ ਤਾਂ ਕਿ ਜਿਨ੍ਹਾਂ ਬੱਚਿਆਂ ਨੂੰ ਅਜੇ ਤੱਕ 8 ਮਾਰੂ ਬਿਮਾਰੀਆਂ ਤੋਂ ਬਚਾਅ ਲਈ ਟੀਕੇ ਨਹੀਂ ਲੱਗੇ ਉਨ੍ਹਾਂ ਬੱਚਿਆਂ ਨੂੰ ਇਸ ਪ੍ਰੋਗਰਾਮ ਰਾਂਹੀ ਕਵਰ ਕੀਤਾ ਜਾਵੇਗਾ ਅਤੇ ਸੰਪੂਰਨ ਤੌਰ ਤੇ ਟੀਕਾ ਕਰਨ ਕੀਤਾ ਜਾਵੇਗਾ। ਇਹ ਉਪਰਾਲਾ ਭਾਰਤ ਸਰਕਾਰ ਵੱਲੋਂ ਪ੍ਰੋਗਰਾਮਾਂ ਨੂੰ ਚਲਾਕੇ ਇੱਕ ਬਹੁਤ ਵਧੀਆ ਅਤੇ ਸਲਾਘਾ ਯੋਗ ਕੰਮ ਕੀਤਾ ਹੈ। ਜਿਲਾ ਟੀਕਾਕਰਨ ਅਫਸਰ  ਨੇ  ਕਿਹਾ ਕਿ ਸਾਡੇ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਬੱਚਿਆਂ ਨੂੰ ਟੀਕੇ ਲਗਾਉਣ ਲਈ ਹਾਈ ਰਿਸਕ ਏਰੀਆਂ ਵਿੱਚ ਕੈਂਪ ਲਗਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਲਾ ਹੁਸ਼ਿਆਰਪੁਰ ਵਿਚ ਇਸ ਮੁਹਿਮ  ਦਾ ਪਹਿਲਾ ਗੇੜ  7 ਮਾਰਚ ਤੋਂ ਸ਼ੁਰੂ ਹੋਇਆ ਹੈ , ਇਸ ਮੁਹਿਮ ਦਾ ਦੂਜਾ ਗੇੜ 4 ਅਪ੍ਰੈਲ ਅਤੇ ਤੀਜਾ ਗੇੜ ਮਈ ਦੇ ਪਹਿਲੇ ਹਫਤੇ ਹੋਵੇਗਾ।

About Post Author

Share and Enjoy !

Shares

Leave a Reply

Your email address will not be published.