
ਪੱਤਰਕਾਰ ਰਣਜੀਤ ਸਿੰਘ ਸ਼ੀਤਲ ਦਾ ਲੋੜਵੰਦ ਬੱਚਿਆਂ ਲਈ ਇਕ ਹੋਰ ਵੱਡਾ ਉਪਰਾਲਾ
ਦਿੜਬਾ,1 ਮਾਰਚ (ਜਗਸੀਰ ਲੌਂਗੋਵਾਲ ) : ਸਹਾਇਤਾ ਐੱਨ.ਜੀ.ਓ ਇੰਡੀਆ ਦੇ ਪ੍ਰਧਾਨ ਡਾ ਰਾਜਿੰਦਰ ਸਿੰਘ ਰਾਜੀ ਮੀਤ ਪ੍ਰਧਾਨ ਜਾਗਦਾ ਪੰਜਾਬ ਵੱਲੋਂ ਜਾਗਦਾ ਪੰਜਾਬ ਤੇ ਸਹਾਇਤਾ ਐਨ.ਜੀ.ਓ ਦੇ ਜ਼ਿਲ੍ਹਾ ਕੋਆਰਡੀਨੇਟਰ ਅਤੇ ਸੀਨੀਅਰ ਪੱਤਰਕਾਰ ਰਣਜੀਤ ਸਿੰਘ ਸ਼ੀਤਲ ਦੀ ਅਗਵਾਈ ਹੇਠ ਦਿੜ੍ਹਬਾ ਵਿਖੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਲਈ ਮੁਫ਼ਤ ਕੰਪਿਊਟਰ ਟ੍ਰੇਨਿੰਗ ਸੈਂਟਰ ਖੋਲ੍ਹਿਆ,ਜਿਸ ਦਾ ਉਦਘਾਟਨ ਜਾਗਦਾ ਪੰਜਾਬ ਦੇ ਮੁਖੀ ਡਾ ਕਰਮਜੀਤ ਸਿੰਘ ਸਰਾਂ ਸਾਬਕਾ ਆਈ.ਏ.ਐਸ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਡਾ:ਸਵਰਨਦੀਪ ਸਿੰਘ ਹੁੰਦਲ, ਅਵਿਨਾਸ਼ ਰਾਣਾ’ ਪ੍ਰਦੀਪ ਕੁਮਾਰ ਬੌਬੀ , ਜਥੇਦਾਰ ਹਰਬੰਸ ਸਿੰਘ ਦਿੜ੍ਹਬਾ’ ਸੱਤਪਾਲ ਸਿੰਗਲਾ,ਨਰਿੰਦਰ ਖਾਨਪੁਰ,ਅਵਤਾਰ ਸਿੰਘ, ਲੈਕਚਰਾਰ ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਪਰਮਜੀਤ ਕੌਰ’ਕਰਮਜੀਤ ਕੌਰ ਤੋਂ ਇਲਾਵਾ ਟ੍ਰੇਨਿੰਗ ਲੈਣ ਵਾਲੇ ਬੱਚੇ ਤੇ ਸ਼ਹਿਰ ਦੇ ਪ੍ਰਮੁੱਖ ਵਿਅਕਤੀ ਹਾਜ਼ਰ ਸਨ। ਇਸ ਸਮੇਂ ਗੱਲਬਾਤ ਕਰਦਿਆਂ ਸਾਬਕਾ ਡੀ ਸੀ ਡਾ: ਕਰਮਜੀਤ ਸਿੰਘ ਸਰਾਂ ਨੇ ਦੱਸਿਆ ਕਿ ਸਹਾਇਤਾ ਐੱਨਜੀਓ ਦੇ ਉੱਦਮ ਨਾਲ ਜਾਗਦਾ ਪੰਜਾਬ ਵੱਲੋਂ ਦੋਵੇਂ ਸੰਸਥਾਵਾਂ ਨੇ ਮਿਲ ਕੇ ਮੁਫ਼ਤ ਕੰਪਿਊਟਰ ਟ੍ਰੇਨਿੰਗ ਸੈਂਟਰ ਚਾਲੂ ਕੀਤਾ ਹੈ, ਜਿਸ ਵਿੱਚ ਪ੍ਰਾਈਵੇਟ ਕੰਪਿਊਟਰ ਸੈਂਟਰਾਂ ਵਿਚ ਉਨ੍ਹਾਂ ਕਿਰਤੀ ਕਿਸਾਨਾਂ ਦੇ ਬੱਚਿਆਂ ਨੂੰ ਬੇਸ਼ੱਕ ਕੰਪਿਊਟਰ ਟਾਈਪਿੰਗ ਤੇ ਨੈੱਟਵਰਕ ਦੀ ਟ੍ਰੇਨਿੰਗ ਮੁਫਤ ਦਿੱਤੀ ਜਾਵੇਗੀ ਜੋ ਪ੍ਰਾਈਵੇਟ ਕੰਪਿਊਟਰ ਸੈਂਟਰਾਂ ਦੀ ਫੀਸ ਨਹੀਂ ਦੇ ਸਕਦੇ ਤੇ ਇਸ ਦਾ ਸਾਰਾ ਖਰਚਾ ਸਹਾਇਤਾ ਸੰਸਥਾ ਵੱਲੋਂ ਕੀਤਾ ਜਾਵੇਗਾ ਅਤੇ ਸਹਾਇਤਾ ਸੰਸਥਾ ਸਮੁੱਚੇ ਪੰਜਾਬ ਅਤੇ ਹੋਰ ਵੀ ਕਈ ਰਾਜਾਂ ਵਿੱਚ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ ਅਤੇ ਇਸ ਲੜੀ ਦੌਰਾਨ ਹੀ ਦਿੜ੍ਹਬਾ ਵਿਖੇ ਇਹ ਸੈਂਟਰ ਖੋਲ੍ਹਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਕੰਪਿਊਟਰ ਸਿੱਖਿਆ ਦੌਰਾਨ ਵਿਦਿਆਰਥੀਆਂ ਨੂੰ ਜਾਗਦਾ ਪੰਜਾਬ ਮਿਸ਼ਨ ਦੇ ਉਦੇਸ਼ਾਂ ਸਬੰਧੀ ਮੁੱਢ ਤੋਂ ਅਤੇ ਆਪਣੇ ਅਧਿਕਾਰਾਂ ਤੇ ਦੇਸ਼ ਦੇ ਵਿਗੜ ਰਹੇ ਢਾਂਚੇ ਬਾਰੇ ਅਹਿਮ ਜਾਣਕਾਰੀ ਵੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਹਾਇਤਾ ਵੱਲੋਂ ਸਮੁੱਚੇ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਤੇ ਇਸ ਇਲਾਕੇ ਵਿਚ ਉਨ੍ਹਾਂ ਕਿਸਾਨਾਂ ਤੇ ਮਜ਼ਦੂਰਾਂ ਦੇ ਬੱਚਿਆਂ ਦੀ ਸਮੁੱਚੀ ਪੜ੍ਹਾਈ ਦਾ ਖਰਚਾ ਚੁੱਕਿਆ ਜਾ ਰਿਹਾ ਜੋ ਆਪਣੇ ਸਿਰ ਚੜ੍ਹੇ ਕਰਜ਼ੇ ਕਾਰਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ ਜਾਂ ਕਿਸਾਨੀ ਮੋਰਚੇ ਦੌਰਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਉਨ੍ਹਾਂ ਦੋਵੇਂ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਰਣਜੀਤ ਸਿੰਘ ਸ਼ੀਤਲ ਦੇ ਕਾਰਜ ਦੀ ਜ਼ੋਰਦਾਰ ਸ਼ਲਾਘਾ ਕੀਤੀ।ਇਸ ਮੌਕੇ ਡਾ ਸਵਰਨਦੀਪ ਸਿੰਘ ਹੁੰਦਲ ਨੇ ਕਿਹਾ ਕਿ ਦਿੜ੍ਹਬਾ ਵਿਖੇ ਕੰਪਿਊਟਰ ਟ੍ਰੇਨਿੰਗ ਸੈਂਟਰ ਖੋਲ੍ਹਣ ਦਾ ਜਾਗਦਾ ਪੰਜਾਬ ਤੇ ਸਹਾਇਤਾ ਸੰਸਥਾ ਦਾ ਇੱਕ ਸ਼ਲਾਘਾਯੋਗ ਉਪਰਾਲਾ ਹੈ ਅਤੇ ਇਹ ਸਹਾਇਤਾ ਜੋ ਪਹਿਲਾਂ ਵੀ ਦੇਸ਼ ਦੇ ਹੋਰਨਾਂ ਰਾਜਾਂ ਅਤੇ ਪੰਜਾਬ ਚ ਬੱਚਿਆਂ ਨੂੰ ਪੜ੍ਹਾ ਰਹੀ ਹੈ ਅਤੇ ਕੰਪਿਊਟਰ ਦੀ ਟਰੇਨਿੰਗ ਦੇ ਰਹੀ ਹੈ। ਇਸ ਮੌਕੇ ਸਹਾਇਤਾ ਇੰਡੀਆ ਦੇ ਪ੍ਰਧਾਨ ਡਾ ਰਾਜਿੰਦਰ ਸਿੰਘ ਰਾਜੀ ਮੀਤ ਪ੍ਰਧਾਨ ਜਾਗਦਾ ਪੰਜਾਬ ਨੇ ਕਿਹਾ ਕਿ ਸਹਾਇਤਾ ਸੰਸਥਾ ਉਨ੍ਹਾਂ ਹੁਸ਼ਿਆਰ ਬੱਚਿਆਂ ਦਾ ਖ਼ਰਚਾ ਚੁੱਕ ਰਹੀ ਹੈ ਜਿਹੜੇ ਬੱਚੇ ਆਪਣਾ ਖਰਚਾ ਨਹੀਂ ਚੁੱਕ ਸਕਦੇ ਤੇ ਅਸੀਂ ਉਨ੍ਹਾਂ ਬੱਚਿਆਂ ਦੀ ਸਿੱਖਿਆ ਸਪਾਂਸਰ ਕਰਦੇ ਹਾਂ ਉਸੇ ਤਰ੍ਹਾਂ ਹੀ ਕੰਪਿਊਟਰ ਟ੍ਰੇਨਿੰਗ ਸੈਂਟਰ ਵੀ ਸਾਡਾ ਉਸੇ ਦਾ ਇੱਕ ਉਪਰਾਲਾ ਹੈ ਕਿ ਜਿਹੜੇ ਬੱਚੇ ਰੈਗੂਲਰ ਕੰਪਿਊਟਰ ਟ੍ਰੇਨਿੰਗ ਸੈਂਟਰ ਵਿੱਚ ਨਹੀਂ ਜਾ ਸਕਦੇ ਜਾਂ ਖਰਚਾ ਨਹੀਂ ਦੇ ਸਕਦੇ ਤਾਂ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਉਨ੍ਹਾਂ ਨੂੰ ਵੀ ਮੁਫ਼ਤ ਕੰਪਿਊਟਰ ਟ੍ਰੇਨਿੰਗ ਦੇਈਏ ਤਾਂ ਕਿ ਉਹ ਵੱਡੇ ਹੋ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਖਰਚਾ ਚਲਾ ਸਕਣ। ਇਸ ਮੌਕੇ ਸਮਾਜ ਸੇਵੀ ਅਵਿਨਾਸ਼ ਰਾਣਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਐੱਨਜੀਓ ਹਨ ਜੋ ਸਮਾਜ ਦੀ ਭਲਾਈ ਲਈ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ ਪ੍ਰੰਤੂ ਸਹਾਇਤਾ ਦੀ ਜਿੱਥੇ ਲੋੜ ਹੈ ਉੱਥੇ ਅਸੀਂ ਸਹਾਇਤਾ ਨਹੀਂ ਕਰਦੇ ਜਿਸ ਕਰਕੇ ਸਾਨੂੰ ਅਜਿਹੇ ਲੋੜਵੰਦਾਂ ਦੀ ਸਹਾਇਤਾ ਕਰਨ ਦੀ ਲੋਡ਼ ਹੈ। ਇਸ ਮੌਕੇ ਕਿਸਾਨ ਆਗੂ ਹਰਬੰਸ ਸਿੰਘ ਅਤੇ ਹੋਰ ਬੁਲਾਰਿਆਂ ਨੇ ਜਾਗਦਾ ਪੰਜਾਬ ਤੇ ਸਹਾਇਤਾ ਸੰਸਥਾ ਅਤੇ ਇਨ੍ਹਾਂ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਰਣਜੀਤ ਸਿੰਘ ਸ਼ੀਤਲ ਦੇ ਇਸ ਉਪਰਾਲੇ ਦੀ ਜ਼ੋਰਦਾਰ ਸ਼ਲਾਘਾ ਕੀਤੀ। ਅੰਤ ਵਿੱਚ ਜਾਗਦਾ ਪੰਜਾਬ ਅਤੇ ਸਿਹਤ ਐਨਜੀਓ ਦੇ ਜ਼ਿਲ੍ਹਾ ਕੋਆਰਡੀਨੇਟਰ ਰਣਜੀਤ ਸਿੰਘ ਸ਼ੀਤਲ ਨੇ ਆਏ ਸਾਰੇ ਮਹਿਮਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ।