
(ਬੱਗਾ ਸੇਲਕੀਆਣਾ) ਲਸਾੜਾ। ਪਿਛਲੇ ਦਿਨੀ ਬਖਲੋਰ ਵਿਖੇ ਐੱਨ ਆਰ ਆਈ ਦੀ ਕੋਠੀ ਵਿੱਚੋ ਲੱਖਾਂ ਰੁਪਏ ਦੀ ਚੋਰੀ ਹੋ ਗਈ ਸੀ ਤੇ ਚੋਰਾਂ ਵਲੋਂ ਇਕ ਹੋਰ ਘਰ ਨੂੰ ਨਿਸ਼ਾਨਾ ਬਣਾਉਣਦੇ ਹੋਏ ਘਰ ਵਿਚੋ ਇਕ ਲੈਪਟਾਪ ਤੇ ਏਟੀਐਮ ਚੋਰੀ ਕਰਨ ਦੀ ਇਤਲਾਹ ਮਿਲੀ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਮਨਜੀਤ ਕੌਰ ਪਤਨੀ ਮੱਖਣ ਲਾਲ ਵਾਸੀ ਬਖਲੌਰ ਨੇ ਦੱਸਿਆ ਕਿ ਉਸ ਦਾ ਪਤੀ ਮੱਖਣ ਲਾਲ ਜੋ ਰੋਟੀ ਰੋਜੀ ਲਈ ਵਿਦੇਸ਼ ਗਿਆ ਹੋਇਆ ਹੈ ਅਤੇ ਉਹ ਆਪ ਆਪਣੇ ਦਸ ਸਾਲਾਂ ਬੇਟੇ ਨਾਲ ਆਪਣੇ ਪੇਕੇ ਘਰ ਪਿੰਡ ਜੈਨਪੁਰ ਵਿਖੇ ਗਈ ਹੋਈ ਸੀ ਜਦੋਂ ਉਸ ਨੇ ਤਿੰਨ ਦਿਨ ਬਾਅਦ ਆ ਕੇ ਦੇਖਿਆ ਤਾਂ ਚੋਰਾਂ ਨੇ ਗਰਿਲ ਦਾ ਜਿੰਦਾ ਤੋੜ ਕੇ ਅੰਦਰ ਬੈਡ ਚ ਪਏ ਇੱਕ ਲੈਪਟਾਪ ਅਤੇ ਕਈ ਬੈਂਕਾਂ ਦੇ ਏਟੀਐਮ ਚੋਰੀ ਕਰਕੇ ਲੈ ਗਏ ਤੇ ਚੋਰਾਂ ਨੇ ਬੜੀ ਸ਼ੈਤਾਨੀ ਨਾਲ ਸਾਰਾ ਸਮਾਨ ਪਹਿਲਾਂ ਵਾਂਗ ਹੀ ਸੈੱਟ ਕਰਕੇ ਰੱਖ ਦਿੱਤਾ ਤਾਂ ਜੋ ਘਰਦਿਆਂ ਨੂੰ ਕੱਪੜਿਆਂ ਦਾ ਖਿਲਾਰਾ ਇਕੱਠਾ ਨਾ ਕਰਨਾ ਪਏ। ਮਨਜੀਤ ਕੌਰ ਨੇ ਦੱਸਿਆ ਕਿ ਉਨਾਂ ਦਾ ਵੱਡਾ ਬਚਾਅ ਇਸ ਕਰਕੇ ਹੋ ਗਿਆ ਕਿ ਉਹ ਨਕਦੀ ਆਪਣੇ ਨਾਲ ਲੈ ਕੇ ਗਈ ਸੀ ਅਤੇ ਉਨਾਂ ਨੇ ਸਾਰੇ ਸੋਨੇ ਦੇ ਗਹਿਣੇ ਲਾਕਰ ਵਿੱਚ ਰੱਖੇ ਹੋਏ ਸਨ ਨਹੀਂ ਤਾਂ ਉਨਾਂ ਦਾ ਵੱਡਾ ਨੁਕਸਾਨ ਹੋ ਜਾਣਾ ਸੀ। ਉਸਨੇ ਦੱਸਿਆ ਕਿ ਚੋਰ ਸੋਨਾ ਅਤੇ ਨਗਦੀ ਚੋਰੀ ਕਰਨ ਦੇ ਇਰਾਦੇ ਨਾਲ ਘਰ ਚ ਦਾਖਿਲ ਹੋਏ ਸਨ ਆਏ ਦਿਨ ਬਖਲੌਰ ਵਿੱਚ ਹੋ ਰਹੀਆ ਚੋਰੀਆਂ ਨੇ ਲੋਕਾਂ ਦੇ ਮਨਾਂ ਚ ਡਰ ਪਾ ਦਿਤਾ ਹੈ ਤੇ ਲੋਕ ਬਾਹਰ ਜਾਣ ਤੋਂ ਕਤਰਾ ਰਹੇ ਹਨ|