
(ਦਲਜੀਤ ਸਿੰਘ) ਪਟਿਆਲਾ | ਜਾਗਦੇ ਰਹੋ ਕਲੱਬ ਯੂਥ ਕਲੱਬ ਬਿਸਨਗੜ੍ਹ ਸੰਬੰਧਿਤ ਨਹਿਰੂ ਯੁਵਾਂ ਕੇਂਦਰ ਪਟਿਆਲਾ ਵੱਲੋਂ ਜਾਗਦੇ ਰਹੋ ਸਿੰਘ ਦੇ ਜਨਮ ਮੌਕੇ ਮਿਤੀ 1 ਜੁਲਾਈ ਦਿਨ ਸੁੱਕਰਵਾਰ ਨੂੰ ਖੰਨਾ ਹਸਪਤਾਲ ਦੇਵੀਗੜ੍ਹ ਵਿਖੇ,ਖੂਨਦਾਨ ਕੈਂਪ ਸਮਾਂ 9 ਤੋਂ 1 ਵਜੇ ਤੱਕ ਲਗਾਇਆ ਜਾਵੇਗਾ | ਇਹ ਜਾਣਕਾਰੀ ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਨੇ ਦਿੰਦੇ ਹੋਏ, ਦੱਸਿਆ ਕਿ 4 ਜੁਲਾਈ ਨੂੰ ਪੰਚਮੀ ਦੇ ਪਵਿੱਤਰ ਦਿਹਾੜੇ ਮੌਕੇ ਖੂਨਦਾਨ ਕੈਂਪ ਡਾਕ ਘਰ ਨੇੜੇ ਗੁ: ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ, 8 ਵਜੇ ਤੋਂ 2 ਵਜੇ ਤੱਕ ਲਗਾਇਆ ਜਾਵੇਗਾ ਅਤੇ 5 ਜੁਲਾਈ ਨੂੰ ਖੂਨਦਾਨ ਕੈਂਪ ਢਿੱਲੋਂ ਫਨ ਵਰਲਡ ਨੇੜੇ ਜੋੜੀਆਂ ਸੜਕਾਂ ਦੇਵੀਗੜ੍ਹ ਰੋਡ 8 ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ | ਉਹਨਾ ਕਿਹਾ ਕਿ ਜਾਗਦੇ ਰਹੋ ਸਿੰਘ ਦੇ ਜਨਮ ਮੌਕੇ ਖੂਨਦਾਨੀਆਂ ਨੂੰ ਵਿਸੇਸ਼ ਤੌਰ ਬੂਟੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਉਹਨਾਂ ਖੂਨਦਾਨੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਪਹੁੰਚ ਕੇ ਖੂਨਦਾਨ ਕਰਨ, ਤਾਂ ਜੋ ਖੂਨ ਦੀ ਕਮੀਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਐਮਰਜੈਂਸੀ ਮਰੀਜਾਂ ਨੂੰ ਖੂਨ ਸਮੇਂ ਸਿਰ ਮਿਲ ਸਕੇ |