ਚੁੰਬਰ ਬਣੇ ਡਾ.ਬੀ.ਆਰ.ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ

Share and Enjoy !

Shares
ਫਗਵਾੜਾ (ਸ਼ਿਵ ਕੋੜਾ) : ਇਥੋਂ ਦੇ ਨਜਦੀਕੀ ਪਿੰਡ ਵਿਰਕਾਂ ਵਿਖੇ ਬੁੱਧੀਜੀਵੀ ਵਰਗ ਦੀ ਇਕ ਮੀਟਿੰਗ ਹੋਈ ਜਿਸ ਵਿਚ ਡਾ.ਬੀ.ਆਰ. ਅੰਬੇਡਕਰ ਮਿਸ਼ਨ ਸੁਸਾਇਟੀ ਦੇ ਗਠਨ ਦਾ ਐਲਾਨ ਕੀਤਾ ਗਿਆ। ਮੀਟਿੰਗ ਦੌਰਾਨ ਹਾਜਰ ਸਮੂਹ ਪਤਵੰਤਿਆਂ ਨੇ ਸਰਬ ਸੰਮਤੀ ਨਾਲ ਡਾ.ਪਿਆਰਾ ਲਾਲ ਚੁੰਬਰ ਨੂੰ ਨਵੀਂ ਗਠਿਤ ਕੀਤੀ ਸੁਸਾਇਟੀ ਦੇ ਪ੍ਰਧਾਨ ਦੀ ਜਿੰਮੇਵਾਰੀ ਦਿੱਤੀ ਜਦਕਿ ਮੀਤ ਪ੍ਰਧਾਨ ਵਜੋਂ ਰਾਮ ਕਿਸ਼ਨ ਤੇ ਸੁੱਚਾ ਰਾਮ ਨੂੰ ਜਨਰਲ ਸਕੱਤਰ ਐਲਾਨਿਆ ਗਿਆ। ਇਸ ਤੋਂ ਇਲਾਵਾ ਭੀਮ ਦਾਸ ਨੂੰ ਕੈਸ਼ੀਅਰ ਅਤੇ ਜਸਵੰਤ ਨੂੰ ਜੁਆਇੰਟ ਕੈਸ਼ੀਅਰ ਨਿਯੁਕਤ ਕੀਤਾ ਗਿਆ। ਕਾਰਜਕਾਰੀ ਮੈਂਬਰਾਂ ਵਿਚ ਛਿੰਦਰ ਪਾਲ ਰਾਣਾ, ਗੁਰਮੇਲ, ਮਨੋਹਰ, ਜਗਤਾਰ, ਰਾਮ ਕਿਸ਼ਨ ਉਰਫ ਕਾਲਾ, ਰੇਸ਼ਮਪਾਲ ਤੇ ਛਿੰਦਾ ਨੂੰ ਲਿਆ ਗਿਆ ਹੈ। ਨਵਨਿਯੁਕਤ ਪ੍ਰਧਾਨ ਡਾ. ਪਿਆਰਾ ਲਾਲ ਚੁੰਬਰ ਨੇ ਦੱਸਿਆ ਕਿ ਉਹਨਾਂ ਦੀ ਸੁਸਾਇਟੀ ਗੈਰ ਸਿਆਸੀ ਸੰਗਠਨ ਵਜੋਂ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਮਿਸ਼ਨ ਨੂੰ ਅੱਗੇ ਵਧਾਏਗੀ।

About Post Author

Share and Enjoy !

Shares

Leave a Reply

Your email address will not be published.