–25 ਅਪ੍ਰੈਲ ਨੂੰ ਦਿੱਤਾ ਜਾਣ ਵਾਲਾ ਧਰਨਾ ਵਰਕਰਾਂ ਨੇ ਕੀਤਾ ਰੱਦ
ਮਲੋਟ (ਪ੍ਰੇਮ ਗਰਗ) : ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਰਜਿ 31 ਦੀ ਮੀਟਿੰਗ ਕਿਰਤ ਵਿਭਾਗ ਦੇ ਕਿਰਤ ਇੰਸਪੈਕਟਰ ਮਲੋਟ ਨਾਲ ਹੋਈ। ਜਿਸ ਵਿਚ ਜੱਥੇਬੰਦੀ ਦੇ ਨੂੰਮਾਇੰਦਿਆ ਤੋਂ ਇਲਾਵਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮਲੋਟ ਦੇ ਅਧਿਕਾਰੀ ਸ਼ਾਮਿਲ ਹੋਏ। ਇਸ ਮੌਕੇ ਤੇ ਕਿਰਤ ਇੰਸਪੈਕਟਰ ਵਲੋਂ ਵਿਭਾਗ ਦੇ ਨੂੰਮਾਇੰਦਿਆ ਨੂੰ ਕਿਹਾ ਕਿ ਉਹ ਮਿਤੀ 28 ਅਪ੍ਰੈਲ 2022 ਤੱਕ ਵਰਕਰਾਂ ਦੀਆਂ ਰੁੱਕੀਆ ਹੋਈਆਂ ਤਨਖਾਹ ਜਾਰੀ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਅਤੇ ਭਵਿੱਖ ਵਿੱਚ ਵਰਕਰਾਂ ਨੂੰ ਸਮੇਂ ਸਿਰ ਤਨਖਾਹ ਦੇਣ ਦੀ ਹਦਾਇਤ ਕੀਤੀ ਗਈ। ਇਸ ਮੌਕੇ ਤੇ ਜਿਲਾ ਪ੍ਰਧਾਨ ਬਲਜੀਤ ਸਿੰਘ ਭੱਟੀ, ਜਿਲਾ ਜਰਨਲ ਸਕੱਤਰ ਸੁਰਜੀਤ ਸਿੰਘ ਤੱਖੀ, ਜਿਲਾ ਸੀਨੀਅਰ ਮੀਤ ਪ੍ਰਧਾਨ ਸੁੱਚਾ ਸਿੰਘ ਅਤੇ ਜਿਲਾ ਪ੍ਰੈੱਸ ਸਕੱਤਰ ਬਿਕਰਮਜੀਤ ਸਿੰਘ ਕਪੂਰ ਵੱਲੋਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਰਜਿ 31 ਨਾਲ ਕਿਰਤ ਵਿਭਾਗ ਦੇ ਕਿਰਤ ਇੰਸਪੈਕਟਰ ਨਾਲ ਹੋਈ ਮੀਟਿੰਗ ਵਿਚ ਸਾਰੀਆਂ ਮੰਗਾਂ ਤੇ ਸਹਿਮਤੀ ਬਣ ਜਾਣ ਕਰਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੰਡਲ ਮਲੋਟ ਦਫਤਰ ਵਿਖੇ ਮਿਤੀ 25 ਅਪ੍ਰੈਲ 2022 ਨੂੰ ਦਿੱਤਾ ਜਾਣ ਵਾਲਾ ਧਰਨਾ ਰੱਦ ਕੀਤਾ ਜਾਂਦਾ ਹੈ। ਇਸ ਮੌਕੇ ਤੇ ਪਰਮਿੰਦਰ ਸਿੰਘ ਬਾਂਮ, ਹਰਜਿੰਦਰ ਸਿੰਘ ਲੰਬੀ, ਸਾਹਿਲ ਕੁਮਾਰ, ਧਰਮਿੰਦਰ ਸਿੰਘ, ਰੇਸ਼ਮ ਸਿੰਘ, ਲਵਪ੍ਰੀਤ ਸਿੰਘ ਅਤੇ ਛਿੰਦਰ ਸਿੰਘ ਆਦਿ ਹਾਜ਼ਰ ਸਨ।