
– ਸਿੱਧੂ ਮੂਸੇਵਾਲੇ ਦੀ ਯਾਦ ਵਿੱਚ 19 ਯੂਨਿਟ ਖੂਨਦਾਨ
ਸਨੌਰ/ਪਟਿਆਲਾ : ਜਾਗਦੇ ਰਹੋ ਯੂਥ ਕਲੱਬ ਬਿਸਨਗੜ੍ਹ ਸੰਬੰਧਿਤ ਨਹਿਰੂ ਯੁਵਾਂ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਨੂਨਗਰ ਸਮਾਜ ਪੰਜਾਬ,ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ, ਦੇ ਸਹਿਯੋਗ ਨਾਲ ਸੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਯਾਦ ਅਤੇ ਵਿਸਵ ਖੂਨਦਾਨ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਅਲ-ਰਹਿਮਤ ਆਯੂਰਵੈਦਿਕ ਹਸਪਤਾਲ ਸਨੌਰ ਵਿਖੇ,ਡਾ:ਸਨਮ ਖਾਨ ਦੀ ਰਹਿਨੁਮਾਈ ਹੇਠ ਲਗਾਇਆ।ਖੂਨਦਾਨ ਕੈਂਪ ਦਾ ਰਸਮੀਂ ਉਦਘਾਟਨ ਸੁਰਿੰਦਰ ਸਿੰਘ ਸਾਬਕਾ ਚੇਅਰਮੈਨ ਪੁਰ ਮੰਡੀ ਨੇ ਖੂਨਦਾਨ ਕਰਕੇ ਕੀਤਾ।ਮੁੱਖ ਮਹਿਮਾਨ ਵਜੋਂ ਸਮਸ਼ੇਰ ਸਿੰਘ ਸਾਬਕਾ ਪ੍ਰਧਾਨ ਨਗਰ ਕੌਸਲ ਅਤੇ ਸੁਰਿੰਦਰ ਸਿੰਘ ਸਾਬਕਾ ਚੇਅਰਮੈਨ ਪੁਰਮੰਡੀ ਨੇ ਸਿਰਕਤ ਕਰਦਿਆ ਆਖਿਆ ਕਿ,ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਬਹੁਤ ਵਧੀਆਂ ਇਨਸਾਨ ਸਨ,ਜੋ ਕਿ ਹਰੇਕ ਆਪਣੇ ਫੈਨ ਨੂੰ ਪਿਆਰ ਨਾਲ ਮਿਲਦੇ ਸਨ,ਅਤੇ ਨੌਜਵਾਨਾਂ ਵੱਲੋਂ ਖੂਨਦਾਨ ਕਰਕੇ ਉਹਨਾਂ ਨੂੰ ਸੱਚੀ ਸਰਧਾਂਜਲੀ ਭੇਂਟ ਕੀਤੀ ਹੈ।ਉਹਨਾ ਦੇ ਮਰਨ ਨਾਲ ਪੂਰੇ ਵਿਸ਼ਵ ਭਰ ਵਿੱਚ ਸੌਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।ਉਹਨਾਂ ਦਾ ਘਾਟਾ ਕਦੇ ਪੂਰੇ ਨਹੀਂ ਹੋ ਸਕਦਾ।ਖੂਨਦਾਨ ਕੈਂਪ ਵਿੱਚ ਗੁਰਜੀਤ ਸਿੰਘ,ਦੇਵੀ ਦਿਆਲ,ਗੁਰਮੁੱਖ ਸਿੰਘ,ਹਰਜੀਤ ਸਿੰਘ,ਸੁਰਿੰਦਰ ਸਿੰਘ,ਭੂਸ਼ਣ ਕੁਮਾਰ,ਅਵਤਾਰ ਸਿੰਘ,ਯਸ਼ਪਾਲ,ਵਿਕਰਮ ਕੁਮਾਰ,ਸਾਹਿਲ ਕੁਮਾਰ,ਸ੍ਰੀ ਰਾਮ,ਗੁਰਪ੍ਰੀਤ ਸਿੰਘ,ਲਖਵਿੰਦਰ ਸਿੰਘ,ਦਰਸ਼ਨ ਸਿੰਘ,ਗੁਰਵਿੰਦਰ ਸਿੰਘ,ਰੌਸ਼ਨ ਲਾਲ,ਕ੍ਰਿਸ਼ਨ ਗੋਇਲ,ਮਹਿੰਦਰ ਸਰਮਾਂ ਅਤੇ ਸਤਨਾਮ ਸਿੰਘ ਸਮੇਤ 19 ਖੂਨਦਾਨੀਆਂ ਨੇ ਖੂਨਦਾਨ ਕੀਤਾ।ਤੇਜਿੰਦਰ ਸਿੰਘ ਮੰਡੌਰ ਮੀਤ ਪ੍ਰਧਾਨ ਅਤੇ ਕਲੱਬ ਦੇ ਸਰਪ੍ਰਸਤ ਅਮਰਜੀਤ ਸਿੰਘ ਭਾਂਖਰ ਨੇ ਸਾਂਝੇ ਤੌਰ ਤੇ ਕਿਹਾ ਕਿ ਵੀਰ ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਕਲੱਬ ਖੂਨਦਾਨ ਕੈਂਪ ਲਗਾ ਕੇ ਉਹਨਾਂ ਨੂੰ ਸਰਧਾ ਦੇ ਫੁੱਲ ਭੇਂਟ ਕਰਦੇ ਹੈ।ਸਿੱਧੂ ਮੂਸਾਵਾਲਾ ਨੌਜਵਾਨਾਂ ਦੀ ਦਿਲਾਂ ਦੀ ਧੜਕਣ ਸੀ,ਜੋ ਮਰਨ ਤੋਂ ਬਾਅਦ ਵੀ ਹਮੇਸ਼ਾ ਉਹਨਾਂ ਦੇ ਦਿਲਾਂ ਵਿੱਚ ਵਸਦਾ ਰਹੇਗਾ।ਦੀਦਾਰ ਸਿੰਘ ਬੋਸਰਕਲਾਂ ਅਤੇ ਸੰਜੀਵ ਸਰਮਾਂ ਸਨੌਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਹੁਣ ਤੱਕ ਕਲੱਬ ਵੱਲੋ ਲਗਾਤਾਰ ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਪੰਜਵਾਂ ਖੂਨਦਾਨ ਕੈਂਪ ਹੈ,ਜਿਸ ਵਿੱਚ ਲੱਗਭੱਗ 120 ਯੂਨਿਟ ਖੂਨ ਇਕੱਤਰ ਕੀਤਾ ਜਾ ਚੁੱਕਾ ਹੈ।ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਵੱਲੋਂ ਸਮੂਹ ਖੂਨਦਾਨੀਆਂ ਨੂੰ ਮੱਗ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੈਨੇਜਰ ਬਿੰਦਰ ਸਿੰਘ ਭਾਰਤ ਗੈਸ ਏਜੰਸੀ ਸਨੌਰ,ਜਗਰੂਪ ਸਿੰਘ ਪੰਜੌਲਾ,ਰਣਜੀਤ ਸਿੰਘ,ਡਾ:ਆਂਸੂ ਗਰਗ,ਰਮਨਦੀਪ ਸਿੰਘ,ਧੀਮਾਨ ਆਟੋ ਵਰਕਸ,ਰਾਹੁਲ,ਕਰਮਵੀਰ ਸਿੰਘ ਰਾਣਾ,ਹਰਕ੍ਰਿਸ਼ਨ ਸਿੰਘ ਸੁਰਜੀਤ,ਅਤੇ ਗੁਰਮੀਤ ਸਿੰਘ ਹਾਜ਼ਰ ਸੀ।